
ਪੱਤਰਕਾਰ ਬਾਜ਼ ਸਿੰਘ ਰਟੌਲ ਦੇ ਭਾਣਜੇ ਸ਼ਾਹਬਾਜ ਸਿੰਘ ਨੇ ਸੱਭ ਤੋਂ ਛੋਟੀ ਉਮਰ 'ਚ ਕੈਨੇਡਾ ਪੁਲਿਸ ਵਿਚ ਭਰਤੀ ਹੋ ਕੇ ............
ਬਰਨਾਲਾ : ਪੱਤਰਕਾਰ ਬਾਜ਼ ਸਿੰਘ ਰਟੌਲ ਦੇ ਭਾਣਜੇ ਸ਼ਾਹਬਾਜ ਸਿੰਘ ਨੇ ਸੱਭ ਤੋਂ ਛੋਟੀ ਉਮਰ 'ਚ ਕੈਨੇਡਾ ਪੁਲਿਸ ਵਿਚ ਭਰਤੀ ਹੋ ਕੇ ਇਕੱਲੇ ਪਟਿਆਲਾ ਦਾ ਹੀ ਨਹੀਂ, ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।
Shahbaz Singh
ਪਟਿਆਲਾ ਸ਼ਹਿਰ ਦੇ ਜੰਮਪਲ ਸ਼ਾਹਬਾਜ ਸਿੰਘ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਕੈਨੇਡਾ ਸਰਕਾਰ ਦਾ ਧਨਵਾਦ ਕੀਤਾ ਅਤੇ ਕਿਹਾ ਕਿ ਉਹ ਉਨਟਾਰੀਉ ਸਰਕਾਰ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਉਸ ਨੂੰ ਪੁਲਿਸ ਵਿਭਾਗ 'ਚ ਸੇਵਾ ਕਰਨ ਦਾ ਮੌਕਾ ਦਿਤਾ।
Canada
ਸ਼ਾਹਬਾਜ ਸਿੰਘ ਦਾ ਕਹਿਣਾ ਹੈ ਕਿ ਉਹ ਅੱਗੇ ਪੜ੍ਹਾਈ ਕਰ ਕੇ ਹੋਰ ਉੱਚ ਅਹੁਦਿਆਂ ਤਕ ਸੇਵਾਵਾਂ ਨਿਭਾਉਣ ਦਾ ਇੱਛੁਕ ਹੈ। ਇਸ ਮੌਕੇ ਸ਼ਾਹਬਾਜ ਸਿੰਘ ਦੇ ਪਿਤਾ ਜਤਿੰਦਰਪਾਲ ਸਿੰਘ ਡੀ.ਐਸ.ਪੀ ਵਿਜੀਲੈਂਸ ਅਤੇ ਮਾਤਾ ਕਮਲਾਦੀਪ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੇ ਇਕੱਲਾ ਉਨ੍ਹਾਂ ਦਾ ਨਾਂ ਹੀ ਰੌਸ਼ਨ ਨਹੀਂ ਕੀਤਾ ਬਲਕਿ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੂੰ ਅਪਣੇ ਪੁੱਤਰ 'ਤੇ ਮਾਣ ਹੈ।