Punjab News: ਹੁਣ ਰਜਿਸਟਰੀਆਂ ਤੋਂ ਲੈ ਕੇ ਇੰਤਕਾਲ ਤੱਕ 'ਚ ਪੈਸੇ ਜਾਂ ਸਿਫਾਰਿਸ਼ ਦਾ ਕੰਮ ਹੋਇਆ ਖ਼ਤਮ
Published : Jul 31, 2025, 3:28 pm IST
Updated : Jul 31, 2025, 4:29 pm IST
SHARE ARTICLE
Punjab News: Now the work of money or recommendation has been eliminated from registrations to mutations.
Punjab News: Now the work of money or recommendation has been eliminated from registrations to mutations.

ਸੀਸੀਟੀਵੀ ਕੈਮਰਿਆਂ ਦੁਆਰਾ ਖੁਦ ਨਿਗਰਾਨੀ ਰੱਖ ਰਹੇ ਹਨ ਪੰਜਾਬ ਚੀਫ਼ ਸੈਕਟਰੀ ਅਨੁਰਾਗ ਵਰਮਾ

ਚੰਡੀਗੜ੍ਹ: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਠੋਸ ਕਦਮ ਚੁੱਕ ਰਹੀ ਹੈ। ਰਜਿਸਟਰੀਆਂ  ਤੋਂ ਲੈ ਕੇ ਇੰਤਕਾਲ ਕਰਵਾਉਣ ਤੱਕ ਜੋ ਭ੍ਰਿਸ਼ਟਾਚਾਰ ਹੁੰਦਾ ਸੀ ਉਸ ਨੂੰ ਨੱਥ ਪਾਉਣ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਹੁਣ ਪੰਜਾਬ ਸਰਕਾਰ ਨੇ ਮਾਲ  ਮਹਿਕਮੇ ਦੇ ਅਫ਼ਸਰਾਂ ਉੱਤੇ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਲਗਾਏ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਚੀਫ਼ ਸੈਕਟਰੀ ਅਨੁਰਾਗ ਵਰਮਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਵਾਲ - ਕੀ ਹੁਣ ਈਜ਼ੀ ਰਜਿਸਟਰੀ ਨਾਲ ਜਲਦੀ ਹੋਵੇਗਾ ਕੰਮ

ਚੀਫ਼ ਸੈਕਟਰੀ ਅਨੁਰਾਗ ਵਰਮਾ ਨੇ ਕਿਹਾ,'ਬਿਲਕੁਲ ਹੁਣ ਈ ਰਜਿਸਟਰੀ ਜਲਦੀ ਹੈ ਹੁੰਦੀ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਂ ਵੀਂ ਨਹੀਂ ਆਉਂਦੀ। ਇਹ ਸਿਸਟਮ  ਮੋਹਾਲੀ ਵਿੱਚ ਸਫ਼ਲ ਹੋਇਆ ਹੈ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟਰਾਈਲ ਬੇਸ 'ਤੇ ਚੱਲ ਰਿਹਾ ਹੈ। ਇਸ ਨਾਲ ਤਹਿਸੀਲਾਂ ਵਿੱਚ ਭ੍ਰਿਸ਼ਟਾਚਾਰ ਖ਼ਤਮ ਹੁੰਦਾ  ਹੈ। ਮੇਰੀ ਪਬਲਿਕ ਨੂੰ ਅਪੀਲ ਹੈ ਇਸ ਸਿਸਟਮ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ। ਰਜਿਸਟਰੀ ਉੱਤੇ ਇਤਰਾਜ਼ ਲੱਗਣ ਦੇ ਡਰ ਕਾਰਨ ਲੋਕ ਰਿਸ਼ਵਤ ਦੇਣ ਲਈ ਤਿਆਰ  ਹੁੰਦੇ ਹਨ। ਤਹਿਸੀਲਾਂ ਵਿੱਚ ਕਈ ਏਜੰਟ ਹਨ ਜੋ ਪੈਸੇ ਲੈਂਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਈਜ਼ੀ ਰਜਿਸਟਰੀ ਤਹਿਤ ਜੇਕਰ ਬਿਆਨਾ 31 ਜੁਲਾਈ ਨੂੰ ਖ਼ਤਮ ਹੁੰਦਾ ਹੈ ਤਾਂ  ਤੁਸੀਂ 20 ਜੁਲਾਈ ਨੂੰ ਸਾਡੇ ਕੋਲ ਆ ਜਾਓ ਅਤੇ ਤੁਸੀ ਘਰ ਤੋਂ ਵੀ ਅਪਲਾਈ ਕਰ ਸਕਦੇ ਹੋ। ਤਹਿਸੀਲ 48 ਘੰਟੇ ਵਿੱਚ ਰਿਕਾਰਡ ਚੈੱਕ ਕਰ ਕੇ ਇਤਰਾਜ ਲਗਾਏਗਾ ਤੇ ਉਹੀ ਡੀਸੀ ਕੋਲ ਵੀ ਜਾਵੇ ਅਤੇ ਪਾਰਟੀਆਂ ਕੋਲ ਮੈਸੇਜ ਜਾਵੇਗਾ। ਹੁਣ ਕੋਈ ਵੀ ਇਤਰਾਜ ਜ਼ੁਬਾਨੀ ਨਹੀਂ ਹੋਵੇਗਾ ਸਾਰਾ ਕੁਝ ਰਿਕਾਰਡ ਵਿੱਚ ਆਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਬਿਨ੍ਹਾਂ ਫੀਸ ਲਏ 48 ਘੰਟੇ ਦੇ ਅੰਦਰ ਡਰਾਫ਼ਟ ਚੈੱਕ ਕਰ ਕੇ ਤੁਹਾਨੂੰ ਲਿਖਤੀ ਰੂਪ ਵਿੱਚ ਦੇਵੇਗਾ।  ਜਨਤਾ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਰਜਿਸਟਰੀ ਕਰਵਾਉਣ  ਵਾਲੇ ਦਿਨ ਹੀ ਆਉਂਦੇ ਹਨ ਪਰ ਇਹ ਗ਼ਲਤ ਹੈ ਤੁਸੀ 2-3 ਦਿਨ ਪਹਿਲਾਂ ਡਰਾਫ਼ਟ ਭੇਜੋ ਫਿਰ ਰਜਿਸਟਰੀ ਕਰਨ ਵਾਲੇ ਦਿਨ ਕੋਈ ਸਮੱਸਿਆਂ ਨਹੀਂ ਆਵੇਗੀ। ਪਾਰਟੀ ਇਕ ਦਿਨ ਪਹਿਲਾਂ ਵੀ ਡਾਕੂਮੈਂਟ ਭੇਜ ਦਿੰਦੀ ਹੈ ਤਾਂ ਫਿਰ ਵੀ ਤਹਿਸੀਲ ਵਿੱਚ ਕੰਮ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮਾਲਕੀ, ਡੀਸੀ ਰੇਟ ਉੱਤੇ ਮੌਕੇ 'ਤੇ ਰੋਕ ਨਹੀਂ ਲਗਾਏਗਾ।

ਸਵਾਲ - ਏਜੰਟਾਂ ਤੋਂ ਇਕ ਆਮ ਵਿਅਕਤੀ ਕਿਵੇਂ ਬਚ ਸਕਦਾ ਹੈ?

ਪੰਜਾਬ ਦੇ ਚੀਫ਼ ਸੈਕਟਰੀ ਅਨੁਰਾਗ ਵਰਮਾ ਨੇ ਦੱਸਿਆ ਹੈ ਕਿ ਏਜੰਟਾਂ ਕੋਲ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ। ਪਹਿਲਾਂ ਅਧਿਕਾਰੀਆਂ ਦਾ ਨਾਮ ਬਦਨਾਮ ਕਰਕੇ ਪੈਸੇ ਲਏ  ਜਾਂਦੇ ਸਨ। ਹੁਣ ਈਜ਼ੀ ਰਜਿਸਟਰੀ ਵਿੱਚ ਇਕ ਦਿਨ ਪਹਿਲਾਂ ਤੁਸੀਂ ਅਪਲਾਈ ਕਰਦੇ ਹੋ ਤਾਂ ਤੁਰੰਤ ਤੁਹਾਨੂੰ ਦੱਸਿਆ ਜਾਵੇਗਾ ਰਜਿਸਟਰੀ ਵਿੱਚ ਕੋਈ ਗ਼ਲਤੀ ਹੈ ਜਾਂ  ਫਾਇਨਲ ਹੈ। ਰਜਿਸਟਰੀ ਕਰਵਾਉਣ ਪੈਸੇ ਦੇਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਾਰੇ ਯਤਨ ਕਰ ਰਹੀ ਹੈ।
ਅਨੁਰਾਗ ਵਰਮਾ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਆਨਲਾਈਨ ਸ਼ਿਕਾਇਤ ਕਰ ਕੇ ਸਕਦੇ ਹੋ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ  ਤੁਹਾਡੀ ਸਾਰੀ ਫ਼ੀਸ ਆਉਂਦੀ ਹੈ ਫਿਰ ਤੁਹਾਡੇ  ਮੋਬਾਈਲ ਉੱਤੇ ਮੈਸੇਜ ਆਉਂਦੇ ਹਨ। ਰਜਿਸਟਰੀ ਹੋਣ ਮਗਰੋਂ ਤੁਹਾਨੂੰ ਮੈਸੇਜ ਆਉਂਦਾ ਹੈ ਕਿ ਇਕ ਘੰਟੇ ਵਿੱਚ ਰਜਿਸਟਰੀ  ਨਹੀਂ ਮਿਲੀ ਤਾਂ ਸਾਈਟ ਉੱਤੇ ਬਟਨ ਦਬਾਓ ਫਿਰ ਡੀਸੀ ਕੋਲ ਸ਼ਿਕਾਇਤ ਜਾਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਕੋਈ ਵਿਅਕਤੀ ਰਿਸ਼ਵਤ ਨਹੀਂ ਲੈ ਸਕਦਾ।ਹੁਣ ਲੋਕਾਂ ਨੂੰ  ਅਪੀਲ ਹੈ ਤੁਸੀਂ ਮਾਲ ਅਫ਼ਸਰਾਂ ਤੋਂ ਡਰਨ ਦੀ ਲੋੜ ਨਹੀਂ ਹੈ।

ਸਵਾਲ - ਰਜਿਸਟੀ ਕਰਵਾਉਣ ਲੱਗੇ ਕੋਈ ਖ਼ਾਸ ਚੈਕਿੰਗ ਹੁੰਦੀ ਹੈ?

ਅਨੁਰਾਗ ਵਰਮਾ ਨੇ ਕਿਹਾ ਹੈ ਕਿ ਪੁਰਾਣੇ ਸਿਸਟਮ ਨੂੰ ਬੰਦ ਕਰਨ ਲਈ ਈਜ਼ੀ ਰਜਿਸਟਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਡਾਕੂਮੈਂਟ ਚੈੱਕ ਕਰਕੇ  ਹੀ  ਰਜਿਸਟਰੀ ਕੀਤੀ ਜਾ ਰਹੀ ਹੈ ਅਤੇ ਅਸੀਂ ਲੋਕਾਂ ਦੀ ਪਰੇਸ਼ਾਨੀ ਦੂਰ ਨੂੰ ਕਰਨ ਸਾਡਾ ਫ਼ਰਜ ਹੈ। ਭ੍ਰਿਸ਼ਟਾਚਾਰ ਤੋਂ ਬਚਣ ਲਈ ਦੋ ਢੰਗ ਹਨ ਪਹਿਲਾ ਹੈ ਕਿ ਤੁਸੀਂ  ਰਜਿਸਟਰੀ ਤੋਂ ਪਹਿਲਾਂ ਉਸ ਦਾ ਡਰਾਫ਼ਟ ਭੇਜੋ ਤਾਂ ਚੈੱਕ ਕਰਕੇ ਦੱਸਿਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਖਰੀਦਣ ਵਾਲੇ ਦਾ ਨਾਂਅ ਅਤੇ ਵੇਚਣ ਵਾਲੇ ਦੀ ਜਾਣਕਾਰੀ ਲਈ  ਜਾਂਦੀ ਹੈ। ਹੁਣ ਤਹਿਸੀਲ ਵਿੱਚ ਜਾਣ ਦੀ ਲੋੜ ਨਹੀਂ ਆਨਲਾਈਨ ਆਪਣੀ ਡੀਡ ਨੂੰ ਅਪਲਾਈ ਕਰੋ। ਇਸ ਤੋਂ ਇਲਾਵਾ ਸਾਡੇ ਕੋਲ ਸੇਵਾ ਕੇਂਦਰ ਬਣਾਇਆ ਹੈ ਕਿ ਜਿੱਥੇ  550 ਰੁਪਏ ਫੀਸ ਲੈ ਕੇ ਲਿਖ ਕੇ ਦੇਣਗੇ। ਉਨ੍ਹਾਂ ਨੇ ਕਿਹਾ ਹੈ ਤੁਸੀ ਆਪ ਡੀਡ ਲਿਖੋ ਜਾਂ ਸੇਵਾ ਕੇਂਦਰ ਤੋਂ ਲਿਖਵਾ ਲਵੋ।  ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਹੁਣ ਖਰੜ ਦੀ  ਪ੍ਰਾਪਰਟੀ ਨੂੰ ਮੋਹਾਲੀ ਵਿੱਚ ਜਾ ਕੇ ਵੀ ਰਜਿਸਟਰੀ ਕਰਵਾ ਸਕਦੇ ਹੋ।

ਸਵਾਲ - ਕਈ ਵਾਰੀ ਤਹਿਸੀਲਦਾਰ ਸਰਕਾਰੀ ਡਿਊਟੀ ਤੇ ਚੱਲੇ ਜਾਂਦਾ ਫਿਰ ਰਜਿਸਟਰੀ ਕੌਣ ਕਰੇਗਾ?

ਅਨੁਰਾਗ ਵਰਮਾ ਨੇ ਦੱਸਿਆ ਹੈ  'ਤੁਸੀ ਦੇਖੋ ਸਾਰੀਆਂ ਤਹਿਸੀਲਾਂ  ਵਿੱਚ ਕੈਮਰੇ ਲਗਾਏ ਹਨ ਹੁਣ ਇੱਥੇ ਬੈਠ ਕੇ ਮੈਂ ਸਾਰਾ ਚੈੱਕ ਕਰ ਰਿਹਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ 182  ਤਹਿਸੀਲ ਅਤੇ ਸਬ ਤਹਿਸੀਲਾਂ ਹਨ ਅਤੇ ਉਨ੍ਹਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਜਿਥੇ 100 ਤੋਂ ਵੱਧ ਵਸੀਕੇ ਹੁੰਦੇ ਸਨ ਉੱਥੇ 2 ਅਧਿਕਾਰੀ ਲਗਾ ਦਿੱਤੇ ਹਨ ਤਾਂ ਕਿ ਲੋਕਾਂ ਨੂੰ  ਤਕਲੀਫ਼ ਨਾ ਆਵੇ। ਉਨ੍ਹਾਂ ਨੇ ਕਿਹਾ ਹੈ ਕਿ 2 ਸਬ ਰਜਿਸਟਰਾਰ ਤੇ 1 ਤਹਿਸੀਲਦਾਰ ਲਗਾ ਦਿੱਤੇ ਹਨ ਤਾਂ ਕਿ ਰਜਿਸਟਰੀ ਦਾ ਕੰਮ ਜਲਦੀ ਹੋ ਸਕਦੇ।

ਸਵਾਲ - ਪੁਰਾਣੀ ਰਜਿਸਟਰੀਆਂ ਦੀ ਭਾਸ਼ਾ ਤੇ ਹੁਣ ਵਿੱਚ ਕੀ ਫ਼ਰਕ ਹੈ?

ਚੀਫ਼ ਸੈਕਟਰੀ ਪੰਜਾਬ ਨੇ ਕਿਹਾ ਹੈ ਕਿ ਹੁਣ ਰਜਿਸਟਰੀ ਆਸਾਨ ਭਾਸ਼ਾ ਵਿੱਚ ਲਿਖੀ ਜਾਵੇਗੀ। ਹੁਣ ਸਿਸਟਮ  ਬਿਲਕੁਲ ਬਦਲ ਚੁੱਕਿਆ ਹੈ । ਪਹਿਲਾਂ ਵਾਂਗ ਉਰਦੂ ਜਾਂ  ਫਾਰਸ਼ੀ ਦੇ ਸ਼ਬਦ ਨਹੀਂ ਹਨ। ਹੁਣ ਸਿਰਫ਼ ਤੁਸੀਂ ਆਪਣੀ ਸੌਖੀ ਭਾਸ਼ਾ ਵਿੱਚ ਲਿਖ ਕੇ ਅਪਲੋਡ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀ ਸਾਈਟ ਉੱਤੇ ਡੀਡ ਫਾਰਮ  ਡਾਊਨਲੋਡ ਕਰਕੇ ਵੀ ਟਾਈਪ ਕਰਵਾ ਸਕਦੇ ਹੋ।

ਸਵਾਲ -ਇੰਤਕਾਲ ਨੂੰ ਕਿਵੇਂ ਸੌਖਾ ਕੀਤਾ ਗਿਆ ?

ਅਨੁਰਾਗ ਵਰਮਾ ਨੇ ਕਿਹਾ ਹੈ ਕਿ ਇੰਤਕਾਲ ਨੂੰ ਬਿਲਕੁਲ ਆਸਾਨ ਬਣਾ ਦਿੱਤਾ ਹੈ। ਹੁਣ ਤੱਕ ਜਿੰਨੀਆਂ ਵੀ ਰਜਿਸਟਰੀਆਂ ਹੁੰਦੀਆਂ ਹਨ ਅਤੇ ਸਿਸਟਮ ਵਿੱਚ ਅਪਲੋਡ  ਕੀਤਾ ਜਾਂਦਾ ਹੈ ਅਤੇ ਪਟਵਾਰੀ ਕੋਲ ਡਾਟਾ ਜਾਂਦਾ ਹੈ ਤੇ ਹੁਣ ਉਹ 30 ਦਿਨਾਂ ਵਿੱਚ ਇੰਤਕਾਲ ਕਰੇਗਾ। ਉਨ੍ਹਾਂ ਨੇ ਕਿਹਾ ਹੈ ਕਿ ਵਿਰਾਸਤ ਦਾ ਇੰਤਕਾਲ ਲਈ ਇਕ ਵੱਖਰਾ  ਢੰਗ ਈਜ਼ੀ ਜਮ੍ਹਾਂਬੰਦੀ ਦਾ ਆਪਸ਼ਨ ਆਉਂਦਾ ਹੈ ਤੇ ਨਾਮ ਭਰੋ ਅਤੇ ਫੀਸ ਭਰਨ ਮਗਰੋਂ ਪਟਵਾਰੀ ਕੋਲ ਡਾਟਾ ਜਾਵੇਗਾ ਤੇ ਪਟਵਾਰੀ 30 ਦਿਨਾਂ ਵਿੱਚ ਵਿਰਾਸਤ ਦਾ  ਇੰਤਕਾਲ ਚੜ੍ਹਾ ਦੇਵੇਗਾ। ਜੇਕਰ ਕਿਸੇ ਕੋਲ ਵਸੀਅਤ ਹੁੰਦੀ ਹੈ ਉਸ ਨੂੰ ਵੀ ਅਪਲੋਡ ਕਰ ਸਕਦੇ ਹੋ। ਨੰਬਰਦਾਰ ਨਾਲ ਪਟਵਾਰੀ ਆਪ ਸੰਪਰਕ ਕਰਨਗੇ ਤੇ ਫਿਰ ਤੁਹਾਨੂੰ  ਦੱਸਿਆ ਜਾਵੇਗਾ। ਅਨੁਰਾਗ ਵਰਮਾ ਨੇ ਸਪੱਸਟ ਕੀਤਾ ਹੈ ਕਿ ਨੰਬਰਦਾਰ ਦਾ ਕੋਈ ਖ਼ਰਚਾ ਨਹੀਂ ਲੱਗੇਗਾ।

ਚੀਫ਼ ਸੈਕਟਰੀ ਅਨੁਰਾਗ ਵਰਮਾ ਨੇ ਕਿਹਾ ਹੈ ਕਿ ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿਸੇ ਏਜੰਟ ਕੋਲ ਜਾਣ ਦੀ ਜ਼ਰੂਰਤ ਨਹੀਂ ਹੈ। ਹੁਣ ਤੁਸੀਂ ਈਜ਼ੀ ਰਜਿਸਟਰੀ ਸਿਸਟਮ ਤਹਿਤ ਬਿਨ੍ਹਾਂ ਰੁਪਏ ਦਿੱਤੇ ਰਜਿਸਟਰੀ ਕਰਵਾ ਸਕਦੇ ਹੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement