
ਆਉਣ ਵਾਲੇ ਦਿਨਾਂ ਵਿਚ ਤਿੱਖਾ ਸੰਘਰਸ਼ ਕਰਨ ਦੀ ਦਿੱਤੀ ਚੇਤਾਵਨੀ
ਭਵਾਨੀਗੜ੍ਹ : ਧਰਨਿਆਂ ਨੂੰ ਸੰਬੋਧਨ ਕਰਦਿਆਂ ਜਬਲਾਕ ਆਗੂ ਰਘਵੀਰ ਸਿੰਘ ਹਰਜਿੰਦਰ ਸਿੰਘ ਘਰਾਚੋਂ,ਜਸਵੀਰ ਸਿੰਘ ਗੱਗੜਪੁਰ ਨੇ ਆਖਿਆ ਕਿ ਇਹ ਧਰਨੇ ਲਗਾਤਾਰ ਜਾਰੀ ਰਹਿਣਗੇ। ਸੰਘਰਸ਼ ਦੌਰਾਨ ਜਾਨ ਗਵਾ ਚੁੱਕੇ ਕਿਸਾਨਾਂ ਨੂੰ ਮੁਆਵਜ਼ਾ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫੀ ਦੀ ਮੰਗ ਲਈ ਡੀਸੀ ਦਫ਼ਤਰ ਸੰਗਰੂਰ ਅਤੇ ਮਾਨਸਾ ਦੇ ਘਿਰਾਓ ਕਈ ਦਿਨਾਂ ਤੋਂ ਕੀਤਾ ਗਿਆ । ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਕੱਲ ਨੂੰ ਕੋਈ ਤਿੱਕਾ ਐਕਸ਼ਨ ਕੀਤਾ ਜਾਵੇਗਾ । 31ਵੇਂ ਦਿਨ ਵੀ ਕਾਲਾਝਾੜ ਟੋਲ ਪਲਾਜ਼ਾ ਤੇ ਅਤੇ ਰਿਲਾਇੰਸ ਪੰਪ ਤੇ ਧਰਨੇ ਜਾਰੀ ਰਹੇ ।
Farmer protest
ਧਰਨਿਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ,ਜਸਵੀਰ ਸਿੰਘ ਗੱਗੜਪੁਰ ਨੇ ਆਖਿਆ ਕਿ ਉਹਨਾਂ ਦੀ ਜਥੇਬੰਦੀ ਵੱਲੋਂ ਪ੍ਰਧਾਨ ਮੰਤਰੀ ਦੇ ਚਹੇਤੇ ਅਡਾਨੀ ਦੇ ਸਾਈਲੋ ਗੁਦਾਮ ਅਤੇ ਮੋਦੀ ਦੀਆਂ ਸੱਜੀਆਂ ਖੱਬੀਆਂ ਬਾਹਵਾਂ ਬਣਦੇ ਵੇਦਾਂਤਾ ਤੇ ਲਾਰਸਨ ਐਂਡ ਟੂਬਰੋ ਦੇ ਥਰਮਲ ਪਲਾਂਟਾਂ ਨੂੰ ਜਾਮ ਕਰਕੇ ਐਨ ਠੀਕ ਟਿਕਾਣੇ 'ਤੇ ਚੋਟ ਮਾਰੀ ਹੈ। ਉਹਨਾਂ ਦਾਅਵਾ ਕੀਤਾ ਕਿ ਕਿਸਾਨ ਸੰਘਰਸ਼ ਨੇ ਫਿਰਕੂ, ਜਾਤਪਾਤੀ,ਅੰਨ੍ਹੇ ਰਾਸ਼ਟਰਵਾਦ ਤੇ ਦੇਸ਼ ਭਗਤੀ ਦੇ ਪੱਤੇ ਖੇਡਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਚੈਂਪੀਅਨ ਭਾਜਪਾ ਤੇ ਆਰ ਐਸ ਐਸ ਸਰਕਾਰ ਦੀਆਂ ਸਭ ਨਰਦਾਂ ਕੁੱਟਕੇ ਉਸਨੂੰ ਨੰਗੇ ਚਿੱਟੇ ਰੂਪ 'ਚ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਹੱਥ ਠੋਕੇ ਵਜੋਂ ਨਸ਼ਰ ਕਰ ਦਿੱਤਾ ਹੈ ਜੋ ਕਿਸਾਨ ਸੰਘਰਸ਼ ਦੀ ਅਹਿਮ ਪ੍ਰਾਪਤੀ ਹੈ।
Modi
ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਮੋਦੀ ਸਰਕਾਰ ਭੜਕਾਹਟ 'ਚ ਆ ਕੇ ਮਾਲ ਗੱਡੀਆਂ ਤੇ ਦਿਹਾਤੀ ਵਿਕਾਸ ਫੰਡ ਰੋਕਣ ਰਾਹੀਂ ਪੰਜਾਬ ਦੀ ਨਾਕਾਬੰਦੀ ਕਰਨ ਤੇ ਉੱਤਰ ਆਈ ਹੈ । ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਮਨ ਸਿੰਘ ਕਾਲਾਝਾੜ, ਬਲਾਕ ਆਗੂਕਰਮ ਚੰਦ ਪੰਨਵਾਂ, ਸੁਰਿੰਦਰ ਸਿੰਘ ਦਿਆਲਪੁਰਾ, ਕਰਮਜੀਤ ਸਿੰਘ ਭਵਾਨੀਗੜ੍ਹ, ਸੰਦੀਪ ਸਿੰਘ ਘਰਾਚੋਂ, ਨਵਜੋਤ ਕੌਰ ਚੰਨੋਂ, ਗੁਰਦੇਵ ਸਿੰਘ ਆਲੋਅਰਖ,ਲਾਡੀ ਬਖੋਪੀਰ,ਆਦਿ ਹਾਜ਼ਰ ਸਨ।