Batala News : ਬਟਾਲਾ ’ਚ ਨੌਜਵਾਨ ਵੱਲੋਂ 2 ਸਾਲਾ ਬੱਚੀ ਨਾਲ ਜਬਰ-ਜ਼ਨਾਹ

By : BALJINDERK

Published : Jul 31, 2024, 12:36 pm IST
Updated : Jul 31, 2024, 12:36 pm IST
SHARE ARTICLE
file photo
file photo

Batala News : ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਆਰੋਪੀ ਹੋਇਆ ਫ਼ਰਾਰ  

Batala News : ਬਟਾਲਾ ’ਚ 25 ਸਾਲਾ ਨੌਜਵਾਨ ਵੱਲੋਂ 2 ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦਾ ਬਹੁਤ ਹੀ ਘਿਨੌਣਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ.ਐੱਸ.ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ 2 ਸਾਲਾ ਮਾਸੂਮ ਬੱਚੀ ਦੀ ਮਾਂ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਬੀਤੀ ਸ਼ਾਮ 7 ਵਜੇ ਦੇ ਕਰੀਬ ਉਹ ਆਪਣੀ ਸੱਸ ਨਾਲ ਘਰੇਲੂ ਸਾਮਾਨ ਲੈਣ ਲਈ ਬਾਜ਼ਾਰ ਗਈ ਸੀ।

ਇਹ ਵੀ ਪੜੋ: Delhi News : ਦਿੱਲੀ ਆਬਕਾਰੀ ਨੀਤੀ ਮਾਮਲੇ 'ਚ CBI ਵਲੋਂ ਪੇਸ਼ ਸਪਲੀਮੈਂਟਰੀ ਚਾਰਜਸ਼ੀਟ ’ਤੇ ਸੁਣਵਾਈ ਮੁਲਤਵੀ

ਕੁਝ ਸਮੇਂ ਲਈਆਪਣੀ ਬੱਚੀ ਨੂੰ ਆਪਣੇ ਜਾਣ ਪਛਾਣ ਵਾਲੇ ਨੌਜਵਾਨ ਅਭਿਸ਼ੇਕ (25) ਵਾਸੀ ਨੇਪਾਲ ਹਾਲ ਵਾਸੀ ਬਟਾਲਾ, ਜੋ ਕਿ ਬਟਾਲਾ ਵਿਚ ਹੀ ਇਕ ਫਾਸਟ ਫੂਡ ਵਾਲੀ ਦੁਕਾਨ 'ਤੇ ਕੰਮ ਕਰਦਾ ਹੈ, ਕੋਲ ਧਿਆਨ ਰੱਖਣ ਲਈ ਆਪਣੇ ਘਰ ਛੱਡ ਗਈ ਸੀ। ਜਦੋਂ ਉਹ ਘਰ ਵਾਪਸ ਆਈ ਤਾਂ ਦੇਖਿਆ ਕਿ ਉਸ ਦੀ ਬੇਟੀ ਰੋ ਰਹੀ ਸੀ ਅਤੇ ਉਸ ਦੇ ਗੁਪਤ ਅੰਗ 'ਚੋਂ ਖੂਨ ਵਹਿ ਰਿਹਾ ਸੀ, ਜਦਕਿ ਅਭਿਸ਼ੇਕ ਘਰੋਂ ਫਰਾਰ ਹੋ ਚੁੱਕਾ ਸੀ। ਔਰਤ ਮੁਤਾਬਕ ਇਸ ਤੋਂ ਬਾਅਦ ਉਸ ਨੇ ਤੁਰੰਤ ਪੁਲਿਸ ਚੌਕੀ ਅਰਬਨ ਅਸਟੇਟ ਦੀ ਪੁਲਿਸ ਨੂੰ ਸੂਚਿਤ ਕੀਤਾ। 

(For more news apart from 2-year-old girl was raped by young man in Batala News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement