ਪੌਂਗ ਡੈਮ ਵਿਖੇ ਵੱਡਾ ਹਾਦਸਾ ਟਲਿਆ
Published : Jul 31, 2021, 12:55 am IST
Updated : Jul 31, 2021, 12:55 am IST
SHARE ARTICLE
image
image

ਪੌਂਗ ਡੈਮ ਵਿਖੇ ਵੱਡਾ ਹਾਦਸਾ ਟਲਿਆ


ਤਲਵਾੜਾ , 30 ਜੁਲਾਈ (ਹਰਮੀਤ ਸਿੰਘ) : ਤਲਵਾੜਾ ਵਿਖੇ ਸਥਿਤ ਪੌਂਗ ਡੈਮ ਵਿਖੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ¢ ਅੱਜ ਦੁਪਹਿਰ ਪੌਂਗ ਡੈਮ ਦੀ ਝੀਲ 'ਚੋਂ ਪਾਵਰ ਹਾਊਸ ਨੂੰ  ਪਾਣੀ ਲੈ ਕੇ ਜਾਣ ਵਾਲੀ ਪਾਈਪ ਲੀਕ ਹੋ ਗਈ ਅਤੇ ਪਾਵਰ ਹਾਊਸ 'ਚ 5 ਤੋਂ 7 ਫੁੱਟ ਪਾਣੀ ਭਰ ਗਿਆ¢ ਘਟਨਾ ਦਾ ਪਤਾ ਉਦੋਂ ਚਲਿਆ ਜਦੋਂ ਬੀ.ਬੀ.ਅਮੈ.ਬੀ ਦੇ ਮੁਲਾਜ਼ਮ ਲਖਵਿੰਦਰ ਸਿੰਘ ਲੀਕੇਜ਼ ਕਾਰਨ ਅਚਾਨਕ ਆਏ ਪਾਣੀ ਕਾਰਨ ਪਾਵਰ ਹਾਊਸ 'ਚ ਡੁੱਬਣ ਤੋਂ ਬਚ ਗਏ¢ ਘਟਨਾ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਦੀ ਦੱਸੀ ਜਾ ਰਹੀ ਹੈ¢ ਹਾਲਾਂਕਿ ਬੀ.ਬੀ.ਐਮ.ਬੀ ਚੇਅਰਮੈਨ ਨੇ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਦਿਤਾ ਹੈ¢ 
ਅੱਜ ਬੀ.ਬੀ.ਐਮ.ਬੀ ਚੰਡੀਗੜ੍ਹ ਤੋਂ ਮੈਂਬਰ ਪਾਵਰ ਹਰਮਿੰਦਰ ਸਿੰਘ ਚੁਗ, ਸਕੱਤਰ ਤਰੁਣ ਅਗਰਵਾਲ ਤੇ ਚੀਫ਼ ਇੰਜੀਨੀਅਰ ਜਨਰੇਸ਼ਨ ਰਾਹੁਲ ਮੋਦੀ ਦੀ ਅਗਵਾਈ ਵਾਲੀ ਤਿੰਨ ਮੈਂਬਰੀਂ ਜਾਂਚ ਕਮੇਟੀ ਨੇ ਪÏਾਗ ਡੈਮ ਦਾ ਦÏਰਾ ਕਰ ਘਟਨਾ ਦਾ ਜਾਇਜ਼ਾ ਲਿਆ¢ ਘਟਨਾ ਤੋਂ ਬਾਅਦ ਬੀ.ਬੀ.ਐਮ.ਬੀ ਪ੍ਰਸ਼ਾਸਨ ਨੇ ਪਾਵਰ ਹਾਊਸ ਦੇ ਸਾਰੇ ਯੂਨਿਟ ਬੰਦ ਕਰ ਦਿਤੇ ਹਨ¢ ਜ਼ਿਕਰਯੋਗ ਹੈ ਕਿ ਪਾਵਰ ਹਾਊਸ ਦੇ 6 ਯੂਨਿਟ ਰੋਜ਼ਾਨਾ 396 ਮੈਗਾਵਾਟ ਯੂਨਿਟ ਬਿਜਲੀ ਦਾ ਉਤਪਾਦਨ ਕਰਦੇ ਹਨ¢ ਤਿੰਨ ਮੈਂਬਰੀ ਜਾਂਚ ਕਮੇਟੀ ਦੇ ਹਰਮਿੰਦਰ ਸਿੰਘ ਚੁਗ ਨੇ ਦਸਿਆ ਕਿ ਪਾਵਰ ਹਾਊਸ ਅੰਦਰ ਵੜਿਆ ਪਾਣੀ ਬਾਹਰ ਕੱਢ ਦਿਤਾ ਗਿਆ ਹੈ¢ ਅੱਜ ਸ਼ਾਮ ਤਕ ਚਾਰ ਨੰਬਰ ਯੂਨਿਟ ਨੂੰ  ਛੱਡ ਕੇ ਬਾਕੀ ਦੀਆਂ ਯੂਨਿਟਾਂ ਚਾਲੂ ਹੋਣ ਨਾਲ 333 ਮੈਗਾਵਾਟ ਯੂਨਿਟ ਬਿਜਲੀ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ¢ ਉਨ੍ਹਾਂ ਦਸਿਆ ਕਿ ਲੀਕੇਜ਼ ਦਾ ਸਮਾਂ ਰਹਿੰਦਿਆਂ ਪਤਾ ਚੱਲਣ ਕਾਰਨ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਰਿਹਾ | 


file no 8 hsp 30-7
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement