Weather News: ਪੰਜਾਬ-ਚੰਡੀਗੜ੍ਹ 'ਚ 2 ਸਤੰਬਰ ਨੂੰ ਸਰਗਰਮ ਹੋਵੇਗਾ ਮਾਨਸੂਨ: ਯੈਲੋ ਅਲਰਟ ਜਾਰੀ
Published : Aug 31, 2024, 10:52 am IST
Updated : Aug 31, 2024, 10:52 am IST
SHARE ARTICLE
Monsoon will be active in Punjab-Chandigarh on September 2: Yellow alert issued
Monsoon will be active in Punjab-Chandigarh on September 2: Yellow alert issued

Weather News: ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

 

Weather News: ਪੰਜਾਬ ਅਤੇ ਚੰਡੀਗੜ੍ਹ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਦਾ ਦਿਨ ਵੀ ਖੁਸ਼ਕ ਰਿਹਾ। ਜਿਸ ਕਾਰਨ ਪੰਜਾਬ ਦੇ ਔਸਤ ਤਾਪਮਾਨ ਵਿੱਚ 5.9 ਡਿਗਰੀ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ 4.6 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਅਗਸਤ ਮਹੀਨੇ ਵਿਚ 8 ਫੀਸਦ ਤੋਂ ਵੱਧ ਬਰਸਾਤ ਹੋਈ। ਲੇਕਿਨ ਸੀਜ਼ਨ ਵਿਚ ਹੁਣ ਵੀ 24 ਫੀਸਦ ਦੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜਿਸ ਦਾ ਅਸਰ ਅਗਲੇ ਸਾਲ ਦੇ ਬਿਜਲੀ ਉਤਪਾਦਨ ਅਤੇ ਸਿੰਜਾਈ ਉੱਤੇ ਪੈ ਸਕਦਾ ਹੈ।

 ਮੌਸਮ ਵਿਭਾਗ ਦੇ ਅਨੁਸਾਰ ਅੱਜ ਸ਼ਨੀਵਾਰ ਨੂੰ ਪੰਜਾਬ ਤੇ ਚੰਡੀਗੜ੍ਹ ਦੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਉੱਥੇ ਹੀ ਮੀਂਹ ਦੇ ਆਸਾਰ ਵੀ ਨਾ ਦੇ ਬਰਾਬਰ ਹੀ ਹਨ। 

ਪੰਜਾਬ ਅਤੇ ਚੰਡੀਗੜ੍ਹ ਵਿੱਚ 2 ਸਤੰਬਰ ਨੂੰ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ। ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂਕਿ ਚੰਡੀਗੜ੍ਹ ਅਤੇ ਪੰਜਾਬ ਦੇ ਹੋਰ ਜ਼ਿਲ੍ਹਿਆਂ ਲਈ ਕੋਈ ਅਲਰਟ ਨਹੀਂ ਹੈ। ਪਰ ਇਸ ਦਿਨ ਚੰਡੀਗੜ੍ਹ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਹ ਸੰਭਾਵਨਾਵਾਂ 3 ਸਤੰਬਰ ਨੂੰ ਵੀ ਕਾਇਮ ਰਹਿਣਗੀਆਂ।

ਪੰਜਾਬ ਨੂੰ ਪ੍ਰਭਾਵਿਤ ਕਰਨ ਵਾਲੇ ਤਿੰਨ ਡੈਮਾਂ ਦੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 1 ਜੂਨ ਤੋਂ 30 ਅਗਸਤ ਤੱਕ ਕ੍ਰਮਵਾਰ 24 ਫੀਸਦੀ ਅਤੇ 22 ਫੀਸਦੀ ਘੱਟ ਮੀਂਹ ਪਿਆ ਹੈ। ਜਿਸ ਕਾਰਨ ਉੱਤਰੀ ਭਾਰਤ ਦੇ ਤਿੰਨ ਵੱਡੇ ਡੈਮ ਭਾਖੜਾ, ਪੌਂਗ ਅਤੇ ਥੀਨ ਡੈਮ ਆਪਣੀ ਸਮਰੱਥਾ ਤੋਂ ਬਹੁਤ ਦੂਰ ਹਨ।

30 ਅਗਸਤ 2024 ਨੂੰ ਸਵੇਰੇ 6 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਭਾਖੜਾ ਡੈਮ ਦੀ ਸਮਰੱਥਾ ਦਾ 70.60 ਫੀਸਦੀ, ਪੌਂਗ ਡੈਮ ਦਾ 63.57 ਫੀਸਦੀ ਅਤੇ ਥੀਨ ਡੈਮ ਦਾ 49.3 ਫੀਸਦੀ ਪਾਣੀ ਭਰਿਆ ਹੈ। ਸਤਲੁਜ ਦਰਿਆ 'ਤੇ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1638.35 ਫੁੱਟ, ਬਿਆਸ ਦਰਿਆ 'ਤੇ ਪੌਂਗ ਡੈਮ ਦੀ ਭਰਾਈ 1360.67 ਫੁੱਟ ਅਤੇ ਰਾਵੀ ਦਰਿਆ 'ਤੇ ਥੀਨ ਡੈਮ ਦੀ ਭਰਾਈ 1644.69 ਫੁੱਟ ਹੈ।

ਜੇਕਰ ਤਿੰਨੋਂ ਡੈਮ ਆਪਣੀ ਸਮਰੱਥਾ ਅਨੁਸਾਰ ਨਾ ਭਰੇ ਗਏ ਤਾਂ ਅਗਲੇ ਸਾਲ ਬਿਜਲੀ ਉਤਪਾਦਨ ਦੇ ਨਾਲ-ਨਾਲ ਸਿੰਚਾਈ ਲਈ ਵੀ ਲੋੜੀਂਦਾ ਪਾਣੀ ਉਪਲਬਧ ਨਹੀਂ ਹੋਵੇਗਾ।
 

SHARE ARTICLE

ਏਜੰਸੀ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement