ਬਠਿੰਡਾ ਜੇਲ੍ਹ 'ਚ ਸਿੱਖ ਨੌਜਵਾਨ ਕਤਲ ਮਾਮਲਾ: ਜਥੇਦਾਰ ਦਾਦੂਵਾਲ ਨੂੰ ਜੇਲ੍ਹ ਸੁਪਰਡੈਂਟ ਨੇ ਮਾਮਲੇ ਦੀ ਰਿਪੋਰਟ ਕੀਤੀ ਪੇਸ਼
Published : Jul 31, 2022, 7:05 pm IST
Updated : Jul 31, 2022, 7:05 pm IST
SHARE ARTICLE
Jathedar Baljit Singh Khalsa Daduwal
Jathedar Baljit Singh Khalsa Daduwal

ਪਹਿਲਾਂ ਜੇਲ੍ਹ ਸੁਪਰਡੈਂਟ ਐਨ ਡੀ ਨੇਗੀ ਨੇ ਹਿਟਲਰਸ਼ਾਹੀ ਵਿਖਾਉਂਦਿਆਂ ਮਿਲਣ ਅਤੇ ਜਾਣਕਾਰੀ ਦੇਣ ਤੋਂ ਕਰ ਦਿੱਤਾ ਸੀ ਮਨਾ

 

 ਬਠਿੰਡਾ: ਬਠਿੰਡਾ ਜੇਲ੍ਹ ਵਿੱਚ ਪਿਛਲੇ ਦਿਨੀਂ ਇਕ ਸਿੱਖ ਨੌਜਵਾਨ ਦੇ ਕੇਸ ਕਤਲ ਦਾ ਮਾਮਲਾ ਮੀਡੀਆ ਦੀ ਸੁਰਖੀਆਂ ਵਿੱਚ ਆਇਆ ਤਾਂ ਉਸਦਾ ਸਖ਼ਤ ਨੋਟਿਸ ਲੈਂਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਤੁਰੰਤ ਬਠਿੰਡਾ ਜੇਲ ਪੁੱਜੇ। ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈੱਸਨੋਟ ਜਾਰੀ ਕਰਦਿਆਂ ਦੱਸਿਆ ਕੇ ਜਦੋਂ ਜਥੇਦਾਰ ਦਾਦੂਵਾਲ ਪਿਛਲੇ ਦਿਨੀਂ ਬਠਿੰਡਾ ਜੇਲ ਵਿੱਚ ਸਿੱਖ ਨੌਜਵਾਨ ਦੇ ਕੇਸ ਕਤਲ ਦੀ ਘਟਨਾ ਦੀ ਜਾਣਕਾਰੀ ਲੈਣ ਪੁੱਜੇ ਤਾਂ ਜੇਲ੍ਹ ਸੁਪਰਡੈਂਟ ਐਨ ਡੀ ਨੇਗੀ ਨੇ ਹਿਟਲਰਸ਼ਾਹੀ ਵਿਖਾਉਂਦਿਆਂ ਮਿਲਣ ਅਤੇ ਜਾਣਕਾਰੀ ਦੇਣ ਤੋਂ ਮਨਾ ਕਰ ਦਿੱਤਾ ਸੀ।

 

Jathedar Baljit Singh Khalsa DaduwalJathedar Baljit Singh Khalsa Daduwal

ਜਿਸਦੇ ਰੋਸ ਵਜੋਂ ਜਥੇਦਾਰ ਦ‍ਾਦੂਵਾਲ ਨੇ 1 ਅਗਸਤ ਨੂੰ ਬਠਿੰਡਾ ਜੇਲ੍ਹ ਦੇ ਅੱਗੇ ਇਸ ਹਿਟਲਰਸ਼ਾਹੀ ਦੇ ਖਿਲਾਫ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਸੀ। ਸੰਗਤਾਂ ਦੇ ਦਬਾਅ ਨੂੰ ਵੇਖਦਿਆਂ ਅੱਜ ਡੀ ਸੀ ਅਤੇ ਐੱਸ ਐੱਸ ਪੀ ਬਠਿੰਡਾ ਵੱਲੋਂ ਸਰਕਟ ਹਾਊਸ ਬਠਿੰਡਾ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਦਾਦੂਵਾਲ, ਡੀ ਸੀ ਸ਼ੌਕਤ ਪਰੇ,ਐਸ ਐਸ ਪੀ ਬਠਿੰਡਾ ਇਲਨਚੇਜ਼ੀਅਨ,ਜੇਲ ਸੁਪਰਡੈਂਟ ਐਨ ਡੀ ਨੇਗੀ ਅਤੇ ਛਿੰਦਰਪਾਲ ਸਿੰਘ ਬਰਾੜ ਹਾਜ਼ਰ ਸਨ।

Jathedar Baljit Singh Khalsa Daduwal
Jathedar Baljit Singh Khalsa Daduwal

ਜਿਸ ਤੋਂ ਬਾਅਦ ਜਥੇਦਾਰ ਦ‍ਾਦੂਵਾਲ ਜੀ ਨੇ ਬਠਿੰਡਾ ਜੇਲ੍ਹ ਦਾ ਦੌਰਾ ਕੀਤਾ। ਜਿੱਥੇ ਜੇਲ ਸੁਪਰਡੈਂਟ ਨੇਗੀ ਨੇ ਉਸ ਦਿਨ ਨਾ ਮਿਲਣ ਦੀ ਗਲਤੀ ਦਾ ਅਹਿਸਾਸ ਕਰਦਿਆਂ ਕੇਸ ਕਤਲ ਮਾਮਲੇ ਦੀ ਸਾਰੀ ਜਾਣਕਾਰੀ ਜਥੇਦਾਰ ਦਾਦੂਵਾਲ ਨੂੰ ਦਿੱਤੀ ਜਥੇਦਾਰ ਦਾਦੂਵਾਲ ਵਲੋਂ ਹੁਣ ਇਸ ਘਟਨਾ ਦੀ ਪੂਰੀ ਤਹਿ ਤੱਕ ਜਾਣ ਵਾਸਤੇ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।

 

Jathedar Baljit Singh Khalsa DaduwalJathedar Baljit Singh Khalsa Daduwal

 

ਜਿਸ ਵਿਚ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਛਿੰਦਰਪਾਲ ਸਿੰਘ ਬਰਾੜ, ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਰਾ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਰੇਸ਼ਮ ਸਿੰਘ ਖੁਖਰਾਣਾ,ਬਾਬਾ ਚਮਕੌਰ ਸਿੰਘ ਭਾਈ ਰੂਪਾ ਸੇਵਾ ਨਿਭਾਉਣਗੇ ਅਤੇ ਇਸ ਮਾਮਲੇ ਦੀ ਸਾਰੀ ਤਹਿਕੀਕਾਤ ਕਰਕੇ 20 ਦਿਨਾਂ ਵਿੱਚ ਸਾਰੀ ਰਿਪੋਰਟ ਜਥੇਦਾਰ ਦਾਦੂਵਾਲ ਨੂੰ ਦੇਣਗੇ ਇਸ ਲਈ ਜਥੇਦਾਰ ਦਾਦੂਵਾਲ ਜੀ ਵਲੋਂ 1 ਅਗਸਤ ਨੂੰ ਬਠਿੰਡਾ ਜੇਲ ਅੱਗੇ ਕੀਤਾ ਜਾਣ ਵਾਲਾ ਰੋਸ ਮੁਜ਼ਾਹਰਾ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਤੱਕ ਮੁਲਤਵੀ ਕਰ ਦਿੱਤਾ ਗਿਆ।

 

Jathedar Baljit Singh Khalsa DaduwalJathedar Baljit Singh Khalsa Daduwal

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement