ਪਿਆਜਾਂ ਦੇ 54 ਟਰੱਕ ਭਾਰਤ ਪੁੱਜੇ
ਅੰਮ੍ਰਿਤਸਰ: ਹੁਣ ਪਿਆਜ ਨਹੀਂ ਕੱਢੇਗਾ ਜਨਤਾ ਦੀਆਂ ਅੱਖਾਂ ਵਿਚੋਂ ਨੀਰ , ਕਿਉਂਕਿ ਕੇਂਦਰ ਸਰਕਾਰ ਨੇ ਇਸਦਾ ਕਰ ਲਿਆ ਹੈ ਪ੍ਰਬੰਧ । ਕੇਂਦਰ ਸਰਕਾਰ ਨੇ ਪਿਆਜ ਦੀਆਂ ਵੱਧਦੀਆਂ ਕੀਮਤਾਂ ਕਾਬੂ ਵਿਚ ਰੱਖਣ ਲਈ ਸ਼ਨਿੱਚਰਵਾਰ ਨੂੰ ਅਫ਼ਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਪਿਆਜ ਦੇ 54 ਟਰੱਕ ਭਾਰਤ ਪੁੱਜੇ। ਜਿਸ ਨਾਲ ਜਨਤਾ ਨੂੰ ਕੁਝ ਰਾਹਤ ਮਿਲਦੀ ਨਜਰ ਆ ਰਹੀ ਹੈ । ਤਿਉਹਾਰਾਂ ਦੇ ਦਿਨਾਂ ਵਿਚ ਪਿਆਜ ਦੀਆਂ ਕੀਮਤਾਂ ਦਾ ਘਟਣਾ ਜਨਤਾ ਲਈ ਵੱਡੀ ਰਾਹਤ ਹੈ । ਇੰਟੀਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਅਟਾਰੀ ਵਿਚ 20 ਟਰੱਕਾਂ ਦੀ ਅਨਲੋਡਿੰਗ ਨਾ ਹੋਣ ਕਾਰਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਨੇ ਉਨ੍ਹਾਂ ਨੂੰ ਵਾਪਸ ਵਾਹਘਾ ਭੇਜ ਦਿੱਤਾ।
Onion
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਵਿਚ ਆਵਾਜਾਈ ਦੇ ਇੰਤਜ਼ਾਮ ਠੱਪ ਹੋਣ ਕਾਰਨ ਦਿੱਲੀ ਦੇ ਇਕ ਅਤੇ ਅੰਮ੍ਰਿਤਸਰ ਦੇ ਦੋ ਵਪਾਰੀਆਂ ਨੇ ਅਨਲੋਡਿੰਗ ਕਰਵਾਉਣ ਵਿਚ ਅਸਮਰੱਥਾ ਜ਼ਾਹਰ ਕੀਤੀ ਸੀ। ਵਪਾਰੀਆਂ ਨੇ ਇਨ੍ਹਾਂ 20 ਟਰੱਕਾਂ ਨੂੰ 2 ਨਵੰਬਰ ਮਗਰੋਂ ਮੰਗਾਉਣ ਲਈ ਲਿਖਿਆ ਹੈ। ਪਿਆਜਾਂ ਤੋਂ ਇਲਾਵਾ ਡ੍ਰਾਈਫਰੂਟ ਦੇ 20, ਮੁਲੱਠੀ ਦੇ ਚਾਰ ਤੇ ਜੜੀਆਂ ਬੂਟੀਆਂ ਦਾ ਇਕ ਟਰੱਕ ਭਾਰਤ ਅੱਪੜਿਆ ਹੈ ।