ਨਸ਼ੇ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੱਧੂ ਨੇ ਮੁੜ ਚੁੱਕੇ ਸਵਾਲ, ਪੁੱਛਿਆ- ਅਸੀਂ ਕੀ ਲੁਕੋ ਰਹੇ ਹਾਂ?
Published : Aug 31, 2021, 3:16 pm IST
Updated : Aug 31, 2021, 3:16 pm IST
SHARE ARTICLE
Navjot Singh Sidhu
Navjot Singh Sidhu

ਸਿੱਧੂ ਨੇ ਕਿਹਾ, ਪੰਜਾਬ ਦੇ ਲੋਕ ਬਿਕਰਮਜੀਤ ਮਜੀਠੀਆ ਬਾਰੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

    

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਨੇ ਪੰਜਾਬ ਦੇ ਨੌਜਵਾਨਾਂ ਅਤੇ ਡਰੱਗ ਮਾਫੀਆ (Drug mafia) ਦੁਆਰਾ ਸੂਬੇ ਵਿਚ ਫ਼ੈਲਾਏ ਨਸ਼ੇ ਦੇ ਜਾਲ ਵਿਚ ਆਪਣੇ ਬੱਚੇ ਗੁਆਉਣ ਵਾਲੇ ਹਜ਼ਾਰਾਂ ਪੀੜਿਤ ਮਾਪਿਆਂ ਦਾ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸਾਬਕਾ ਅਕਾਲੀ ਮੰਤਰੀ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮਜੀਤ ਸਿੰਘ ਮਜੀਠੀਆ (Bikram Majithia) ਬਾਰੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਬਹੁ-ਚਰਚਿਤ 6000 ਕਰੋੜ ਦੇ ਭੋਲਾ ਡਰੱਗ ਰੈਕੇਟ ਮਾਮਲੇ ਵਿਚ ਸਪੈਸ਼ਲ ਟਾਸਕ ਫੋਰਸ ਦੀ ਇਹ ਰਿਪੋਰਟ ਮਾਨਯੋਗ ਉੱਚ ਅਦਾਲਤ ਦੇ ਡਿਵੀਜ਼ਨ ਬੈਂਚ ਦੁਆਰਾ 2 ਸਤੰਬਰ, 2021 ਨੂੰ ਖੋਲ੍ਹੀ ਜਾ ਸਕਦੀ ਹੈ, ਉਮੀਦ ਹੈ ਕਿ ਮੁੱਖ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ -  UP: ਬਰੇਲੀ 'ਚ ਇਕ 8 ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਵਿਅਕਤੀ ਗ੍ਰਿਫ਼ਤਾਰ

Navjot Sidhu's attack on Bikram MajithiaNavjot Sidhu's attack on Bikram Majithia

ਪੰਜਾਬ ਪ੍ਰਦੇਸ਼ ਕਾਂਗਰਸ (Punjab Congress) ਕਮੇਟੀ ਪ੍ਰਧਾਨ ਨੇ ਕਿਹਾ ਕਿ ਅਦਾਲਤ ਵੱਲੋਂ ਦਿੱਤੀ ਤਰੀਕ ਨੇੜੇ ਹੈ, ਸਭ ਦੀਆਂ ਨਜ਼ਰਾਂ ਉੱਚ ਅਦਾਲਤ ਉੱਤੇ ਟਿਕੀਆਂ ਹਨ, ਖਾਸ ਤੌਰ ‘ਤੇ ਨਸ਼ਾ ਮਾਫੀਆ ਦੇ ਹੱਥੋਂ ਆਪਣੇ ਮਾਸੂਮ ਬੱਚੇ ਗੁਆਉਣ ਵਾਲੇ ਮਾਪਿਆਂ ਨੂੰ ਬਹੁਤ ਉਮੀਦ ਹੈ ਕਿ ਅਦਾਲਤ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨਿਆਂਪਾਲਿਕਾ ਨੇ ਨਾਗਰਿਕਾਂ ਦੀ ਅਸਲ ਰੱਖਿਅਕ ਹੋਣ ਦਾ ਹਮੇਸ਼ਾਂ ਪ੍ਰਮਾਣ ਦਿੱਤਾ ਹੈ। 

ਇਹ ਵੀ ਪੜ੍ਹੋ -  ਯੋਗੀ ਸਰਕਾਰ ਦਾ ਐਲਾਨ- ਮਥੁਰਾ ਵਿਚ ਮੀਟ ਅਤੇ ਸ਼ਰਾਬ ਦੀ ਵਿਕਰੀ 'ਤੇ ਲੱਗੇਗੀ ਪਾਬੰਦੀ

ਕੇਂਦਰ ਅਤੇ ਰਾਜ ਸਰਕਾਰ (Central and State Government) ਉੱਪਰ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਦੇ ਨਿਰਦੇਸ਼ਾਂ ਬਾਅਦ ਵੀ ਕੇਂਦਰ ਅਤੇ ਰਾਜ ਸਰਕਾਰ ਨੇ 13 ਨਸ਼ਾ ਤਸਕਰਾਂ ਜਿਨ੍ਹਾਂ ਨੇ ਸਾਬਕਾ ਮੰਤਰੀ ਮਜੀਠੀਆ ਦੁਆਰਾ ਦਿੱਤੀਆਂ ਵਿਸ਼ੇਸ਼ ਗੱਡੀਆਂ ਰਾਹੀਂ ਸਰਕਾਰੀ ਸੁਰੱਖਿਆ ਅਧੀਨ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਅਤੇ ਕੁੱਝ ਬਾਹਰਲੇ ਮੁਲਕਾਂ 'ਚ ਵੀ ਨਸ਼ਾ ਭੇਜਿਆ ਦੀ ਹਵਾਲਗੀ ਲਈ ਕੁੱਝ ਨਹੀਂ ਕੀਤਾ। ਨਵਜੋਤ ਸਿੱਧੂ ਨੇ ਕਿਹਾ ਕਿ ਇਕ ਆਮ ਨਾਗਰਿਕ ਵੀ ਇਹ ਗੱਲ ਸਮਝ ਸਕਦਾ ਹੈ ਕਿ ਪਿਛਲੇ ਪੰਜ ਸਾਲਾਂ ਦੌਰਾਨ ਨਸ਼ਾ ਤਸਕਰਾਂ ਨੂੰ ਕਿਉਂ ਨਹੀਂ ਛੂਹਿਆ ਗਿਆ। ਉਨ੍ਹਾਂ ਅੱਗੇ ਕਿਹਾ, “ਕਿਉਂਕਿ ਜੇ ਉਨ੍ਹਾਂ ਦੀ ਹਵਾਲਗੀ ਹੋ ਜਾਂਦੀ ਤਾਂ ਉਹ ਨਸ਼ਾ ਤਸਕਰਾਂ ਅਤੇ ਸਿਆਸਤਦਾਨਾਂ ਦੇ ਗਠਜੋੜ ਦੇ ਗੋਰਖਧੰਦੇ ਦਾ ਪਾਜ ਉਧੇੜ ਦਿੰਦੇ।”

Navjot Sidhu Navjot Sidhu

ਸਿੱਧੂ ਨੇ ਕਿਹਾ ਕਿ ਇਹ ਦੋਸ਼ੀ ਮਜੀਠੀਏ ਦੁਆਰਾ ਮੁਹੱਈਆ ਕਰਵਾਈਆਂ ਸੁਰੱਖਿਆ ਪ੍ਰਾਪਤ ਵਿਸ਼ੇਸ਼ ਗੱਡੀਆਂ ਵਿਚ ਘੁੰਮੇ ਹੀ ਨਹੀਂ ਸਗੋਂ ਉਹ ਉਸਦੇ ਨਾਲ ਰਹਿੰਦੇ ਵੀ ਰਹੇ ਹਨ। ਅੰਮ੍ਰਿਤਸਰ ਦੇ ਕਾਰੋਬਾਰੀ ਜਗਜੀਤ ਸਿੰਘ ਚਾਹਲ ਨਾਲ ਹੋਏ ਪੈਸੇ ਦੇ ਲੈਣ-ਦੇਣ, ਪਹਿਲਵਾਨੀ ਤੋਂ ਪੁਲਿਸ ਸੇਵਾ ਵਿਚ ਆਏ ਭੋਲਾ ਅਤੇ ਬਿਕਰਮ ਮਜੀਠੀਆ ਦੇ ਚੋਣ ਏਜੰਟ ਮਨਿੰਦਰ ਸਿੰਘ ਉਰਫ਼ ਬਿੱਟੂ ਔਲਖ ਦੇ ਬਿਆਨ ਇਸ ਮਾਮਲੇ ਵਿਚ ਬਿਕਰਮ ਮਜੀਠੀਆ ਦੀ ਸ਼ਮੂਲੀਅਤ ਹੋਣ ਦੇ ਪੁਖਤਾ ਸਬੂਤ ਹਨ। ਅਸੀਂ ਕੀ ਛੁਪਾ ਰਹੇ ਹਾਂ ? ਕੋਈ ਕਾਰਵਾਈ ਕਿਉਂ ਨਹੀਂ ? ਪਾਰਦਰਸ਼ਤਾ ਕਿਉਂ ਨਹੀਂ ? ਇਹ ਦੇਰੀ ਕਿਉਂ ?

ਇਹ ਵੀ ਪੜ੍ਹੋ - ਰਮਨ ਕੌਰ ਸਿੱਧੂ ਨੇ ਵਧਾਇਆ ਪੰਜਾਬ ਤੇ ਪੰਜਾਬੀਅਤ ਦਾ ਮਾਣ, ਯੂਐਸ ਨੇਵੀ ਵਿਚ ਬਣੀ ਲੈਫ਼ਟੀਨੈਂਟ

Bikram Singh MajithiaBikram Singh Majithia

ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣ ਦਾ ਮਸਲਾ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਸਭ ਦੀਆਂ ਨਜ਼ਰਾਂ ਮਾਨਯੋਗ ਹਾਈਕੋਰਟ (High Court) ਉੱਤੇ ਟਿਕੀਆਂ ਹਨ ਕਿਉਂਕਿ ਪੰਜਾਬ ਦੇ ਲੋਕ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਨੂੰ ਖੋਲ੍ਹੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Location: India, Chandigarh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement