Bathinda News : ਪੰਜਾਬ `ਚ 38,114 ਲੋਕਾਂ ਨੇ ਅਪਣਾਈ ਆਈਵੀਐੱਫ ਤਕਨੀਕ

By : BALJINDERK

Published : Aug 31, 2024, 1:20 pm IST
Updated : Aug 31, 2024, 1:20 pm IST
SHARE ARTICLE
file photo
file photo

Bathinda News : ਪੰਜਾਬ `ਚ 38,114 ਲੋਕਾਂ ਨੇ ਅਪਣਾਈ ਆਈਵੀਐੱਫ ਤਕਨੀਕ

Bathinda News :ਪੰਜਾਬ ਵਿਚ ਆਈਵੀਐਫ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਇਸ ਤਕਨੀਕ ਨੂੰ 38114 ਲੋਕਾਂ ਨੇ ਅਪਣਾਇਆ ਹੈ। ਇਨ੍ਹਾਂ ਕੇਸਾਂ ਵਿਚ ਅੱਧੇ ਮਾਲਵਾ ਖੇਤਰ ਤੇ ਪੰਜ ਜ਼ਿਲ੍ਹਿਆਂ ਨਾਲ ਸਬੰਧਤ ਹਨ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ 'ਚ ਲੋਕਾਂ ਵਿਚ ਬੱਚੇ ਪੈਦਾ ਕਰਨ ਦੀ ਸਮਰੱਥਾ ਘੱਟ ਰਹੀ ਹੈ। ਇਹ ਤਕਨੀਕ ਭਾਰਤ ਵਿਚ 5 ਜਨਵਰੀ 2021 ਤੋਂ ਸ਼ੁਰੂ ਕੀਤੀ ਗਈ ਕੀ ਜਿਸ ਤੋਂ ਬਾਅਦ ਪੰਜਾਬ ਵਿਚ 38114 ਲੋਕਾਂ ਵੱਲੋਂ ਇਸ ਨੂੰ ਅਪਣਾਇਆ ਗਿਆ ।

ਇਸ ਤਕਨੀਕ ਨੂੰ ਅਪਣਾਉਣ ਲਈ ਔਰਤਾਂ ਅਤੇ ਮਰਦਾਂ ਦੀ ਉਮਰ ਸੀਮਾ ਵੀ ਨਿਰਧਾਰਤ ਕੀਤੀ ਗਈ ਹੈ। ਜੇ ਇਹ ਤਕਨੀਕ ਨਿਰਧਾਰਤ ਉਮਰ ਸੀਮਾ ਨਿਰਧਾਰਤ ਕੀਤੀ ਗਈ ਹੈ। ਜੇ ਇਹ ਤਕਨੀਕ ਨਿਰਧਾਰਤ ਉਮਰ ਸੀਮਾ ਤੋਂ ਵੱਧ ਗਲਤ ਤਰੀਕੇ ਨਾਲ ਵਰਤੀ ਜਾਂਦੀ ਹੈ, ਤਾਂ ਜੁਰਮਾਨਾ/ਸਜ਼ਾ ਵੀ ਹੋ ਸਕਦੀ ਹੈ। ਇਸ - ਤਕਨੀਕ ਨੂੰ ਅਪਣਾਉਣ ਲਈ ਔਰਤਾਂ ਦੀ ਮਰ 21-50 ਸਾਲ ਅਤੇ ਮਰਦਾਂ ਦੀ ਉਮਰ 55 ਸਾਲ ਦੇ ਵਿਚਕਾਰ ਨਿਰਧਾਰਤ ਕੀਤੀ ਗਈ ਹੈ। ਪੰਜਾਬ ਵਿਚ ਇਸ ਤਕਨੀਕ ਦੀ ਮਦਦ ਨਾਲ ਹਜ਼ਾਰਾਂ ਲੋਕ ਖੁਸ਼ੀਆਂ ਹਾਸਲ ਕਰ ਚੁੱਕੇ ਹਨ ਪਰ ਪੰਜਾਬ ਵਿਚ ਅਜੇ ਵੀ ਕਈ ਜ਼ਿਲ੍ਹੇ ਅਜਿਹੇ ਹਨ ਜਿਨ੍ਹਾਂ ਵਿਚ ਇਸ ਦੇ ਹਸਪਤਾਲ ਨਹੀਂ ਹਨ।

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਵੀ ਲਿਆ ਤਕਨੀਕ ਦਾ ਸਹਾਰਾ , ਇਸ ਤਕਨੀਕ ਸਬੰਧੀ ਤੈਅ ਕੀਤੀ ਗਈ ਹੈ ਉਮਰ ਹੱਦ

ਉਪਰੋਕਤ ਖ਼ੁਲਾਸਾ ਆਰਟਆਈ ਕਾਰਕੁੰਨ ਸੰਜੀਵ ਗੋਇਲ ਵੱਲੋਂ ਆਰਟੀਆਈ ਵਿਚ ਪ੍ਰਾਪਤ ਕੀਤੀ ਗਈ ਜਾਣਕਾਰੀ ਤੋਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਇਸੇ ਤਕਨੀਕ ਦਾ ਸਹਾਰਾ ਲਿਆ ਅਤੇ ਇਸ ਤਕਨੀਕ ਦੀ ਮਦਦ ਨਾਲ ਉਨ੍ਹਾਂ ਦੇ ਘਰ 'ਚ ਇਕ ਵਾਰ ਫਿਰ ਕਿਲਕਾਰੀਆਂ ਗੂੰਜੀਆਂ। ਇਸ ਨੂੰ ਅਪਣਾਉਣ ਵਾਲਿਆਂ ਲਈ ਕਈ ਤਰ੍ਹਾਂ ਦੇ ਨਿਯਮ ਬਣਾਏ ਗਏ ਹਨ ਜਿਨ੍ਹਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਪਾਲਣਾ ਨਾ ਕਰਨ ਵਾਲੇ ਨੂੰ ਜੁਰਮਾਨਾ ਸਜ਼ਾ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਆਰਟੀਆਈ ਅਪਲਾਈ ਕਰਨ ਨਾਲ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਇਸ ਤਕਨੀਕ ਨੂੰ ਅਪਣਾਉਣ ਵਾਲੇ ਲੋਕਾਂ ਦੀ ਹੈ ਕੁੱਲ ਗਿਣਤੀ, ਗ਼ੈਰ-ਕਾਨੂੰਨੀ ਢੰਗ ਨਾਲ ਇਸ ਤਕਨਾਲੋਜੀ ਨੂੰ ਅਪਣਾਉਣ ਵਾਲੇ ਲੋਕਾਂ ਦੀ ਗਿਣਤੀ, ਜੁਰਮਾਨੇ ਦੀ ਕੁੱਲ ਰਕਮ ਅਤੇ ਭਾਰਤ ਵਿਚ ਇਸ ਤਕਨਾਲੋਜੀ ਨੂੰ ਲਾਗੂ ਕਰਨ ਦੀ ਮਿਤੀ ਅਤੇ ਸਾਰੀਆਂ ਕਾਪੀਆਂ ਇਸ ਤਕਨੀਕ ਨਾਲ ਸਬੰਧਤ ਨਿਯਮਾਂ, ਕਾਨੂੰਨਾਂ, ਹੁਕਮਾਂ ਆਦਿ ਦੀ ਮੰਗ ਕੀਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 21 ਸਿਵਲ ਸਰਜਨ ਦਫ਼ਤਰਾਂ ਤੋਂ ਪੁੱਤਰ ਪ੍ਰਾਪਤ ਹੋਏ ਹਨ, ਜਿਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹੁਣ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਆਈਵੀਐੱਫ ਤਕਨਾਲੋਜੀ ਵਾਲੇ ਹਸਪਤਾਲ ਅਤੇ ਕੇਂਦਰ ਮੌਜੂਦ ਨਹੀਂ ਹਨ।

ਭਾਰਤ ਵਿਚ ਇਸ ਤਕਨੀਕ ਨੂੰ ਆਏ 3 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸਮੇਂ ਦੌਰਾਨ ਪੰਜਾਬ ਵਿਚ 38114 ਲੋਕ ਇਸ ਤਕਨੀਕ ਦੀ ਵਰਤੋਂ ਕਰ ਚੁੱਕੇ ਹਨ। ਮਾਲਵਾ ਖੇਤਰ ਵਿਚ ਇਸ ਸਭ ਤੋਂ ਵੱਧ ਸੈਂਟਰ ਹਨ ਜਿਸ ਦੇ ਕਈ ਕਾਰਨ ਹਨ। ਅਜੇ ਤਕ ਇਸ ਤਕਨੀਕ ਦਾ ਗਲਤ ਇਸਤੇਮਾਲ ਨਹੀਂ ਹੋਇਆ।

ਜ਼ਿਲ੍ਹਾ ਮੋਗਾ 'ਚ ਸਭ ਤੋਂ ਵੱਧ 11332 ਕੇਸ : ਮੋਗਾ ਜ਼ਿਲ੍ਹੇ ਵਿਚ ਪੰਜਾਬ ਤੋਂ ਸਭ ਵੱਧ 11332 ਕੇਸ ਆਈਵੀਐਫ ਦੇ ਹੋਏ ਜਦੋਂਕਿ ਦੀ ਪੰਜਾਬ ਵਿਚ 10028 ਕੇਸਾਂ ਦੇ ਨਾਲ ਜਲੰਧਰ ਜ਼ਿਲ੍ਹਾ ਦੂਜੇ ਨੰਬਰ 'ਤੇ ਹੈ। ਲੁਧਿਆਣਾ ਜ਼ਿਲ੍ਹਾ ਕੁ 5065 ਕੇਸਾਂ ਨਾਲ ਪੰਜਾਬ ਵਿਚ ਤੀਜੇ ਨੰਬਰ 'ਤੇ ਹੈ। ਐੱਸਏਐੱਸ ਨਗਰ ਆਈਵੀਐੱਫ ਕੇਸਾਂ ਵਿਚ ਚੌਥੇ ਨੰਬਰ 'ਤੇ ਹੈ। ਇਸ ਜ਼ਿਲ੍ਹੇ ਵਿੱਚ 4701 ਮਾਮਲੇ ਸਾਹਮਣੇ ਆਏ ਹਨ। ਬਠਿੰਡਾ ਜ਼ਿਲ੍ਹਾ 2609 ਕੇਸਾਂ ਨਾਲ ਪਿ ਪੰਜਾਬ ਵਿੱਚੋਂ ਪੰਜਵੇਂ ਸਥਾਨ 'ਤੇ ਹੈ। ਜੇਕਰ ਆਰਟੀਆਈ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਤਕ ਕੁੱਲ 38,114 ਲੋਕਾਂ ਵੱਲੋਂ ਅਪਣਾਈ ਆਈਵੀਐੱਫ ਤਕਨੀਕ ਵਿਚ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ, ਮੋਗਾ, ਫਰੀਦਕੋਟ ਵਿਚ 15,312 ਲੋਕਾਂ ਨੇ ਇਸ ਤਕਨੀਕ ਨੂੰ ਅਪਣਾਇਆ ਹੈ।

ਮਾਲਵਾ ਖੇਤਰ 'ਚ ਆਈਵੀਐੱਫ ਦੇ ਸਭ ਤੋਂ ਵੱਧ ਕੇਂਦਰ : ਮਾਲਵਾ ਖੇਤਰ ਆਈਵੀਐੱਫ ਦੇ ਕੇਂਦਰ ਸਭ ਤੋਂ ਜ਼ਿਆਦਾ ਖੁੱਲ੍ਹੇ ਹੋਏ ਹਨ। ਇਸ ਦਾ ਵੱਡਾ ਕਾਰਨ ਹੈ ਕਿ ਬਹੁਤੇ ਨੌਜਵਾਨਾਂ ਵਿਚ ਬੱਚੇ ਪੈਦਾ ਕਰਨ ਦੀ ਸਮੱਰਥਾ ਘਟ ਰਹੀ ਹੈ, ਜਿਸ ਕਾਰਨ ਧੜਾਧੜ ਇਹ ਸੈਂਟਰ ਖੁੱਲ੍ਹ ਰਹੇ ਹਨ।

ਸੂਬੇ ਦੇ ਕਿਹੜੇ ਜ਼ਿਲ੍ਹੇ 'ਚ ਕਿੰਨੇ ਕੇਸ ਦਰਜ ਕੀਤੇ ਗਏ

ਜ਼ਿਲ੍ਹਾ                 ਆਈਵੀਐੱਫ ਕੇਸ

ਮੋਗਾ                  11332

ਜਲੰਧਰ             10028

ਲੁਧਿਆਣਾ          5065  

ਐੱਸਏਐੱਸ ਨਗਰ 4701

ਬਠਿੰਡਾ             2609

ਪਟਿਆਲਾ        1519

ਅੰਮ੍ਰਿਤਸਰ        1031

ਮੁਕਤਸਰ         964

ਫਰੀਦਕੋਟ       354

ਗੁਰਦਾਸਪੁਰ   134

ਪਠਾਨਕੋਟ      128

ਬਰਨਾਲਾ       83  

ਸੰਗਰੂਰ        60

ਮਨਸਾ         53

ਸ਼ਹੀਦ ਭਗਤ ਸਿੰਘ ਨਗਰ  53

ਫਤਿਹਗੜ੍ਹ ਸਾਹਿਬ ਕੋਈ ਨਹੀਂ

ਰੂਪਨਗਰ ਕੋਈ ਨਹੀਂ

ਫਾਜ਼ਿਲਕਾ ਇਸ ਦਾ ਹਸਪਤਾਲ ਨਹੀਂ ਹੈ

ਮਲੇਰਕੋਟਲਾ ਇਸ ਦਾ ਕੇਂਦਰ ਨਹੀਂ ਹੈ

ਫ਼ਿਰੋਜ਼ਪੁਰ ਕੋਈ ਕੇਸ ਨਹੀਂ

ਤਰਨਤਾਰਨ ਇਸ ਦਾ ਕੇਂਦਰ ਨਹੀਂ ਹੈ

ਜ਼ਿਲ੍ਹੇ 21, ਕੇਸ 38114

(For more news apart from 38,114 people adopted IVF technology in Punjab News in Punjabi, stay tuned to Rozana Spokesman)

 

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement