ਐਮ.ਆਰ.ਐਸ.ਪੀ.ਟੀ.ਯੂ ਅਤੇ ਐਮੇਜ਼ੋਨ ਵਲੋਂ ਵਿਦਿਆਰਥੀਆਂ ਵਿਚ ਕਲਾਉਡ ਕੰਪਿਊਟਿੰਗ ਹੁਨਰ ਵਿਕਸਤ ਕਰਨ...
Published : Aug 31, 2018, 5:46 pm IST
Updated : Aug 31, 2018, 5:55 pm IST
SHARE ARTICLE
Charanjit Channi
Charanjit Channi

ਐਮ.ਆਰ.ਐਸ.ਪੀ.ਟੀ.ਯੂ ਅਤੇ ਐਮੇਜ਼ੋਨ ਵਲੋਂ ਵਿਦਿਆਰਥੀਆਂ ਵਿਚ ਕਲਾਉਡ ਕੰਪਿਊਟਿੰਗ ਹੁਨਰ ਵਿਕਸਤ ਕਰਨ ਅਤੇ ਪ੍ਰਯੋਗਕ ਮਾਹਿਰ ਬਣਾਉਣ ਲਈ ਸਾਂਝੇ ਤੇ ਉਪਰਾਲਾ ਕੀਤਾ ਜਾਵੇਗਾ: ਚੰਨੀ

ਚੰਡੀਗੜ,: ਪੰਜਾਬ ਸਰਕਾਰ ਵੱਲੋਂ ਸਥਾਪਿਤ ਮਿਆਰੀ  ਸਿਖਲਾਈ ਸੰਸਥਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ) ਅਤੇ ਐਮਾਜ਼ੌਨ ਇੰਟਰਨੈੱਟ ਪ੍ਰਾਇਵੇਟ ਲਿਮਟਡ (ਏ.ਆਈ.ਐਸ.ਪੀ.ਐਲ) ਵੱਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਵਿੱਚ ਤਕਨਾਲੋਜੀ ਦਾ ਹਾਣੀ ਬਨਾਉਣ ਦੇ ਉਦੇਸ਼ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ  ਦਾ ਲਾਹਾ ਲੈਕੇ ਆਪਣਾ ਭਵਿੱਖ ਸੰਵਾਰ ਸਕਣ।

Charanjit ChanniCharanjit Channiਇਹ ਐਮ.ਓ.ਯ ਪੰਜਾਬ ਦੇ ਕੈਬਨਿਟ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ  ਅਤੇ ਰੋਜ਼ਗਾਰ ਉਤਪਤੀ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਤੇ ਸਕੱਤਰ ਤਕਨੀਕੀ ਸਿੱਖਿਆ ਸ੍ਰੀ ਡੀ. ਕੇ ਤਿਵਾੜੀ ਦੀ ਹਾਜ਼ਰੀ ਵਿੱਚ ਐਮ.ਆਰ.ਐਸ.ਪੀ.ਟੀ.ਯੂ ਦੇ ਵਾਈਸ ਚਾਂਸਲਰ ਡਾ. ਮੋਹਨਪਾਲ ਸਿੰਘ ਈਸ਼ਰ ਅਤੇ ਐਮਾਜ਼ੌਨ ਦੇ ਜਨਤਕ ਖੇਤਰ ਦੇ ਇੰਟਰਨੈਟ ਸੇਵਾਵਾਂ ਦੇ ਪ੍ਰਧਾਨ  ਸ੍ਰੀ ਰਾਹੁਲ ਸ਼ਰਮਾਂ ਵਲੋਂ ਸਹੀਬੱਧ ਕੀਤਾ ਗਿਆ।ਇਸ ਮੌਕੇ ਪ੍ਰਭਾਵਸ਼ਾਲੀ ਸਮਾਰੋਹ ਦੀ ਪ੍ਰਧਾਨਗੀ ਕਰਿਦਆਂ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਐਮ.ਓ.ਯੂ ਤਹਿਤ ਐਮ.ਆਰ.ਐਸ.ਪੀ.ਟੀ.ਯੂ ਹੁਣ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ ਦੇ ਸਰੋਤਾਂ ਅਤੇ ਉਚੇਰੀ ਸਿੱਖਿਆ ਅਦਾਰਿਆਂ ਦੇ ਸਿਲੇਬਸ ਨੂੰ ਵਰਤਕੇ ਆਪਣੇ ਕੋਰਸਾਂ ਵਿੱਚ ਸ਼ਾਮਲ ਕਰ ਸਕੇਗੀ।

ਇਸ ਉਪਰਾਲੇ ਨਾਲ ਵਿਦਿਆਰਥੀ ਨੂੰ ਕਲਾਉਡ ਸਬੰਧੀ ਤਕਨੀਕੀ ਮੁਹਾਰਤ ਹਾਸਲ ਹੋਵੇਗੀ ਅਤੇ ਮੌਜੂਦਾ ਤਕਨਾਲੋਜੀ ਦੇ ਹਾਣੀ ਬਨਣ ਲਈ ਅਤੇ ਉਦਯੋਗ ਵਲੋਂ ਮਾਨਤਾ ਪ੍ਰਾਪਤ ਏ.ਡਬਲਿਊ.ਐਸ ਸਰਟੀਫਿਕੇਸ਼ਨ ਲਈ ਤਿਆਰ ਹੋ ਸਕਣਗੇ।ਸ੍ਰੀ ਚੰਨੀ ਨੇ ਕਿਹਾ ਕਿ ਐਮ.ਆਰ.ਐਸ.ਪੀ.ਟੀ.ਯੂ ਵੱਲੋਂ ਐਮੇਜ਼ੋਨ ਨਾਲ ਕੀਤਾ ਇਹ ਸਮਝੌਤਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅੱਵਲ ਦਰਜੇ ਦੀ ਉਚੇਰੀ ਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ ਅਤੇ ਇਸ ਨਾਲ ਸੂਬੇ ਵਿੱਚ ਸੂਚਨਾ ਤੇ  ਤਕਨਾਲੋਜੀ ਦੇ ਖੇਤਰ ਵਿੱਚ ਨਵੇਂ ਤੇ ਸੁਨਹਿਰੀ ਰਾਹ ਖੁੱਲਣਗੇ।

Charanjit ChanniCharanjit Channiਐਮ.ਆਰ.ਐਸ.ਪੀ.ਟੀ.ਯੂ ਦੇ ਉਪ ਕੁਲਪਤੀ ਡਾ. ਈਸ਼ਰ ਨੇ ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਏ.ਐਮ.ਯੂ ਨਾਲ ਵਿਦਿਆਰਥੀ ਏ.ਡਬਲਿÀ.ਐਸ ਕਲਾਉਡ ਸਕਿਲਜ਼ ਵਿੱਚ ਮਹਾਰਤ ਹਾਸਲ ਕਰਨਗੇ ਅਤੇ ਗਰੈਜੁਏਸ਼ਨ ਤੋਂ ਪਹਿਲਾਂ ਹੀ ਉਹ ਕਈ ਆਧੁਨਿਕ ਤਕਨੀਕਾਂ ਵਿੱਚ ਹੱਥ ਅਜ਼ਮਾਈ ਕਰ ਲੈਣਗੇ ਅਤੇ ਇੱਥੋਂ ਬੈਠਕੇ ਹੀ ਪੂਰੀ ਦੁਨੀਆਂ ਵਿੱਚ ਤਕਨਾਲੋਜੀ ਦੇ ਖੇਤਰ ਨਾਲ ਸਬੰਧਤ ਨੌਕਰੀਆਂ ਦੀ ਜਾਣਕਾਰੀ ਲੈ ਸਕਣਗੇ। ਇਸ ਮੌਕੇ ਡਾ. ਇਸ਼ਰ ਨੇ ਇਹ ਵੀ ਦੱਸਿਆ ਕਿ  ਏ.ਡਬਲਿਊ.ਐਸ ਇੱਕ ਅਜਿਹਾ ਪ੍ਰੋਗਰਾਮ ਹੈ ਜੋ ਸਿਖਿਆਰਥੀਆਂ ਲਈ ਚੰਗੇ ਸਰੋਤ, ਉੱਚ ਕੋਟਿ ਦਾ ਪਾਠਕ੍ਰਮ ਅਤੇ ਏ.ਡਬਲਿਊ.ਐਸ ਕਲਾਊਡ ਸਰਵਿਸਜ਼ ਦੇ ਤਕਨੀਕੀ ਮਾਹਿਰਾਂ ਵੱਲੋਂ ਤਿਆਰ ਕੀਤਾ ਸਿੱÎਖਿਆ ਸਮੱਗਰੀ ਮੁਹੱਈਆ ਕਰਵਾਉਂਦਾ ਹੈ।

ਵਿਦਿਆਰਥੀਆਂ ਅਤੇ ਐਜੁਕੇਟਰਾਂ ਨੂੰ ਇੰਸਟਰੱਕਟਰ ਦੀ ਹਾਜ਼ਰੀ ਵਿੱਚ ਕਲਾਸਾਂ, ਲੋੜ ਅਨੁਸਾਰ ਸਿਖਲਾਈ, ਵਧੀਆ ਲੈਬਾਂ ਅਤੇ ਲੋੜੀਂਦੀ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਪ੍ਰੋਗਰਾਮ ਤਹਿਤ ਵਿਦਿਆਰਥੀ ਨਾ ਕੇਵਲ ਕਲਾਉੂਡ ਸਬੰਧੀ ਉੱਚ ਦਰਜੇ ਦੀ ਤਕਨੀਕੀ ਸਿੱਖਿਆ ਤੇ ਸਿਖਲਾਈ ਹਾਸਲ ਕਰਨਗੇ ਬਲਕਿ 30 ਸਵੈਰੋਜ਼ਗਾਰਾਂ ਦੇ ਨਵੇਕਲੀਆਂ ਨੌਕਰੀਆਂ ਲੈਣ ਵਿੱਚ ਵੀ ਉਹਨਾਂ ਦਾ ਰਾਹ ਪੱਧਰਾ ਹੋ ਜਾਵੇਗਾ। ਇਹਨਾਂ ਨਵੇਕਲੀਆਂ ਨੌਕਰੀਆਂ ਸਾਫਟਵੇਅਰ ਡਵੈਲਪਰ, ਕਲਾਉਡ ਆਰਕੀਟੇਕਟ, ਐਨਾਲਿਟਿਕਸ ਅਤੇ ਬਿੱਗ ਡਾਟਾ ਅਤੇ ਆਪ੍ਰੇਸ਼ਨ ਸਪੋਰਟ ਇੰਜਨੀਅਰ ਆਦਿ ਨੌਕਰੀਆਂ ਸ਼ਾਮਲ ਹਨ।ਇਸ ਮੌਕੇ ਐਮੇਜ਼ੋਨ ਦੇ ਜਨਤਕ ਖੇਤਰ ਦੇ ਇੰਟਰਨੈਟ ਸਰਵਿਸਿਜ਼ ਦੇ ਪ੍ਰਧਾਨ ਸ੍ਰੀ ਰਾਹੁਲ ਸ਼ਰਮਾਂ ਨੇ ਕਿਹਾ ਕਿ ਏ.ਡਬਲਿਊ.ਐਸ ਜਾਗਰੁਕਤਾ ਪ੍ਰੋਗਰਾਮ ਤਹਿਤ ਪੰਜਾਬ ਦੇ ਵਿਦਿਆਰਥੀ ਨਵੇਂ ਤੇ ਆਧੁਨਿਕ ਏ.ਡਬਲਿਊ.ਐਸ ਤਕਨਾਲੋਜੀ ਤੋਂ ਜਾਣੂ ਹੋ ਸਕਣਗੇ

Charanjit ChanniCharanjit Channi

ਅਤੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦੇ Àੁੱਚ ਪੱਧਰੇ ਅਦਾਰਿਆਂ ਦੇ ਪਾਠਕ੍ਰਮ ਨੂੰ ਪੜਨ ਤੇ ਸਮਝਣ ਦਾ ਲਾਹਾ ਲੈ ਸਕਣਗੇ ਅਤੇ ਐਮ.ਆਰ.ਐਸ.ਪੀ.ਟੀ.ਯੂ  ਨਾਲ ਰਲਕੇ ਕੰਮ ਕਰਨਾਂ ਸਾਡੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਭਾਰਤ ਦੇ ਵਿਦਿਆਰਥੀ ਨੂੰ ਸੂਚਨਾ ਤੇ ਤਕਨਾਲੋਜੀ ਦੇ ਖੇਤਰ ਵਿੱਚ ਚੁਣੌਤੀਆਂ ਨੂੰ ਸਵੀਕਾਰਨ ਅਤੇ ਨਵੀਂ ਪਿਰਤਾਂ ਪਾਉਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਦੇ ਮਜ਼ਬੂਤੀਕਰਨ ਵਿੱਚ ਯੋਗਦਾਨ ਪਾਇਆ ਜਾ ਸਕੇ।ਇਸ ਨਵੇਕਲੇ ਤੇ ਪ੍ਰਭਾਵੀ ਸਮਾਰੋਹ ਵਿੱਚ ਸ਼੍ਰੀ ਡੀ. ਕੇ ਤਿਵਾੜੀ ਸਕੱਤਰ, ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ, ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਕ ਸਿਖਲਾਈ ਦੇ ਡਾਇਰੈਕਟਰ ਸ੍ਰੀ ਪਰਵੀਨ ਕੁਮਾਰ ਥਿੰਦ, ਪੰਜਾਬ ਹੁਨਰ ਵਿਕਾਸ ਵਿਭਾਗ ਦੇ ਸਲਾਹਕਾਰ ਸ੍ਰੀ ਸੰਦੀਪ ਕੌੜਾ, ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਡਾ. ਦਮਨਦੀਪ ਕੌਰ, ਐਮ.ਆਰ.ਐਸ.ਪੀ.ਟੀ.ਯੂ ਦੇ ਰਜਿਸਟਰਾਰ ਡਾ. ਜਸਬੀਰ ਸਿੰਘ ਹੁੰਦਲ ਅਤੇ ਯੁਨੀਵਰਸਿਟੀ ਦੇ ਕਈ ਹੋਰ ਅਧਿਕਾਰੀ ਅਤੇ ਅਧਿਆਪਕ ਮੌਜੂਦ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM

Sangrur ਵਾਲਿਆਂ ਨੇ Khaira ਦਾ ਉਹ ਹਾਲ ਕਰਨਾ, ਮੁੜ ਕੇ ਕਦੇ Sangrur ਵੱਲ ਮੂੰਹ ਨਹੀਂ ਕਰਨਗੇ'- Narinder Bharaj...

08 May 2024 1:07 PM

LIVE Debate 'ਚ ਮਾਹੌਲ ਹੋਇਆ ਤੱਤਾ, ਇਕ-ਦੂਜੇ ਨੂੰ ਪਏ ਜੱਫੇ, ਦੇਖੋ ਖੜਕਾ-ਦੜਕਾ!AAP ਤੇ ਅਕਾਲੀਆਂ 'ਚ ਹੋਈ ਸਿੱਧੀ ਟੱਕਰ

08 May 2024 12:40 PM

Gurughar 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਲਾਸ਼ੀ ਲੈਣ ਵਾਲੀ ਸ਼ਰਮਨਾਕ ਘਟਨਾ 'ਤੇ ਭੜਕੀ ਸਿੱਖ ਸੰਗਤ

08 May 2024 12:15 PM
Advertisement