ਪੰਜਾਬ ਜੇਲ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਬੰਦੀ ਸਿੰਘਾਂ ਦੀ ਕੋਵਿਡ ਛੁੱਟੀ
Published : Aug 31, 2021, 12:17 am IST
Updated : Aug 31, 2021, 12:17 am IST
SHARE ARTICLE
image
image

ਪੰਜਾਬ ਜੇਲ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਬੰਦੀ ਸਿੰਘਾਂ ਦੀ ਕੋਵਿਡ ਛੁੱਟੀ ਰੱਦ ਕੀਤੀ : ਜਥੇਦਾਰ ਹਵਾਰਾ ਕਮੇਟੀ

ਅੰਮ੍ਰਿਤਸਰ, 30 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਜੇਲ ਵਿਭਾਗ ਵਲੋਂ ਕੋਵਿਡ ਦੌਰਾਨ ਛੁੱਟੀ ਤੇ ਆਏ ਸਿਆਸੀ ਬੰਦੀ ਸਿੰਘਾਂ ਅਤੇ ਆਮ ਬੰਦੀਆਂ ਨਾਲ ਸੁਪਰੀਮ ਕੋਰਟ ਦੀ ਹਦਾਇਤਾਂ ਦੇ ਉਲਟ ਛੁੱਟੀ ਰੱਦ ਕਰ ਕੇ ਵਿਤਕਰਾ ਕਰਨ ਦਾ ਦੋਸ ਲਗਾਇਆ ਹੈ। ਇਸ ਵਿਰੁਧ ਕਮੇਟੀ ਦਾ ਲੀਗਲ ਸੈੱਲ ਬਣਦੀ ਕਾਰਵਾਈ ਕਰੇਗਾ। 
ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਮਿਤੀ 16 ਜੁਲਾਈ ਦੇ ਅਪਣੇ ਹੁਕਮ ਰਾਹੀਂ ਸੂਬਾ ਸਰਕਾਰਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ ਦੀ ਉਚ ਪਧਰੀ ਕਮੇਟੀ ਨੂੰ ਸਖ਼ਤ ਹਦਾਇਤ ਕੀਤੀ ਸੀ ਕੋਵਿਡ ਦੌਰਾਨ ਛੁੱਟੀ ’ਤੇ ਗਏ ਬੰਦੀਆਂ ਨੂੰ ਵਿਚਾਰ ਅਧੀਨ ਪਟੀਸ਼ਨ ਦੇ ਨਿਪਟਾਰੇ ਤਕ ਵਾਪਸ ਨਾ ਬੁਲਾਇਆ ਜਾਵੇ। ਇਸ ਤੋਂ ਇਲਾਵਾ ਇਹ ਵੀ ਹਦਾਇਤਾਂ ਸਨ ਕਿ ਸੱਠ ਸਾਲ ਤੋਂ ਉਪਰ ਅਤੇ (ਕੋਮਰਬਾਈਟੀਸ) ਇਕ ਤੋਂ ਵੱਧ ਰੋਗਾਂ ਤੋਂ ਪੀੜਤ ਬੰਦੀਆਂ ਨੂੰ ਵਾਪਸ ਨਾ ਬੁਲਾਇਆ ਜਾਵੇ। ਪਰ ਪੰਜਾਬ ਦੇ ਜੇਲ ਵਿਭਾਗ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਜੋ 60 ਸਾਲ ਤੋਂ ਉਪਰ ਹਨ ਤੇ 29 ਸਾਲ ਤੋਂ ਜੇਲ ਵਿਚ ਹਨ ਅਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਜੋ ਡਾਕਟਰਾਂ ਦੇ ਪੈਨਲ ਵਲੋਂ ਇਕ ਤੋਂ ਵੱਧ ਰੋਗਾਂ ਤੋਂ ਪੀੜਤ ਹਨ ਅਤੇ ਪਿਛਲੇ 26 ਸਾਲਾਂ ਤੋਂ ਜੇਲ ਕੱਟ ਰਹੇ  ਦੀ ਕੋਵਿਡ ਛੁੱਟੀ ਰੱਦ ਕਰ ਕੇ ਵਾਪਸ ਬੁਲਾ ਲਿਆ ਹੈ। ਵਰਨਣਯੋਗ ਹੈ ਕਿ ਬਾਕੀ ਦੀ ਸੂਬਾ ਸਰਕਾਰਾਂ ਅਤੇ ਕੇਂਦਰ ਸਾਸ਼ਤ ਪ੍ਰਦੇਸ਼ਾਂ ਨੇ ਅਪਣੇ ਬੰਦੀਆਂ ਨੂੰ ਵਾਪਸ ਨਹੀਂ ਬੁਲਾਇਆ ਹੈ ਕਿਉਂਕਿ ਸੁਪਰੀਮ ਕੋਰਟ ਦਾ ਫ਼ੈਸਲਾ ਅਜੇ ਨਹੀਂ ਆਇਆ ਹੈ। 
ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫ਼ੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸੇਰ ਸਿੰਘ ਜੰਡਿਆਲਾ ਅਤੇ ਮਹਾਂਬੀਰ ਸਿੰਘ ਸੁਲਤਾਨਵਿੰਡ ਨੇ ਕਿਹਾ ਪੰਜਾਬ ਜੇਲ ਵਿਭਾਗ ਵਲੋਂ ਕੀਤੀ ਹੋਈ ਕਾਨੂੰਨੀ ਗ਼ਲਤੀ ਅਤੇ ਵਿਤਕਰੇ ਦੀ ਸੁਧਾਈ ਹੋਣੀ ਜ਼ਰੂਰੀ ਹੈ। ਕਮੇਟੀ ਨੇ ਪੰਜਾਬ ਸਰਕਾਰ ਨੂੰ ਪਟੀਸ਼ਨ ਦੇ ਨਿਪਟਾਰੇ ਤਕ ਬੰਦੀ ਸਿੰਘਾ ਨੂੰ ਵਾਪਸ ਘਰਾਂ ਵਿਚ ਭੇਜਣ ਦਾ ਹੁਕਮ ਜਾਰੀ ਕਰਨ ਲਈ ਕਿਹਾ।

SHARE ARTICLE

ਏਜੰਸੀ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement