5 ਲੱਖ ਰੁਪਏ ਰਿਸ਼ਵਤ ਦੇ ਮਾਮਲੇ ‘ਚ ਮਾਈਨਿੰਗ ਵਿਭਾਗ ਦਾ ਐਕਸੀਅਨ ਅਤੇ SDO ਗ੍ਰਿਫ਼ਤਾਰ 
Published : Aug 31, 2023, 4:23 pm IST
Updated : Aug 31, 2023, 4:23 pm IST
SHARE ARTICLE
File Photo
File Photo

ਵਿਜੀਲੈਂਸ ਵਿਭਾਗ ਨੇ ਕੀਤੀ ਕਾਰਵਾਈ

ਚੰਡੀਗੜ੍ਹ - ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਮਿਤੀ 31.08.2023 ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਵੱਲੋਂ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ, ਹੁਸ਼ਿਆਰਪੁਰ ਅਤੇ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ, ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮੁਦੱਈ ਜਸਪ੍ਰੀਤ ਸਿੰਘ ਪੁੱਤਰ ਨਰਿੰਦਰ ਉਕਤ ਪਾਸੋਂ 5,00,00/-ਰੁਪਏ (ਪੰਜ ਲੱਖ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ "ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਰੀਗਲ ਇੰਟਪ੍ਰਾਇਜਜ਼ ਵਿਚ ਬਤੌਰ ਸਾਈਟ ਕੰਟਰੋਲਰ ਨੌਕਰੀ ਕਰਦਾ ਹੈ। ਸ਼ਿਕਾਇਤਕਰਤਾ ਦੀ ਕੰਪਨੀ ਨੇ ਕਲਪਤਰੂ ਕੰਪਨੀ ਪਾਸੋਂ ਮੁਕੇਰੀਆਂ/ਤਲਵਾੜਾ ਰੇਲਵੇ ਲਾਈਨ ਪਰ ਮਿੱਟੀ ਪਾਉਣ ਦਾ ਠੇਕਾ ਲਿਆ ਹੋਇਆ ਹੈ।

ਸ਼ਿਕਾਇਤਕਰਤਾ ਦੀ ਕੰਪਨੀ ਵੱਲੋਂ ਕਲਪਤਰੂ ਕੰਪਨੀ ਰਾਹੀਂ ਪਿੰਡ ਘਗਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਮਿੱਟੀ ਚੁੱਕਣ ਲਈ ਸਰਕਾਰੀ ਫ਼ੀਸ 41,10,117/- ਰੁਪਏ ਸਬੰਧਤ ਵਿਭਾਗ ਨੂੰ ਜਮ੍ਹਾਂ ਕਰਵਾ ਦਿੱਤੀ ਸੀ। ਫ਼ੀਸ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਸ ਜਗ੍ਹਾ ਤੋਂ ਮਿੱਟੀ ਚੁੱਕਣ ਲਈ ਉਨ੍ਹਾਂ ਨੇ ਫ਼ੀਸ ਜਮ੍ਹਾਂ ਕਰਵਾਈ ਹੈ ਉਹ ਜ਼ਮੀਨ ਜੰਗਲਾਤ ਵਿਭਾਗ ਦੀ ਦਵਾ 4 ਅਤੇ 5 ਅਧੀਨ ਆਉਂਦੀ ਹੈ, ਜਿਸ ਕਰਕੇ ਉਹ ਪਿੰਡ ਘਗਵਾਲ ਤੋਂ ਮਿੱਟੀ ਨਹੀਂ ਚੁੱਕ ਸਕੇ ਤਾਂ ਉਨ੍ਹਾਂ ਨੇ ਮਾਈਨਿੰਗ ਵਿਭਾਗ ਨੂੰ ਆਪਣੀ ਰੋਆਇਲਟੀ ਟਰਾਂਸਫ਼ਰ ਕਰਨ ਲਈ ਇਕ ਦਰਖ਼ਾਸਤ ਮਾਹ ਮਾਰਚ 2023 ਨੂੰ ਦਿੱਤੀ ਸੀ।

ਮਿਤੀ 20.07.2023 ਨੂੰ ਸ਼ਿਕਾਇਤਕਰਤਾ ਦਾ ਸੀਨੀਅਰ ਅਧਿਕਾਰੀ ਜਤਿੰਦਰ ਸਿੰਘ ਇਸ ਸਬੰਧ ਵਿਚ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਦੋਸ਼ੀ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਦੇ ਦਫਤਰ ਜਾ ਕੇ ਮਿਲੇ ਤਾਂ ਦੋਸ਼ੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ ਕਿਹਾ ਕਿ ਰੋਆਇਲਟੀ ਟ੍ਰਾਂਸਫਰ ਨਹੀਂ ਹੋ ਸਕਦੀ, ਜਤਿੰਦਰ ਸਿੰਘ ਵੱਲੋਂ ਮਿੰਨਤਾਂ ਤਰਲਾ ਕਰਨ ਤੇ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਨੇ ਕਿਹਾ ਕਿ ਤੁਹਾਡੇ ਨਾਲ ਹਰਜਿੰਦਰ ਸਿੰਘ ਐਸ.ਡੀ.ਓ. ਗੱਲ ਕਰ ਲਵੇਗਾ।

ਕੁੱਝ ਦਿਨਾਂ ਬਾਅਦ ਸ਼ਿਕਾਇਤਕਰਤਾ ਦੋ ਸੀਨੀਅਰ ਅਧਿਕਾਰੀ ਜਤਿੰਦਰ ਸਿੰਘ ਨੂੰ ਦੋਸ਼ੀ ਐਸ.ਡੀ.ਓ. ਹਰਜਿੰਦਰ ਸਿੰਘ ਨੇ ਆਪਣੇ ਦਫਤਰ ਦਸੂਹਾ ਵਿਖੇ ਬੁਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਰੋਆਇਲਟੀ ਟਰਾਂਸਫਰ ਕਰਨ ਲਈ ਦੋਸੀ ਐਕਸੀਅਨ ਸਰਤਾਜ ਸਿੰਘ ਰੰਧਾਵਾ ਨੇ 12,00,00/- ਰੁਪਏ (ਬਾਰਾਂ ਲੱਖ ਰੁਪਏ) ਮੰਗੇ ਹਨ ਤਾਂ ਜਤਿੰਦਰ ਸਿੰਘ ਵੱਲੋਂ ਦੋਸ਼ੀ ਐਸ.ਡੀ.ਓ. ਹਰਜਿੰਦਰ ਸਿੰਘ ਦਾ ਮਿੰਨਤ ਤਰਲਾ ਕਰਨ ਤੇ 8,00,000/- ਰੁਪਏ (ਅੱਠ ਲੱਖ ਰੁਪਏ) ਲੈ ਕੇ ਉਨ੍ਹਾਂ ਦਾ ਕੰਮ ਕਰਨ ਲਈ ਰਾਜ਼ੀ ਹੋ ਗਿਆ।

ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਡੋਲਨ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਮਨੀਸ਼ ਕੁਮਾਰ, ਉਪ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਦੀ ਜ਼ੇਰੇ ਨਿਗਰਾਨੀ ਇੰਸਪੈਕਟਰ ਲਖਵਿੰਦਰ ਸਿੰਘ, ਵਲੋਂ ਵਿਜੀਲੈਂਸ ਬਿਊਰੋ ਦੀ ਟੀਮ, ਸਮੇਤ ਮੁਦੱਈ, ਸਰਕਾਰੀ ਸ੍ਰੋਡੋ ਗਵਾਹ ਅਤੇ ਸਰਕਾਰੀ ਗਵਾਹ ਨੂੰ ਨਾਲ ਲੈ ਕੇ ਟਰੈਪ ਲਗਾਇਆ ਗਿਆ।

ਇੰਸਪੈਕਟਰ ਲਖਵਿੰਦਰ ਸਿੰਘ, ਵਿਜੀਲੈਂਸ ਬਿਊਰੋ, ਯੂਨਿਟ, ਹੁਸ਼ਿਆਰਪੁਰ ਵਲੋਂ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਦੋਸ਼ੀ ਹਰਜਿੰਦਰ ਸਿੰਘ ਐਸ.ਡੀ.ਓ. ਮਾਈਨਿੰਗ ਵਿਭਾਗ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਸ਼ਿਕਾਇਤਕਰਤਾ ਜਸਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਉਕਤ ਪਾਸੋਂ 5,00,000/- ਰੁਪਏ (ਪੰਜ ਲੱਖ ਰੁਪਏ) ਰਿਸ਼ਵਤ ਲੈਂਦਿਆਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਅਤੇ ਰਿਸਵਤ ਵਾਲੀ ਰਕਮ ਮੌਕਾ ਪਰ ਬਰਾਮਦ ਕੀਤੀ ਗਈ। ਇਸ ਸਬੰਧੀ ਵਿੱਚ ਮੁਕੱਦਮਾ ਨੰਬਰ: 22 ਮਿਤੀ 31.08.2023 ਅਧੀਨ ਧਾਰਾ 7 P.C. Act, 1988 as amended by P.C. (Amendment) Act, 2018 ਅਤੇ ਅਧ 34 ਆਈ.ਪੀ.ਸੀ., ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਿਖੇ ਦਰਜ ਰਜਿਸਟਰ ਕੀਤਾ ਗਿਆ। ਦੋਸ਼ੀਆਨ ਦੋਸ਼ੀ ਸਰਤਾਜ ਸਿੰਘ ਰੰਧਾਵਾ ਐਕਸੀਅਨ ਅਤੇ ਹਰਜਿੰਦਰ ਸਿੰਘ ਐਸ.ਡੀ.ਓ. ਨੂੰ ਕੱਲ ਮਿਤੀ 01.09.2023 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਤਫਤੀਸ
ਜਾਰੀ ਹੈ।
 

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement