
ਪੰਜ ਅਧਿਆਪਕ ਜਥੇਬੰਦੀਆਂ ਦੀ ਜ਼ਿਲ੍ਹਾ ਪੱਧਰ 'ਤੇ ਵੀ ਹੋਈ ਏਕਤਾ ਮੁਕੰਮਲ
ਸੰਗਰੂਰ : ਡੈਮੋਕ੍ਰੇਟਿਕ ਟੀਚਰਜ ਫਰੰਟ ਦੀ ਸੂਬਾ ਪੱਧਰ ਤੇ ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ, 5178 ਮਾਸਟਰ ਕਾਡਰ ਯੂਨੀਅਨ, 6060 ਅਧਿਆਪਕ ਯੂਨੀਅਨ ਅਤੇ 3582 ਅਧਿਆਪਕ ਯੂਨੀਅਨ ਨਾਲ ਸੂਬਾ ਪੱਧਰ ਤੇ ਏਕਤਾ ਮੁਕੰਮਲ ਹੋਣ ਤੋਂ ਬਾਅਦ ਅੱਜ ਸਥਾਨਕ ਲਹਿਰਾ ਭਵਨ ਵਿਖੇ ਹੋਈ ਏਕਤਾ ਕਨਵੈਨਸ਼ਨ ਦੌਰਾਨ ਜਿਲ੍ਹਾ ਪੱਧਰ ‘ਤੇ ਏਕਤਾ ਮੁਕੰਮਲ ਹੋ ਗਈ। ਪੰਜ ਜਥੇਬੰਦੀਆਂ ਦੀ ਏਕਤਾ ਹੋਣ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਸੰਗਰੂਰ ਇਕਾਈ ਦਾ ਵੀ ਪੁਨਰਗਠਨ ਕੀਤਾ ਗਿਆ ।
Meeting
ਨਵੀਂ ਚੁਣੀ ਗਈ ਜਿਲ੍ਹਾ ਕਮੇਟੀ ਵਿੱਚ ਨਿਰਭੈ ਸਿੰਘ ਖਾਈ ਨੂੰ ਜਿਲਾ ਪ੍ਰਧਾਨ, ਵਿਕਰਮਜੀਤ ਮਲੇਰਕੋਟਲਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮਨ ਵਿਸ਼ਿਸਟ ਨੂੰ ਸਕੱਤਰ, ਗੋਰਵਜੀਤ ਸਿੰਘ, ਗੁਰਜੰਟ ਮੂਣਕ ਤੇ ਸੁਖਵਿੰਦਰ ਸੁੱਖ ਨੂੰ ਮੀਤ ਪ੍ਰਧਾਨ, ਕਰਮਜੀਤ ਨਿਦਾਮਪੁਰ ਨੂੰ ਪ੍ਰੈੱਸ ਸਕੱਤਰ, ਕਮਲ ਘੋੜੇਨਾਬ, ਸੁਖਵੀਰ ਖਨੌਰੀ, ਗੁਰਦੀਪ ਚੀਮਾ, ਦੀਨਾ ਨਾਥ, ਮੱਖਣ ਸੇਖੂਵਾਸ, ਚਰਨਜੀਤ ਸਿੰਘ ਮੈਡਮ ਸ਼ਿਵਾਲੀ, ਮੈਡਮ ਹਰਪ੍ਰੀਤ ਕੌਰ ਹਮੀਰਗੜ ਨੂੰ ਜਿਲਾ ਕਮੇਟੀ ਮੈਂਬਰ ਚੁਣਿਆ ਗਿਆ ।
Captian Amrinder singh
ਇਸ ਦੌਰਾਨ ਏਕਤਾ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਸੀਨੀਅਰ ਮੀਤ ਪ੍ਰਧਾਨ ਵਿਕਰਮਦੇਵ ਸਿੰਘ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਤੇ ਸੂਬਾਈ ਆਗੂਆਂ ਹਰਦੀਪ ਟੋਡਰਪੁਰ, ਦਲਜੀਤ ਸਫ਼ੀਪੁਰ, ਸੁਖਵਿੰਦਰ ਗਿਰ ਅਤੇ ਗੁਰਪਿਆਰ ਕੋਟਲੀ ਨੇ ਆਖਿਆ ਕਿ ਮੌਜੂਦਾ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਦੇ ਵਿਦਿਆਰਥੀ, ਅਧਿਆਪਕ ਅਤੇ ਸਿੱਖਿਆ ਵਿਰੋਧੀ ਫੈਸਲਿਆਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਵਿਸ਼ਾਲ ਅਧਿਆਪਕ ਲਹਿਰ ਦੀ ਜਰੂਰਤ ਹੈ। ਅਜਿਹੇ ਦੌਰ ਵਿੱਚ ਪੰਜ ਅਧਿਆਪਕ ਜਥੇਬੰਦੀਆਂ ਦਾ ਇੱਕ ਮੰਚ ਤੇ ਇਕੱਠੇ ਹੋਣਾ ਅਧਿਆਪਕ ਲਹਿਰ ਲਈ ਚੰਗਾ ਸ਼ਗਨ ਹੈ ।
Teacher Protest
ਇਸ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਕਿਰਤੀ ਕਿਸਾਨ ਯੂਨੀਅਨ (ਯੂਥ ਵਿੰਗ) ਦੇ ਸੂਬਾ ਕਨਵੀਨਰ ਭੁਪਿੰਦਰ ਲੋੰਗੋਵਾਲ ਨੇ ਚੱਲ ਰਹੇ ਕਿਸਾਨ ਸੰਘਰਸ਼ ਸੰਬੰਧੀ ਅਧਿਆਪਕਾਂ ਨੂੰ ਜਾਗਰੂਕ ਕਰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੁਆਰਾ ਸੂਬਾ ਪੱਧਰ ਤੇ ਕਿਸਾਨ ਸੰਘਰਸ਼ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੂਬਾਈ ਲੀਡਰਸ਼ਿਪ ਅਤੇ ਨਵੀਂ ਚੁਣੀ ਜਿਲ੍ਹਾ ਕਮੇਟੀ ਵੱਲੋਂ ਡੀ.ਟੀ.ਐੱਫ਼. ਦੇ ਜਿਲ੍ਹਾ ਕਨਵੀਨਰ ਕੁਲਦੀਪ ਸਿੰਘ ਨੂੰ ਸੇਵਾਮੁਕਤ ਹੋਣ ਸਨਮਾਨਿਤ ਕਰਦਿਆਂ ਉਹਨਾਂ ਦੁਆਰਾ ਜਥੇਬੰਦੀ ਵਿੱਚ ਬਤੌਰ ਆਗੂ ਨਿਭਾਈ ਸੇਵਾ ਦੀ ਸ਼ਲਾਘਾ ਕੀਤੀ ਗਈ।
Teachers
ਜਥੇਬੰਦੀ ਦੇ ਨਵੇਂ ਚੁਣੇ ਜਿਲਾ ਪ੍ਰਧਾਨ ਨਿਰਭੈ ਸਿੰਘ ਨੇ ਕਨਵੈਨਸ਼ਨ ਵਿੱਚ ਸ਼ਾਮਿਲ ਹੋਏ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਜਥੇਬੰਦੀ ਵੱਲੋਂ 18 ਨਵੰਬਰ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਧਰਨੇ ਵਿੱਚ ਸੰਗਰੂਰ ਜਿਲੇ ਵਿੱਚੋਂ ਵੱਧ ਤੋਂ ਵੱਧ ਅਧਿਆਪਕ ਸ਼ਮੂਲੀਅਤ ਕਰਨਗੇ। ਇਸੇ ਤਰਾਂ ਚੱਲ ਕਿਸਾਨ ਸੰਘਰਸ਼ ਵਿੱਚ ਪਹਿਲਾਂ ਨਾਲੋਂ ਵੀ ਵੱਧ ਕੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਸਾਬਕਾ ਮੁਲਾਜ਼ਮ ਆਗੂ ਸਵਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।