ਜ਼ਿਲ੍ਹਾ ਮੋਗਾ ਦੇ ਨੌਜਵਾਨ ਨੇ ਲਾਇਆ ਜੁਗਾੜ, Jeep ਬਣਾ ਦਿੱਤੀ ਚੱਲਦੀ-ਫਿਰਦੀ ਟਾਇਰ ਪੰਕਚਰ ਦੀ ਦੁਕਾਨ

By : GAGANDEEP

Published : Jul 31, 2021, 3:55 pm IST
Updated : Jul 31, 2021, 4:01 pm IST
SHARE ARTICLE
Jeep made tire puncture shop
Jeep made tire puncture shop

ਕਿਸਾਨ ਅੰਦੋਲਨ ਦੇ ਵਾਹਨਾਂ ਅਤੇ ਐਂਬੂਲੈਂਸਾਂ ਲਈ ਮੁਫ਼ਤ ਸੇਵਾ

ਮੋਗਾ (ਦਲੀਪ ਕੁਮਾਰ) ਜੇ ਤੁਹਾਡੇ ਮੋਟਰਸਾਈਕਲ ਜਾਂ ਕਾਰ ਦਾ ਟਾਇਰ ਪੰਕਚਰ ਹੋ ਗਿਆ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਪੰਕਚਰ ਲਗਾਉਣ ਵਾਲੀ ਗੱਡੀ ਤੁਹਾਡੇ ਘਰ ਤਕ ਪਹੁੰਚੇਗੀ। ਇਸ ਨਵੀਂ ਸਰਵਿਸ ਦੀ ਸ਼ੁਰੂਆਤ ਜ਼ਿਲ੍ਹਾ ਮੋਗਾ ਦੇ ਪਿੰਡ ਬਧਨੀ ਕਲਾਂ ਦੇ ਨੌਜਵਾਨ ਜਸਪ੍ਰੀਤ ਸਿੰਘ ਨੇ ਕੀਤੀ ਹੈ।

Jeep made a mobile tire puncture shopJeep made a tire puncture shop

ਉਹ ਪਿਛਲੇ 8 ਸਾਲ ਤੋਂ ਸਾਊਦੀ ਅਰਬ 'ਚ ਮਕੈਨਿਕ ਦਾ ਕੰਮ ਕਰਦਾ ਸੀ। 6 ਮਹੀਨੇ ਪਹਿਲਾਂ ਘਰ ਪਰਤੇ ਜਸਪ੍ਰੀਤ ਨੇ ਜੁਗਾੜ ਲਾ ਕੇ ਜੀਪ ਵਿੱਚ ਪੰਕਚਰ ਲਗਾਉਣ ਵਾਲੀ ਦੁਕਾਨ ਖੋਲ੍ਹ ਦਿੱਤੀ।

 

Jeep made a mobile tire puncture shopJeep made a tire puncture shop

ਜਸਪ੍ਰੀਤ ਨੇ ਆਪਣੀ ਚੱਲਦੀ-ਫਿਰਦੀ ਦੁਕਾਨ 'ਚ ਟਾਇਰ ਪੰਕਚਰ ਲਈ ਵਰਤੇ ਜਾਂਦੇ ਸਾਰੇ ਸੰਦ ਰੱਖੇ ਹੋਏ ਹਨ। 20 ਕਿਲੋਮੀਟਰ ਦੇ ਏਰੀਏ 'ਚ ਜਿੱਥੋਂ ਵੀ ਫ਼ੋਨ ਆਉਂਦਾ ਹੈ।ਉਹ ਆਪਣੀ ਜੀਪ ਲੈ ਕੇ ਪਹੁੰਚ ਜਾਂਦਾ ਹੈ।

Jeep made a mobile tire puncture shopJeep made tire puncture shop

ਜਸਪ੍ਰੀਤ ਸਿੰਘ ਦੀ ਖ਼ਾਸ ਗੱਲ ਇਹ ਹੈ ਕਿ ਉਹ ਕਿਸਾਨ ਅੰਦੋਲਨ 'ਚ ਜਾ ਰਹੇ ਵਾਹਨਾਂ ਅਤੇ ਐਂਬੂਲੈਂਸਾਂ ਲਈ ਮੁਫ਼ਤ ਸੇਵਾ ਦਿੰਦਾ ਹੈ।  ਸਰਵਿਸ ਤੋਂ ਲੈ ਕੇ ਪੰਕਚਰ ਲਗਾਉਣ ਦਾ ਕੋਈ ਪੈਸਾ ਨਹੀਂ ਲੈਂਦਾ।

Jeep made a mobile tire puncture shopJeep made tire puncture shop

 ਗੱਲਬਾਤ ਕਰਦਿਆਂ ਜਸਪ੍ਰੀਤ ਨੇ ਦੱਸਿਆ ਕਿ ਉਹ ਸਾਊਦੀ ਅਰਬ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਉਹ ਲਗਭਗ 5-6 ਮਹੀਨੇ ਪਹਿਲਾਂ ਭਾਰਤ ਵਾਪਸ ਆਇਆ ਸੀ, ਉਸਨੇ ਦੱਸਿਆ ਕਿ ਉਹ ਸਾਊਦੀ ਅਰਬ ਵਿੱਚ ਵੀ  ਇਸੇ ਤਰ੍ਹਾਂ ਦੀ ਸੇਵਾ ਕਰਦਾ ਸੀ।

Jeep made a mobile tire puncture shopJeep made tire puncture shop

 ਉਸਨੇ ਇੱਥੇ ਉਹੀ ਸੇਵਾ ਸ਼ੁਰੂ ਕੀਤੀ ਹੈ ਜਿਵੇਂ ਉਹ ਸਾਊਦੀ ਅਰਬ ਵਿੱਚ ਟੈਕਨਾਲੌਜੀ ਕਰਦਾ ਸੀ, ਉਸਨੇ ਦੱਸਿਆ ਕਿ ਉਹ ਹੁਣ ਇਸ ਗੱਡੀ ਰਾਹੀਂ ਮੋਗਾ ਜ਼ਿਲ੍ਹੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਇਹ ਸਹੂਲਤ ਦਿੰਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement