
ਨਸ਼ਾ ਤਸਕਰਾਂ ਦੀਆਂ ਗੱਡੀਆਂ, ਟਰੈਕਟਰ ਅਤੇ ਹੋਰ ਬੇਨਾਮੀ ਜਾਇਦਾਦ ਦੀ ਸ਼ਨਾਖ਼ਤ ਕਰਵਾਉਣ ਦੇ ਆਦੇਸ਼
ਅੰਮ੍ਰਿਤਸਰ - ਡਾਇਰੈਕਟਰ ਜਰਨਲ ਪੁਲਿਸ, ਪੰਜਾਬ, ਚੰਡੀਗੜ੍ਹ ਵੱਲੋਂ ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਲਈ ਵੱਡੇ ਪੱਧਰ 'ਤੇ ਮੁਹਿੰਮ ਚਲਾ ਕੇ ਨਸ਼ਿਆਂ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਹਨਾਂ ਹਦਾਇਤਾਂ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆ ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ (ਅੰਮ੍ਰਿਤਸਰ ਦਿਹਾਤੀ ) ਵੱਲੋਂ ਜ਼ਿਲ੍ਹੇ ਦੇ ਸਾਰੇ ਮੁੱਖ ਅਫ਼ਸਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਥਾਣੇ ਦੇ ਖੇਤਰਾਂ ਵਿਚ ਪੈਂਦੇ ਸਮੱਗਲਰਾਂ ਦੀ ਪ੍ਰਾਪਰਟੀ ਦੀ ਪਛਾਣ ਕਰਵਾਉਣ।
ਇਹਨਾਂ ਸਮਗਲਰਾਂ ਵਿਚੋਂ ਕੁੱਝ ਸਮਗਲਰ ਜੇਲ੍ਹਾਂ ਵਿਚ ਹਨ, ਕੁੱਝ ਬਾਹਰ ਜ਼ਮਾਨਤ 'ਤੇ ਹਨ। ਇਹਨਾਂ ਦੀ ਪ੍ਰਾਪਰਟੀ, ਜ਼ਮੀਨਾਂ, ਗੱਡੀਆਂ, ਟਰੈਕਟਰ ਅਤੇ ਹੋਰ ਬੇਨਾਮੀ ਪ੍ਰਾਪਰਟੀ ਸ਼ਨਾਖਤ ਕਰਵਾ ਕੇ ਇਹਨਾਂ ਦੀ ਸਬੰਧਿਤ ਵਿਭਾਗ ਪਾਸੋਂ ਵੈਲਿਊਏਸ਼ਨ ਕਰਵਾਈ ਜਾਵੇ। ਜੋ ਇਸੇ ਸਬੰਧ ਵਿਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵੱਲੋਂ 07 ਦੋਸ਼ੀਆਂ ਦੀ 4,11,28,093 ਰੁਪਏ ਦੀ ਚੱਲ ਤੇ ਅਚੱਲ ਜਾਇਦਾਦਾਂ ਨੂੰ ਆਈਡੈਂਟੀਫਾਈ ਕਰਕੇ ਕੁਰਕ ਕਰਵਾਇਆ ਜਾਵੇ।