
ਧਮਕੀ ਮਿਲਣ ਮਗਰੋਂ ਵਧਾਈ ਗਈ ਥਾਣੇ ਦੀ ਸੁਰੱਖਿਆ
ਹੁਣ SHO ਗੁਰਲਾਲ ਸਿੰਘ ਨੂੰ ਸੌਂਪਿਆ ਗਿਆ ਮਾਨਸਾ ਥਾਣੇ ਦਾ ਚਾਰਜ
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ (ਆਈਓ) ਨੂੰ ਅਚਾਨਕ ਬਦਲ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਥਾਣਾ ਸਦਰ ਮਾਨਸਾ ਦੇ ਐਸਐਚਓ ਅੰਗਰੇਜ਼ ਸਿੰਘ ਇਸ ਦੀ ਜਾਂਚ ਕਰ ਰਹੇ ਸਨ।
ਉਨ੍ਹਾਂ ਦੀ ਥਾਂ ਹੁਣ ਗੁਰਲਾਲ ਸਿੰਘ ਨੂੰ ਜਾਂਚ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਹੁਣ ਗੁਰਲਾਲ ਸਿੰਘ ਨੂੰ ਬਤੌਰ ਐਸ.ਐਚ.ਓ. ਮਾਨਸਾ ਥਾਣੇ ਦਾ ਚਾਰਜ ਦਿਤਾ ਗਿਆ ਹੈ ਅਤੇ ਉਹ ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਜਾਂਚ ਕਰਨਗੇ।
ਦੱਸਣਯੋਗ ਹੈ ਕਿ ਜਾਂਚ ਅਧਿਕਾਰੀ ਅੰਗਰੇਜ਼ ਸਿੰਘ ਨੂੰ ਗੈਂਗਸਟਰਾਂ ਤੋਂ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਤਬਾਦਲਾ ਕਰ ਦਿਤਾ ਗਿਆ ਹੈ ਅਤੇ ਥਾਣਾ ਮਾਨਸਾ ਦੀ ਸੁਰੱਖਿਆ ਵੀ ਵਧ ਦਿਤੀ ਗਈ ਸੀ। ਦੱਸ ਦੇਈਏ ਕਿ ਹੁਣ ਇੰਸਪੈਕਟਰ ਅੰਗਰੇਜ਼ ਸਿੰਘ ਨੂੰ ਥਾਣਾ ਬੁਢਲਾਡਾ ਵਿਖੇ ਐਸ.ਐਚ.ਓ. ਤੈਨਾਤ ਕੀਤਾ ਗਿਆ ਹੈ।