ਕੇਂਦਰ ਵਲੋਂ ਪੰਜਾਬ ਯੂਨੀਵਰਸਟੀ ਚਸੈਨੇਟਦੀਥਾਂਕੇਂਦਰੀ ਬੋਰਡਬਣਾਉਣਦੀਤਜਵੀਜ਼ ਦਾ ਢੀਂਡਸਾ ਨੇ ਕੀਤਾ ਵਿਰੋਧ
Published : Oct 31, 2020, 7:20 am IST
Updated : Oct 31, 2020, 7:20 am IST
SHARE ARTICLE
image
image

ਕੇਂਦਰ ਵਲੋਂ ਪੰਜਾਬ ਯੂਨੀਵਰਸਟੀ 'ਚ ਸੈਨੇਟ ਦੀ ਥਾਂ ਕੇਂਦਰੀ ਬੋਰਡ ਬਣਾਉਣ ਦੀ ਤਜਵੀਜ਼ ਦਾ ਢੀਂਡਸਾ ਨੇ ਕੀਤਾ ਵਿਰੋਧ

ਯੂਨੀਵਰਸਟੀ ਦਾ ਲੋਕਤੰਤਰੀ ਢਾਂਚਾ ਖ਼ਤਮ ਕਰਨ ਤੋਂ ਗੁਰੇਜ਼ ਕਰੇ ਕੇਂਦਰ ਸਰਕਾਰ : ਢੀਡਸਾ
 

ਚੰਡੀਗੜ੍ਹ, 30 ਅਕਤੂਬਰ (ਬਠਲਾਣਾ, ਸੁਰਜੀਤ ਸਿੰਘ ਸੱਤੀ) : ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਦੁਆਰਾ ਪੰਜਾਬ ਯੂਨੀਵਰਸਟੀ ਦੀ ਸੈਨੇਟ ਨੂੰ ਖ਼ਤਮ ਕਰ ਕੇ ਕੇਂਦਰ ਦੀ ਸਿਫ਼ਾਰਿਸ਼ 'ਤੇ ਨਵਾਂ ਬੋਰਡ ਬਣਾ ਕੇ ਯੂਨੀਵਰਸਟੀ ਦੇ ਕੇਂਦਰੀ ਕਰਨ ਦੀ ਤਜਵੀਜ਼ ਦਾ ਸਖ਼ਤ ਵਿਰੋਧ ਕੀਤਾ ਹੈ।    ਮੀਡੀਆ ਨੂੰ ਜਾਰੀ ਬਿਆਨ ਵਿਚ ਸ. ਢੀਂਡਸਾ ਨੇ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਯੂਨੀਵਰਸਟੀ ਦਾ ਲੋਕਤੰਤਰੀ ਢਾਂਚਾ ਸਦਾ ਲਈ ਖ਼ਤਮ ਹੋ ਜਾਵੇਗਾ ਅਤੇ ਯੂਨੀਵਰਸਟੀ ਉਤੇ ਪੰਜਾਬ ਦਾ ਹੱਕ ਵੀ ਖ਼ਤਮ ਹੋਣ ਕਿਨਾਰੇ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੇਂਦਰ ਸਰਕਾਰ ਦੁਆਰਾ ਬਣਾਈ ਨਵੀਂ ਵਿਦਿਅਕ ਨੀਤੀ 2020 ਦੇ ਅਧੀਨ ਕੇਂਦਰ ਸਰਕਾਰ ਬੋਰਡ ਬਣਾ ਕੇ ਸੈਂਨੇਟ ਨੂੰ ਭੰਗ ਕਰਨ ਦੀ ਤਜਵੀਜ਼ ਲਿਆ ਰਹੀ ਹੈ ਜੋ ਕਿ ਯੂਨੀਵਰਸਟੀ ਅਤੇ ਪੰਜਾਬ ਸੂਬੇ ਲਈ ਮਾਰੂ ਸਿੱਧ ਹੋਵੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਅਜਿਹਾ ਕਰਨ ਤੋਂ ਗੁਰੇਜ਼ ਕਰਦਿਆਂ ਮੌਜੂਦਾ ਸਿਸਟਮ ਨੂੰ ਹੀ ਚਾਲੂ ਰੱਖਣ ਦਾ ਸੁਝਾਅ ਦਿਤਾ।
ਸ. ਢੀਡਸਾ ਨੇ ਕਿਹਾ ਕਿ ਪੰਜਾਬ ਯੂਨੀਵਰਸਟੀ ਕਰੀਬ 138 ਸਾਲ ਪੁਰਾਣਾ ਆਦਾਰਾ ਹੈ ਅਤੇ ਆਜ਼ਾਦੀ ਤੋਂ ਬਾਅਦ ਦਿੱਲੀ ਅਤੇ ਸ਼ਿਮਲਾ ਰਹਿਣ ਤੋਂ ਬਾਅਦ 1958 ਵਿਚ ਚੰਡੀਗੜ੍ਹ ਵਿਖੇ ਪੱਕੇ ਤੌਰ 'ਤੇ ਸਥਾਪਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਏ ਚੰਡੀਗੜ੍ਹ ਵਿਚ ਸਥਾਪਤ ਅਦਾਰੇ ਉਤੇ ਪੰਜਾਬ ਦਾ ਪਹਿਲਾ ਹੱਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੇਂਦਰੀ ਯੂਨੀਵਰਸਟੀ ਨਾ ਹੋਣ ਦੇ ਬਾਵਜੂਦ ਵੀ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਪੰਜਾਬ ਯੂਨੀਵਰਸਟੀ ਦੇ ਕੁਲਪਤੀ ਦੀ ਜ਼ਿੰਮੇਵਾਰੀ ਦਿਤੀ ਗਈ imageimageਹੈ ਜਦਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਪੰਜਾਬ ਦੇ ਰਾਜਪਾਲ ਕੋਲ ਹੈ। ਸ. ਢੀਡਸਾ ਨੇ ਕਿਹਾ ਕਿ ਸੈਨੇਟ ਦੇ 90 ਮੈਂਬਰਾਂ ਵਿਚੋਂ ਹੀ ਸਿੰਡੀਕੇਟ ਦੇ ਮੈਂਬਰ ਚੁਣੇ ਜਾਂਦੇ ਹਨ ਜਿਨ੍ਹਾਂ ਵਿਚੋਂ ਵਧੇਰੇ ਪੰਜਾਬੀ ਹੁੰਦੇ ਹਨ। ਇਸ ਤਰ੍ਹਾਂ ਪੰਜਾਬ ਯੂਨੀਵਰਸਟੀ ਵਿਚ ਪੰਜਾਬੀਆਂ ਦੇ ਹਿੱਤ ਸੁਰੱਖਿਅਤ ਹਨ ਜੋ ਕਿ ਕੇਂਦਰ ਸਰਕਾਰ ਦੇ ਬੋਰਡ ਬਣਨ ਨਾਲ ਛਿੱਕੇ ਟੰਗ ਦਿਤੇ ਜਾਣਗੇ।

SHARE ARTICLE

ਏਜੰਸੀ

Advertisement

ਸੁਣੋ ਆਰ.ਪੀ ਸਿੰਘ ਨੇ ਜਥੇਦਾਰਾਂ ਨੂੰ ਵਾਪਿਸ ਬਹਾਲ ਕਰਨ ਨੂੰ ਲੈ ਕੇ ਕੀ ਕਿਹਾ ?

27 Mar 2025 3:17 PM

Partap Singh Bajwa ਦੇ ਖ਼ਿਲਾਫ਼ ਨਿੰਦਾ ਪ੍ਰਸਤਾਵ ਕੀਤਾ ਪੇਸ਼,ਹਰਜੋਤ ਸਿੰਘ ਬੈਂਸ ਨੇ ਪੜ੍ਹਿਆ ਪ੍ਰਸਤਾਵ

27 Mar 2025 3:14 PM

ਕਰਨਲ ਕੁੱਟਮਾਰ ਮਾਮਲੇ 'ਚ ਪਤਨੀ ਨੇ ਮੀਡੀਆ ਸਾਹਮਣੇ ਰੱਖ ਦਿੱਤੀਆਂ ਕਿਹੜੀਆਂ ਵੀਡੀਓਜ਼ ? ਦੇਖੋ Live

22 Mar 2025 3:28 PM

Khanauri border ਖੁੱਲਣ ਮਗਰੋਂ ਲੋਕ ਵੰਡ ਰਹੇ ਲੱਡੂ, ਦੇਖੋ ਰਾਹਗੀਰ ਕੀ ਬੋਲੇ ?

22 Mar 2025 3:27 PM

ਖਨੌਰੀ ਬਾਰਡਰ 'ਤੇ ਦੁਪਹਿਰ ਤੋਂ ਬਾਅਦ ਰਸਤਾ ਹੋ ਜਾਵੇਗਾ ਚਾਲੂ! ਪੁਲਿਸ ਮੁਲਾਜ਼ਮ ਟਰੈਕਟਰ ਟਰਾਲੀਆਂ ਹਟਾਉਣ ਦਾ ਕਰ ਰਹੇ ਕੰਮ

20 Mar 2025 3:33 PM
Advertisement