ਅਗਲੀਆਂ ਚੋਣਾਂ ਦੀ ਚਿੰਤਾ ਛੱਡ ਕੇ ਕੋਰੋਨਾ ਨਾਲ ਲੜੋ ਕੈਪਟਨ ਸਾਹਿਬ-ਭਗਵੰਤ ਮਾਨ
Published : Jul 19, 2020, 7:42 pm IST
Updated : Jul 19, 2020, 7:42 pm IST
SHARE ARTICLE
Bhagwant Mann
Bhagwant Mann

ਅਕਤੂਬਰ ‘ਚ ਸਥਾਨਕ ਸਰਕਾਰ ਚੋਣਾਂ ਦੇ ਮੱਦੇਨਜ਼ਰ ਇੱਕ ਹਜ਼ਾਰ ਕਰੋੜ ਦੇ ਪ੍ਰਬੰਧ ਕਰਨ ‘ਤੇ ‘ਆਪ’ ਨੇ ਉਠਾਏ ਸਵਾਲ.....

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਕੌਂਸਲ (ਸਥਾਨਕ ਸਰਕਾਰਾਂ) ਚੋਣਾਂ ਕਰਾਉਣ ਅਤੇ ਇਨਾਂ ਚੋਣਾਂ ਦੇ ਮੱਦੇਨਜ਼ਰ 1000 ਕਰੋੜ ਰੁਪਏ ਦੇ ਫ਼ੰਡਾਂ ਦਾ ਪ੍ਰਬੰਧ ਕੀਤੇ ਜਾਣ ‘ਤੇ ਕਈ ਸਾਰੇ ਸਵਾਲ ਖੜੇ ਕਰਦੇ ਹੋਏ ਸਖ਼ਤ ਇਤਰਾਜ਼ ਕੀਤਾ ਹੈ। 

photoAmarinder Singh

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਅਤੇ ਸੋਸ਼ਲ ਮੀਡੀਆ ਰਾਹੀਂ ‘ਆਪ’ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘‘ਕੈਪਟਨ ਸਾਹਿਬ!

Bhagwant MannBhagwant Mann

ਤੁਸੀਂ 2022 ਲਈ ਚੋਣਾਂ ਦਾ ਮਾਹੌਲ ਬਣਾਉਣ ਅਤੇ ਮਰੀ ਪਈ ਕਾਂਗਰਸ ਨੂੰ ਉਠਾਉਣ ਦੀਆਂ ਵਿਉਬੰਦੀਆਂ ਛੱਡ ਕੇ ਦਿਨ-ਬ-ਦਿਨ ਵਧ ਰਹੇ ਕੋਰੋਨਾ ਦੇ ਪ੍ਰਕੇਪ ਤੋਂ ਪੰਜਾਬ ਦੀ 3 ਕਰੋੜ ਜਨਤਾ ਨੂੰ ਬਚਾਉਣ ਦੀ ਵਿਉਂਤਬੰਦੀ ਬਣਾਓ, ਕਿਉਂਕਿ ਜਾਨ ਹੈ ਤਾਂ ਜਹਾਨ ਹੈ।’’

corona vaccinecorona 

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਦੀ ਮਜ਼ਬੂਤੀ ਲਈ ਹਮੇਸ਼ਾ ਸਮੇਂ ਸਿਰ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਚਾਹੀਦਾ ਇਹ ਹੈ ਕਿ ਸਰਕਾਰ ਜ਼ਿਲਾ ਪੱਧਰ ‘ਤੇ ਨਵੇਂ ਸਰਕਾਰੀ ਕੋਵਿਡ ਕੇਅਰ ਹਸਪਤਾਲ ਬਣਾਏ।

CoronavirusCoronavirus

ਨਵੇਂ ਡਾਕਟਰ, ਨਵਾਂ ਨਰਸਿੰਗ, ਪੈਰਾ ਮੈਡੀਕਲ ਸਟਾਫ਼ ਅਤੇ ਸਫ਼ਾਈ ਸੇਵਕ ਵੱਡੇ ਪੱਧਰ ‘ਤੇ ਭਰਤੀ ਕਰੇ। ਕਈ ਕਈ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ਉੱਤੇ ਠੇਕਾ ਜਾ ਕੱਚੀ ਭਰਤੀ ਹੋਏ ‘ਕੋਰੋਨਾ ਯੋਧਿਆਂ’ ਦੀਆਂ ਸੇਵਾਵਾਂ ਰੈਗੂਲਰ ਕਰੇ।

Doctor Doctor

ਪਰੰਤੂ ਕੈਪਟਨ ਸਰਕਾਰ ਕੋਰੋਨਾਂ ਦੀ ਆੜ ‘ਚ ਲੋਕਾਂ ਨਾਲ ਸਿਆਸਤ ਖੇਡ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਮਾਹਿਰਾਂ ਦੇ ਹਵਾਲੇ ਨਾਲ ਆਉਂਦੇ ਅਕਤੂਬਰ-ਨਵੰਬਰ ਮਹੀਨਿਆਂ ‘ਚ ਕੋਰੋਨਾ ਦੇ ਕਹਿਰ ਦਾ ਸਿਖਰ (ਪੀਕ) ਹੋਣ ਦੀਆਂ ਭਵਿੱਖਬਾਣੀਆਂ ਅਤੇ ਕੋਰੋਨਾ ਕਾਰਨ ਖ਼ਜ਼ਾਨਾ ਖ਼ਾਲੀ ਹੋਣ ਦੀਆਂ ਦੁਹਾਈਆਂ ਦੇ ਰਹੇ ਹਨ।

Amarinder SinghAmarinder Singh

ਦੂਜੇ ਪਾਸੇ ਉਸੇ ਅਕਤੂਬਰ ਮਹੀਨੇ ‘ਚ ਮਿਉਸਪਲ ਚੋਣਾਂ ਅਤੇ ਇਨਾਂ ਚੋਣਾਂ ਲਈ 1000 ਕਰੋੜ ਰੁਪਏ ਦੇ ਵਿਕਾਸ ਫ਼ੰਡ ਜਾਰੀ ਕਰਨ ਦੀਆਂ ਵਿਉਂਤਾਂ ਬਣਾ ਰਹੇ ਹਨ। ਇਸ ਲਈ ਮੁੱਖ ਮੰਤਰੀ ਸਪਸ਼ਟ ਕਰਨ ਕੋਰੋਨਾ ਦੇ ਸਿਖਰ ਅਕਤੂਬਰ ‘ਚ ਲੋਕਲ ਬਾਡੀਜ਼ ਚੋਣਾਂ ਕਿਵੇਂ ਅਤੇ ਕਿਉਂ ਕਰਵਾਉਣਗੇ?

ਇਹ ਵੀ ਦੱਸਣ ਕਿ ਲੋੜਵੰਦਾਂ-ਗਰੀਬਾਂ ਨੂੰ ਰਾਸ਼ਨ-ਪਾਣੀ ਅਤੇ ਕੋਰੋਨਾ ਵਿਰੁੱਧ ਮੂਹਰਲੀ ਕਤਾਰ ‘ਚ ਲੜਾਈ ਲੜ ਰਹੇ ਡਾਕਟਰਾਂ-ਨਰਸਾਂ ਅਤੇ ਦੂਸਰੇ ਕੋਰੋਨਾ ਯੋਧਿਆਂ ਨੂੰ ਲੋੜੀਂਦੀਆਂ ਸੁਰੱਖਿਆ ਕਿੱਟਾਂ ਤੇ ਮਾਸਕ-ਸੈਨੇਟਾਇਜਰ ਆਦਿ ਦੇ ਪ੍ਰਬੰਧਾਂ ਲਈ ਤਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਾਲੀ ਖ਼ਜ਼ਾਨੇ ਦੀ ਦੁਹਾਈ ਦੇਣ ਲੱਗ ਜਾਂਦੇ ਹਨ। ਫਿਰ ਸਥਾਨਕ ਸਰਕਾਰਾਂ ਚੋਣਾਂ ਤੋਂ ਪਹਿਲਾਂ 1000 ਕਰੋੜ ਰੁਪਏ ਦੇ ‘ਵਿਕਾਸ ਫ਼ੰਡ’ ਕਿਥੋਂ ਅਤੇ ਕਿਵੇਂ ਆ ਰਹੇ ਹਨ? 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement