
Electricity Employees: 10,11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ ਮੁਲਾਜ਼ਮ
Electricity Employees: ਪਟਿਆਲਾ ਵਿਖੇ ਪੀਐਸਈਬੀ ਇਮਪਲੋਈਜ ਜੋਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਦੁਆਰਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ 10 ਸਤੰਬਰ, 11 ਸਤੰਬਰ ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਜਾਣਗੇ। ਕਿਉਂਕਿ ਸਰਕਾਰ ਦੇ ਦੁਆਰਾ ਉਨ੍ਹਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਸਰਕਾਰ ਦੇ ਦੁਆਰਾ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਵੱਟਣ ਦੇ ਚਲਦੇ 21 ਤਰੀਕ ਤੋਂ ਬਿਜਲੀ ਵਿਭਾਗ ਦੇ ਸਾਰੇ ਮੁਲਾਜ਼ਮਾਂ ਦੇ ਦੁਆਰਾ ਸਿਰਫ ਆਪਣੀ ਬਣਦੀ ਅੱਠ ਘੰਟੇ ਡਿਊਟੀ ਹੀ ਦਿੱਤੀ ਜਾ ਰਹੀ ਸੀ ਤੇ ਹੁਣ ਮੈਨੇਜਮੈਂਟ ਦੇ ਦੁਆਰਾ ਉਨਾਂ ਦੇ ਉੱਪਰ ਐਸਮਾ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਦੇ ਚਲਦੇ ਸਾਡੇ ਮੁਲਾਜ਼ਮ ਕਾਫੀ ਪਰੇਸ਼ਾਨ ਹਨ ਅਤੇ ਅਸੀਂ ਸਾਰੇ ਮੁਲਾਜ਼ਮ ਇਕ ਤਰੀਕ ਨੂੰ ਬਿਜਲੀ ਮੰਤਰੀ ਦੀ ਕੋਠੀ ਦਾ ਅੰਮ੍ਰਿਤਸਰ ਵਿਖੇ ਘਰਾਓ ਵੀ ਕਰਾਂਗੇ। ਜਿਸ ਕਰਕੇ 10, 11 ਅਤੇ 12 ਸਤੰਬਰ ਨੂੰ ਸਮੂਹਿਕ ਛੁੱਟੀ ਦੇ ਉੱਪਰ ਵੀ ਜਾਵਾਂਗੇ 10 11 ਅਤੇ 12 ਤਰੀਕ ਨੂੰ ਪੂਰਾ ਬਿਜਲੀ ਤੰਤਰ ਰੱਬ ਆਸਰੇ ਹੀ ਚੱਲੇਗਾ।