Ladakh Punjab Jawan Martyred: ਪੂਰਬੀ ਲੱਦਾਖ ਵਿਚ ਡਿਊਟੀ ਦੌਰਾਨ ਪੰਜਾਬ ਦੇ 2 ਪੁੱਤ ਸ਼ਹੀਦ
Published : Jul 31, 2025, 8:32 am IST
Updated : Jul 31, 2025, 10:16 am IST
SHARE ARTICLE
Punjab jawan martyred while on duty in Eastern Ladakh
Punjab jawan martyred while on duty in Eastern Ladakh

Ladakh Punjab Jawan Martyred: ਫ਼ੌਜ ਦੀ ਗੱਡੀ 'ਤੇ ਪੱਥਰ ਡਿੱਗਣ ਕਾਰਨ ਵਾਪਰਿਆ ਹਾਦਸਾ

Punjab jawan martyred while on duty in Eastern Ladakh : ਪੂਰਬੀ ਲੱਦਾਖ ਦੇ ਇਕ ਦੂਰ-ਦੁਰਾਡੇ ਇਲਾਕੇ ’ਚ ਬੀਤੇ ਦਿਨ ਫ਼ੌਜ ਦੀ ਇਕ ਗੱਡੀ ਉਤੇ ਪੱਥਰ ਡਿੱਗਣ ਨਾਲ ਇਕ ਲੈਫਟੀਨੈਂਟ ਕਰਨਲ ਸਮੇਤ ਪੰਜਾਬ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਅਧਿਕਾਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾ ਸਵੇਰੇ ਕਰੀਬ 11:30 ਵਜੇ ਗਲਵਾਨ ’ਚ ਦੁਰਬੁਕ ਨੇੜੇ ਚਾਰਬਾਗ ’ਚ ਵਾਪਰਿਆ। 

ਫ਼ੌਜ ਨੇ ਮ੍ਰਿਤਕਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਵਾਸੀ ਪਠਾਨਕੋਟ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ (14 ਸਿੰਧ ਹੋਰਸ) ਵਾਸੀ ਸ਼ਮਸ਼ੇਰਪੁਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਕੀਤੀ ਹੈ। ਮੇਜਰ ਮਯੰਕ ਸ਼ੁਭਮ (14 ਸਿੰਧ ਹੋਰਸ), ਮੇਜਰ ਅਮਿਤ ਦੀਕਸ਼ਿਤ ਅਤੇ ਕੈਪਟਨ ਗੌਰਵ (60 ਆਰਮਡ) ਜ਼ਖ਼ਮੀ ਹੋ ਗਏ ਹਨ।

ਉੱਤਰੀ ਕਮਾਂਡ ਨੇ ਇਕ ਪੋਸਟ ’ਚ ਕਿਹਾ, ‘‘ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ, ਆਰਮੀ ਕਮਾਂਡਰ ਐਨ.ਸੀ. ਅਤੇ ਉੱਤਰੀ ਕਮਾਂਡ ਦੇ ਸਾਰੇ ਰੈਂਕ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਲਾਂਸ ਦਫਾਦਾਰ ਦਲਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੇ ਡਿਊਟੀ ਦੌਰਾਨ ਸਰਵਉੱਚ ਕੁਰਬਾਨੀ ਦਿਤੀ। ਉੱਤਰੀ ਕਮਾਂਡ ਦੁੱਖ ਦੀ ਇਸ ਘੜੀ ’ਚ ਪੀੜਤ ਪਰਵਾਰ ਦੇ ਨਾਲ ਖੜੀ ਹੈ।’’  ਅਧਿਕਾਰੀਆਂ ਨੇ ਦਸਿਆ ਕਿ ਕਾਫਲਾ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਪੱਥਰ ਡਿਗਣ ਕਾਰਨ ਹੇਠ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ।     (ਪੀਟੀਆਈ)

"(For more news apart from “Punjab jawan martyred while on duty in Eastern Ladakh , ” stay tuned to Rozana Spokesman.)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement