 
          	ਕਈ ਸਵਾਰੀਆਂ ਹੋਈਆਂ ਜ਼ਖ਼ਮੀ
Patiala Accident News in punjabi : ਪਟਿਆਲਾ ਦੇ ਸਰਹਿੰਦ ਰੋਡ ਵਿਖੇ ਪਿੰਡ ਹਸਨਪੁਰ ਕੋਲ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਪਠਾਨਕੋਟ ਡੀਪੂ ਦੀ ਪਨਬਸ ਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ।
 ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿਚ ਟਰੱਕ ਡਰਾਈਵਰ ਤੇ ਬੱਸ ਕੰਡਕਟਰ ਦੀ ਮੌਕੇ ’ਤੇ ਮੌਤ ਹੋ ਗਈ। ਇਸ ਹਾਦਸੇ ਵਿਚ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਤੇ ਕਈ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਹਸਪਤਾਲ ਲਿਆਂਦਾ ਗਿਆ ਹੈ।
 
 
                     
                
 
	                     
	                     
	                     
	                     
     
     
                     
                     
                     
                     
                    