
Amritsar News: ਹੈਪੀ ਨੇ ਨਸ਼ਾ ਵੇਚ ਕੇ ਇਹ ਜਾਇਦਾਦ ਖ਼ਰੀਦੀ ਸੀ।
The police sealed the property worth 6.28 crores of the gangster and smuggler: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਅਤੇ ਤਸਕਰ ਹਰਪ੍ਰੀਤ ਸਿੰਘ ਉਰਫ਼ ਹੈਪੀ ਜੱਟ ਦੀ 6.28 ਕਰੋੜ ਰੁਪਏ ਦੀ ਜਾਇਦਾਦ ਸੀਲ ਕਰ ਦਿਤੀ ਹੈ। ਹੈਪੀ ਨੇ ਨਸ਼ਾ ਵੇਚ ਕੇ ਇਹ ਜਾਇਦਾਦ ਖ਼ਰੀਦੀ ਸੀ।
ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀਆਂ ਹਦਾਇਤਾਂ ਅਨੁਸਾਰ ਹਰਿੰਦਰ ਸਿੰਘ ਐਸ.ਪੀ.(ਡੀ) ਅਤੇ ਮੁੱਖ ਅਫ਼ਸਰ ਕੱਥੂਨੰਗਲ ਪੁਲਿਸ ਨੇ ਇਹ ਕਾਰਵਾਈ ਕੀਤੀ। ਥਾਣਾ ਛੇਹਰਟਾ, ਅੰਮ੍ਰਿਤਸਰ ਸਿਟੀ ਨੇ 15 ਕਿਲੋ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ, ਜਿਸ ਵਿਰੁਧ ਥਾਣਾ ਕੱਥੂਨੰਗਲ ਵਿਖੇ ਮਾਮਲਾ ਦਰਜ ਕੀਤਾ ਗਿਆ।
ਪੁਛਗਿਛ ਦੌਰਾਨ ਹਰਪ੍ਰੀਤ ਸਿੰਘ ਦੇ ਬਿਆਨਾਂ ’ਤੇ ਰਣਜੀਤ ਸਿੰਘ, ਰਾਹੁਲ (256 ਗ੍ਰਾਮ ਹੈਰੋਇਨ ਸਮੇਤ), ਗਗਨਦੀਪ ਸਿੰਘ ਨੂੰ ਗਿ੍ਰਫ਼ਤਾਰ ਕੀਤਾ। ਉਨ੍ਹਾਂ ’ਤੇ ਕਾਲੇ ਧਨ ਤੋਂ ਬਣੀਆਂ ਚਲ-ਅਚਲ ਜਾਇਦਾਦਾਂ ਦੀ ਨਿਸ਼ਾਨਦੇਹੀ ਕੀਤੀ ਗਈ, ਜਿਸ ਨੂੰ ਅੱਜ ਪੁਲਿਸ ਨੇ ਸੀਲ ਕਰ ਦਿਤਾ।