ਸੁਖਬੀਰ ਬਾਦਲ ਦੀ ਮਾਛੀਵਾੜਾ ਸ਼ਹਿਰ 'ਚ ਰੱਖੀ ਮੀਟਿੰਗ ਹੋਈ ਰੱਦ
Published : Aug 31, 2021, 12:58 am IST
Updated : Aug 31, 2021, 12:58 am IST
SHARE ARTICLE
image
image

ਸੁਖਬੀਰ ਬਾਦਲ ਦੀ ਮਾਛੀਵਾੜਾ ਸ਼ਹਿਰ 'ਚ ਰੱਖੀ ਮੀਟਿੰਗ ਹੋਈ ਰੱਦ

ਕਿਸਾਨਾਂ ਦੇ ਭਾਰੀ ਹਜੂਮ ਨੇ ਮੀਟਿੰਗ ਵਾਲਾ ਪੈਲੇਸ ਘੇਰਿਆ, ਚਾਰ ਗੱਡੀਆਂ ਦੀ ਕੀਤੀ ਭੰਨਤੋੜ 


ਮਾਛੀਵਾੜਾ, 30 ਅਗੱਸਤ (ਭੂਸ਼ਣ ਜੈਨ): ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਦੋਂ ਪਿੰਡਾਂ 'ਚ ਰੈਲੀਆਂ ਕਰਨ ਉਪਰੰਤ ਜਦੋਂ ਮਾਛੀਵਾੜਾ ਸ਼ਹਿਰ ਦੇ ਨਾਗਰਾ ਪੈਲੇਸ ਵਿਖੇ ਰੱਖੀ ਗਈ ਮੀਟਿੰਗ ਨੂੰ  ਸੰਬੋਧਨ ਕਰਨ ਲਈ ਆ ਰਹੇ ਸਨ ਤਾਂ ਉਸ ਤੋਂ ਪਹਿਲਾਂ ਕਿਸਾਨਾਂ ਦੇ ਭਾਰੀ ਹਜ਼ੂਮ ਨੇ ਇਹ ਪੈਲੇਸ ਘੇਰ ਲਿਆ ਅਤੇ ਜ਼ਬਰਦਸਤ ਵਿਰੋਧ ਕਾਰਨ ਬਾਦਲ ਨੂੰ  ਅਪਣੀ ਰੈਲੀ ਮੁਲਤਵੀ ਕਰਨੀ ਪਈ | ਇਥੇ ਨਾਗਰਾ ਪੈਲੇਸ ਨੇੜ੍ਹੇ ਹੀ ਅਕਾਲੀ ਵਰਕਰਾਂ ਤੇ ਕਿਸਾਨਾਂ ਵਿਚਕਾਰ ਹਲਕੀ ਝੜਪ ਵੀ ਹੋਈ ਜਿਸ ਵਿਚ 4 ਗੱਡੀਆਂ ਨੁਕਸਾਨੀਆਂ ਗਈਆਂ | 
ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਵਲੋਂ ਆੜ੍ਹਤੀਆਂ ਤੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕਰਨ ਉਪਰੰਤ ਖਾਣਾ ਵੀ ਖਾਣਾ ਸੀ ਅਤੇ ਕਿਸਾਨਾਂ ਵਲੋਂ ਜਿਥੇ ਵੱਖ-ਵੱਖ ਪਿੰਡਾਂ ਵਿਚ ਸੁਖਬੀਰ ਸਿੰਘ ਬਾਦਲ ਤੇ ਉਸ ਦੇ ਸਾਥੀਆਂ ਦਾ ਡਟਵਾਂ ਵਿਰੋਧ ਕੀਤਾ ਗਿਆ ਉੱਥੇ ਭਾਰੀ ਗਿਣਤੀ 'ਚ ਨਾਗਰਾ ਪੈਲੇਸ ਅੱਗੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਥੇਦਾਰ ਮਨਮੋਹਣ ਸਿੰਘ ਖੇੜਾ, ਜਥੇਦਾਰ ਅਮਰਜੀਤ ਸਿੰਘ ਬਾਲਿਉਂ, ਪ੍ਰਧਾਨ ਸੁਖਵਿੰਦਰ ਸਿੰਘ ਢਿੱਲੋਂ, ਪ੍ਰੋਫੈਸਰ ਬਲਜੀਤ ਸਿੰਘ ਸਮਰਾਲਾ, ਸੰਦੀਪ ਸਿੰਘ ਰੁਪਾਲੋਂ, ਗੁਰਦੀਪ ਸਿੰਘ ਦੀਪਾ ਆਦਿ ਇਲਾਕੇ ਦੇ ਕਿਸਾਨ ਇਕੱਤਰ ਹੋਣੇ ਸ਼ੁਰੂ ਹੋ ਗਏ | ਉਨ੍ਹਾਂ ਅਕਾਲੀ ਦਲ ਤੇ ਸੁਖਬੀਰ ਬਾਦਲ ਦੇ ਵਿਰੋਧ ਵਿਚ ਭਾਰੀ ਨਾਹਰੇਬਾਜ਼ੀ ਕੀਤੀ | ਸੁਖਬੀਰ ਬਾਦਲ ਨੂੰ  ਕਿਸਾਨਾਂ ਦੇ ਇਕੱਤਰ ਹੋਣ ਦੀ ਭਿਨਕ ਲਗਦਿਆਂ ਹੀ ਉਹ ਸ਼ਹਿਰ ਤੋਂ ਬਾਹਰ ਹੀ ਚਲਦੇ ਬਣੇ ਜਿਸ ਦਾ ਕਿ ਸ਼ਹਿਰ ਵਾਸੀਆਂ ਤੇ ਪੁਲਿਸ ਪਾਰਟੀ ਨੂੰ  ਬਾਅਦ ਵਿਚ ਹੀ ਪਤਾ ਲੱਗਾ | ਇਸੇ ਦੌਰਾਨ ਅਕਾਲੀ ਵਰਕਰਾਂ ਤੇ ਕੱੁਝ ਕੁ ਕਿਸਾਨਾਂ 'ਚ ਤਕਰਾਰਬਾਜ਼ੀ ਹੋ ਗਈ ਅਤੇ ਭੜਕੇ ਕਿਸਾਨਾਂ ਨੇ ਗੱਡੀਆਂ ਦੇ ਸ਼ੀਸ਼ੇ ਤੋੜ ਦਿਤੇ | ਉੱਥੇ ਮਾਹੌਲ ਤਣਾਅਪੂਰਣ ਹੁੰਦਾ ਦੇਖ ਕੇ ਭਾਰੀ ਗਿਣਤੀ 'ਚ ਪੁਲਿਸ ਫ਼ੋਰਸ ਮੌਕੇ 'ਤੇ ਪਹੁੰਚ ਗਈ ਜਿਨ੍ਹਾਂ ਨੇ ਕਿਸਾਨਾਂ ਆਗੂਆਂ ਨੂੰ  ਸਮਝਾ ਕੇ ਮਾਮਲਾ ਸੁਲਝਾਇਆ | ਕਿਸਾਨ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ  ਭਜਾ ਕੇ ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹ ਆਉਣ ਵਾਲੇ ਦਿਨਾਂ 'ਚ ਰਾਜਸੀ ਪਾਰਟੀਆਂ ਦਾ ਪਿੰਡਾਂ 'ਚ ਵੜਨ ਦਾ ਵਿਰੋਧ ਜਾਰੀ ਰੱਖਣਗੇ |

ਫੋਟੋ ਕੈਪਸ਼ਨ:
ਮਾਛੀਵਾੜਾ ਧਰਨਾ 1: 

ਡੱਬੀ

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement