ਗੁਰੂ ਨਾਨਕ ਨੂੰ ਮੰਦਾ ਬੋਲਣ ਵਾਲੇ ਅਨਿਲ ਅਰੋੜਾ 'ਤੇ ਢੱਡਰੀਆਂਵਾਲਾ ਨੇ ਕੱਢੀ ਭੜਾਸ 
Published : Oct 31, 2021, 7:01 pm IST
Updated : Oct 31, 2021, 7:01 pm IST
SHARE ARTICLE
Bhai Ranjit Singh DhadrianWale
Bhai Ranjit Singh DhadrianWale

ਕਿਹਾ - ਗੁਰੂ ਨਾਨਕ ਇਨਕਲਾਬੀ ਤੇ ਅਨਿਲ ਅਰੋੜਾ ਵਰਗੇ ਹਿੰਦੂ ਕੱਟੜਵਾਦੀ 

ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਅਨਿਲ ਅਰੋੜਾ ਦੀ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਸਖ਼ਤ ਸ਼ਬਦਾਂ 'ਚ ਨਿਖ਼ੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਕਤ ਬੰਦੇ ਨੇ ਜੋ ਸ਼ਬਦ ਵਰਤੇ ਹਨ, ਉਨ੍ਹਾਂ ਨੂੰ ਸੁਣ ਕੇ ਉਹ ਹੈਰਾਨ ਹੋ ਗਏ ਹਨ। ਰਣਜੀਤ ਸਿੰਘ ਢੱਡਰੀਆਂਵਾਲੇ ਨੇ ਕਿਹਾ ਕਿ ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਇਸ ਸਮਾਜ 'ਚ ਨਾ ਆਉਂਦੇ ਤਾਂ ਸਾਡੀ ਕੌਣ ਸੁਣਦਾ। ਜੇਕਰ ਸ੍ਰੀ ਗੁਰੂ ਨਾਨਕ ਇਸ ਸੰਸਾਰ 'ਤੇ ਨਾ ਆਉਂਦੇ ਤਾਂ ਪੁਜਾਰੀਆਂ ਵਲੋਂ ਅਜੇ ਤੱਕ ਵੀ ਦਾਨ ਦੇ ਨਾਮ 'ਤੇ ਕਈ ਕੁਝ ਹੋਣਾ ਸੀ। 

ਢੱਡਰੀਆਂਵਾਲੇ ਨੇ ਕਿਹਾ ਕਿ ਇਹ ਲੋਕ ਕਿੰਨੇ ਭੈੜੇ ਹਨ ਜੋ ਆਪਣੇ ਅੰਦਰ ਇੰਨੀ ਜ਼ਹਿਰ ਲੈ ਕੇ ਬੈਠੇ ਹਨ। ਉਨ੍ਹਾਂ ਕਿਹਾ ਕਿ ਸਮਾਜ 'ਚ ਕ੍ਰਾਂਤੀ ਅਤੇ ਇਨਕਲਾਬ ਲਿਆਉਣ ਵਾਲੇ ਸ਼ਖ਼ਸ, ਮਹਾਂਪੁਰਸ਼ ਸਭ ਦੇ ਸਾਂਝੇ ਹੁੰਦੇ ਹਨ, ਸਮਾਜ ਨੂੰ ਸੌਖਿਆਂ ਕਰਨ ਵਾਲੇ ਸਭ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੁੱਟ ਕੇ ਖਾਣ ਵਾਲੇ ਬੰਦਿਆਂ ਤੋਂ ਬਚਾ ਕੇ ਮਨੁੱਖ ਦਾ ਸਾਹ ਸੌਖਾ ਕੀਤਾ ਹੈ।

Bhai Ranjit Singh DhadrianwalaBhai Ranjit Singh Dhadrianwala

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੱਲ ਹਿੰਦੂਆਂ ਦੀ ਨਹੀਂ ਹੈ, ਭਾਵੇਂ ਵਿਅਕਤੀ ਕਿਸੇ ਵੀ ਜਾਤ-ਧਰਮ 'ਚ ਪੈਦਾ ਹੋਇਆ ਹੋਵੇ ਪਰ ਇੰਨੀ ਨਫ਼ਰਤ ਕਿਉਂ? ਉਨ੍ਹਾਂ ਕਿਹਾ ਕਿ ਕਿਸੇ ਲਈ ਵੀ ਇੰਨੀ ਜ਼ਿਆਦਾ ਨਫ਼ਰਤ ਦਿਲ 'ਚ ਰੱਖਣਾ ਬਹੁਤ ਹੀ ਗ਼ਲਤ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਭਾਵੇਂ ਕੁੱਝ ਵੀ ਕਰ ਲਵੇ ਪਰ ਮਨ ਨੂੰ ਕਾਬੂ ਕਰਨਾ ਬੇਹੱਦ ਮੁਸ਼ਕਲ ਹੈ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪੈਦਾ ਤੇ ਹੋਏ ਸਨ ਪਰ ਖ਼ਤਮ ਕਦੇ ਨਹੀਂ ਹੋਏ ਤੇ ਨਾ ਹੀ ਹੋਣਗੇ ਕਿਉਂਕਿ ਉਹ ਇੱਕ ਸੋਚ ਹਨ ਜਿਨ੍ਹਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ। ਗੁਰੂ ਨਾਨਕ ਨੇ ਸਾਰੀ ਲੋਕਾਈ ਨੂੰ ਹੱਸਦੇ-ਵਸਦੇ ਤੇ ਖੁਸ਼ ਰਹਿਣਾ ਸਿਖਾਇਆ ਹੈ। ਇਸ ਲਈ ਸਾਨੂੰ ਨਫ਼ਰਤ ਤੇ ਕੱਟੜਪੰਥੀ ਛੱਡ ਕੇ ਬਾਬੇ ਨਾਨਕ ਦੀ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ। 

ਦੱਸ ਦੇਈਏ ਕਿ ਅਨਿਲ ਅਰੋੜਾ ਨਾਂ ਦੇ ਵਿਅਕਤੀ ਵਲੋਂ ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਤੋਂ ਬਾਅਦ ਇਹ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement