Hoshiarpur News : ਇੱਕ ਸਾਲ ਤੋਂ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਪਰਿਵਾਰ ਹੋ ਰਿਹਾ ਖੱਜਲ ਖੁਆਰ

By : BALJINDERK

Published : Jul 31, 2024, 6:08 pm IST
Updated : Jul 31, 2024, 6:08 pm IST
SHARE ARTICLE
ਥਾਣਾ ਤਲਵਾੜਾ
ਥਾਣਾ ਤਲਵਾੜਾ

Hoshiarpur News :ਪੁਲਿਸ ’ਤੇ ਕਾਰਵਾਈ ਨਾ ਕਰਨ ਦਾ ਲਗਾਇਆ ਇਲਜਾਮ

Hoshiarpur News : ਅੱਜ ਹੁਸ਼ਿਆਰਪੁਰ ’ਚ ਪ੍ਰੈਸ ਕਾਨਫਰੰਸ ਦੌਰਾਨ ਤਲਵਾੜਾ ਪੁਲਿਸ ’ਤੇ ਪੁੱਤ ਦੀ ਮੌਤ ਦਾ ਇਨਸਾਫ਼ ਲੈਣ ਲਈ ਭਟਕ ਰਹੇ ਪਰਿਵਾਰ ਵਲੋਂ ਵੱਡੇ ਦੋਸ਼ ਲਾਏ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਥਾਣਾ ਤਲਵਾੜਾ ਦੀ ਪੁਲਿਸ ਕੋਲ ਚੱਕਰ ਕੱਟ ਰਹੇ ਹਨ, ਪਰੰਤੂ ਪੁਲਿਸ ਵਲੋਂ ਪਰਿਵਾਰ ਨੂੰ ਰਾਜ਼ਾਨਾਮੇ ਲਈ ਜ਼ੋਰ ਪਾਇਆ ਜਾ ਰਿਹਾ ਹੈ। 

ਇਹ ਵੀ ਪੜੋ: Delhi News : ਚੰਨੀ ਨੇ ਅਨੁਰਾਗ ਠਾਕੁਰ ਦੀ ਟਿੱਪਣੀ ਮਾਮਲੇ ''ਚ PM ਖ਼ਿਲਾਫ਼ ''ਵਿਸ਼ੇਸ਼ ਅਧਿਕਾਰ ਹਨਨ'' ਦਾ ਦਿੱਤਾ ਨੋਟਿਸ  

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਥਾਣਾ ਤਲਵਾੜਾ ਅਧੀਨ ਆਉਂਦੇ ਪਿੰਡ ਸੱਥਵਾਂ ਦੇ ਰਹਿਣ ਵਾਲੇ ਮਦਨ ਲਾਲ ਨੇ ਦੱਸਿਆ ਕਿ ਬੀਤੇ ਵਰ੍ਹੇ ਦੀ ਦੀਵਾਲੀ ਵਾਲੀ ਰਾਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ 26 ਸਾਲਾ ਪੁੱਤ ਅੰਕੁਸ਼ ਰਾਣਾ ਦੀ ਹਾਈਡਲ ਨਹਿਰ ਤਲਵਾੜਾ ’ਚੋਂ ਲਾਸ਼ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਵਲੋਂ 174 ਦੀ ਕਾਰਵਾਈ ਕੀਤੀ ਗਈ ਸੀ।  ਜਦ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਪੁੱਤ ਦਾ ਉਸਦੇ ਸਾਥੀ ਕਰਮੀਆਂ ਵਲੋਂ ਹੀ ਕਤਲ ਕਰਕੇ ਨਹਿਰ ’ਚ ਸੁੱਟਿਆ ਗਿਆ ਹੈ। 

ਇਹ ਵੀ ਪੜੋ:Patiala News : ਪਟਿਆਲਾ ’ਚ ਵਟਸਐਪ ਤੇ ਆਪਣੀ ਪ੍ਰੇਮਿਕਾ ਨਾਲ ਗੱਲ ਕਰਦੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ  

ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤ ਨਹਿਰੀ ਵਿਭਾਗ ’ਚ ਠੇਕੇ ਤੇ ਕੰਮ ਕਰਦਾ ਸੀ ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ 11 ਨਵੰਬਰ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਪੁੱਤ ਦੀ ਨਹਿਰ ’ਚ ਡੁੱਬਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਇਹ ਕੋਈ ਅਚਾਨਕ ਹੋਈ ਮੌਤ ਨਹੀਂ ਸੀ ਬਲਕਿ ਉਸਦੇ ਸਾਥੀ ਕਰਮੀਆਂ ਵਲੋਂ ਅੰਕੁਸ਼ ਦਾ ਕਤਲ ਕਰਕੇ ਨਹਿਰ ’ਚ ਸੁੱਟਿਆ ਗਿਆ ਸੀ। ਕਿਉਂਕਿ ਅੰਕੁਸ਼ ਦੀ ਉਨ੍ਹਾਂ ਨਾਲ ਪੁਰਾਣੀ ਰੰਜਿਸ਼ ਸੀ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਲੜਾਈ ਹੋਈ ਸੀ।  ਪਰਿਵਾਰ ਨੇ ਤਲਵਾੜਾ ਪੁਲਿਸ ’ਤੇ ਗੰਭੀਰ ਅਤੇ ਦੋਸ਼ ਲਾਉਂਦਿਆਂ ਕਿਹਾ ਕਿ ਤਲਵਾੜਾ ਪੁਲਿਸ ਦੇ ਅਧਿਕਾਰੀ ਵਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਉਲਟਾ ਪਰਿਵਾਰ ਨੂੰ ਰਾਜ਼ੀਨਾਮੇ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ ਆਪਣੇ ਪੁੱਤ ਦੇ ਕਾਤਲਾਂ ਲਈ ਸਜ਼ਾ ਦੀ ਮੰਗ ਕੀਤੀ ਹੈ। 

ਇਹ ਵੀ ਪੜੋ:Delhi News : ਸ਼ੈੱਫ ਕੁਨਾਲ ਕਪੂਰ ਨੂੰ ਸੁਪਰੀਮ ਕੋਰਟ ਤੋਂ ਲੱਗਿਆ ਝਟਕਾ, ਜਾਣੋ ਕਿਉਂ ਨਹੀਂ ਲੈ ਕੇ ਸਕਦੇ ਪਤਨੀ ਤੋਂ ਤਲਾਕ

ਦੂਜੇ ਪਾਸੇ ਥਾਣਾ ਤਲਵਾੜਾ ਦੇ ਐਸਐਚਓ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਲੜਕਾ ਦੀਵਾਲੀ ਤੋਂ ਇਕ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਪਾਰਟੀ ਕਰ ਰਿਹਾ ਸੀ ਤੇ ਕੂਕਰ ਸਾਫ਼ ਕਰਨ ਦੌਰਾਨ ਨਹਿਰ ਦੇ ਪਾਣੀ ਦਾ ਵਹਾਅ ’ਚ ਆ ਜਾਣ ਕਾਰਨ ਉਹ ਪਾਣੀ ਵਿਚ ਰੁੜ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਪੋਸਟਮਾਰਟਮ ਰਿਪੋਰਟ ਵੀ ਨਹੀਂ ਆਈ ਹੈ ਅਤੇ ਰਿਪੋਰਟ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਬਿਆਨ ਲਏ ਜਾਣਗੇ।

(For more news apart from  One Year family has been struggling to get justice for death of their son News in Punjabi, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement