ਕਾਟਨ ਕਾਰਪੋਰੇਸ਼ਨ ਦੀ ਸੀਿਲੰਗ : ਕਿਸਾਨ ਨਰਮਾ ਵੇਚਣ ਲਈ ਪ੍ਰਾਈਵੇਟ ਵਪਾਰੀਆਂ ਦੇ ਝੋਲੀ ਪੈਣ ਲੱਗੇ
Published : Dec 31, 2020, 12:02 am IST
Updated : Dec 31, 2020, 12:02 am IST
SHARE ARTICLE
image
image

ਕਾਟਨ ਕਾਰਪੋਰੇਸ਼ਨ ਦੀ ਸੀਿਲੰਗ : ਕਿਸਾਨ ਨਰਮਾ ਵੇਚਣ ਲਈ ਪ੍ਰਾਈਵੇਟ ਵਪਾਰੀਆਂ ਦੇ ਝੋਲੀ ਪੈਣ ਲੱਗੇ

ਬਠਿੰਡਾ, 30 ਦਸੰਬਰ (ਸੁਖਜਿੰਦਰ ਮਾਨ): ਬੀਤੇ ਦਿਨੀਂ ਸੀਸੀਆਈ ਵਲੋਂ ਪੰਜਾਬ 'ਚੋਂ ਪ੍ਰਤੀ ਦਿਨ ਸਾਢੇ 12 ਹਜ਼ਾਰ ਕੁਇੰਟਲ ਨਰਮੇ ਦੀ ਖ਼ਰੀਦ ਹੱਦ ਤੈਅ ਕਰਨ ਦੇ ਫ਼ੈਸਲੇ ਨੇ ਕਿਸਾਨਾਂ ਨੂੰ ਪ੍ਰਾਈਵੇਟ ਵਪਾਰੀਆਂ ਕੋਲ ਜਾਣ ਲਈ ਮਜਬੂਰ ਕਰ ਦਿਤਾ ਹੈ | ਕੇਂਦਰੀ ਖ਼ਰੀਦ ਏਜੰਸੀ ਕਪਾਹ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ) ਵਲੋਂ ਨਰਮੇ ਦੀ ਖ਼ਰੀਦ ਦੇ ਚੱਲ ਰਹੇ 'ਪੀਕ' ਸੀਜ਼ਨ ਦੌਰਾਨ ਲਏ ਇਸ ਫ਼ੈਸਲੇ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ | ਪਹਿਲਾਂ ਹੀ ਘੱਟੋ ਘੱਟ ਤੈਅ ਕੀਮਤ 'ਤੇ ਫ਼ਸਲਾਂ ਵੇਚਣ ਲਈ ਦਿੱਲੀ ਮੋਰਚੇ 'ਤੇ ਡਟੇ ਕਿਸਾਨਾਂ ਨੇ ਸੀਸੀਆਈ ਦੇ ਇਸ ਫ਼ੈਸਲੇ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿਤਾ ਹੈ | 
ਮੌਜੂਦਾ ਸਮੇਂ ਕਿਸਾਨਾਂ ਨੂੰ ਘਰੇਲੂ ਲੋੜਾਂ ਤੇ ਪਿਛਲੀ ਫ਼ਸਲ ਲਈ ਚੁੱਕੇ ਕਰਜ਼ੇ ਵਾਪਸ ਕਰਨ ਤੋਂ ਇਲਾਵਾ ਕਣਕ ਦੀ ਫ਼ਸਲ ਦੀ ਸਾਂਭ-ਸੰਭਾਲ ਲਈ ਪੈਸੇ ਦੀ ਸਖ਼ਤ ਲੋੜ ਮੰਨੀ ਜਾ ਰਹੀ ਹੈ | ਅਜਿਹੀ ਹਾਲਾਤ 'ਚ ਮੰਡੀਆਂ ਵਿਚ ਪ੍ਰਾਈਵੇਟ ਵਪਾਰੀ ਕਿਸਾਨਾਂ ਤੋਂ ਤੈਅਸੁਦਾ ਕੀਮਤ ਤੋਂ ਘੱਟ ਫ਼ਸਲ ਖਰੀਦ ਰਹੇ ਹਨ | ਜ਼ਿਕਰਯੋਗ ਹੈ ਕਿ ਸੀਸੀਆਈ ਵਲੋਂ ਲਏ ਤਾਜ਼ਾ ਫ਼ੈਸਲੇ ਤਹਿਤ ਪੰਜਾਬ 'ਚ ਨਰਮੇ ਦੀ ਪ੍ਰਤੀ ਦਿਨ ਦੀ ਖ਼ਰੀਦ 2500 ਗੱਠ ਜਾਂ 12,500 
ਕੁਇੰਟਲ ਦੀ ਹੱਦ ਤੈਅ ਕਰ ਦਿਤੀ ਹੈ | 

ਜਦੋਂਕਿ ਮੌਜੂਦਾ ਸਮੇਂ ਪ੍ਰਤੀ ਦਿਨ ਪੰਜਾਬ ਦੀਆਂ 22 ਮੰਡੀਆਂ ਵਿਚ 45 ਤੋਂ 50 ਹਜ਼ਾਰ ਕੁਇੰਟਲ ਨਰਮੇ ਦੀ ਆਮਦ ਹੋ ਰਹੀ ਸੀ | ਮੰਡੀਕਰਨ ਬੋਰਡ ਦੇ ਸੂਤਰਾਂ ਮੁਤਾਬਕ ਸੀਿਲੰਗ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਇਕੱਲੀ ਸੀਸੀਆਈ ਹੀ ਪ੍ਰਤੀ ਦਿਨ 32 ਤੋਂ 35 ਹਜ਼ਾਰ ਕੁਇੰਟਲ ਨਰਮੇ ਦੀ ਖਰੀਦ ਕਰ ਰਹੀ ਸੀ | 
ਸੀਸੀਆਈ ਦੇ ਇਸ ਫ਼ੈਸਲੇ ਤੋਂ ਬਾਅਦ ਅਚਾਨਕ ਮੰਡੀਆਂ 'ਚ ਨਰਮੇ ਦੀ ਆਮਦ ਉਪਰ ਵੀ ਅਸਰ ਪਿਆ ਹੈ | 29 ਦਸੰਬਰ ਨੂੰ ਸੂਬੇ ਦੀਆਂ ਮੰਡੀਆਂ 'ਚ ਸਿਰਫ਼ 32 ਹਜ਼ਾਰ ਕੁਇੰਟਲ ਨਰਮੇ ਦੀ ਆਮਦ ਹੋਈ ਹੈ ਜਿਸ ਵਿਚੋਂ 14 ਹਜ਼ਾਰ ਕੁਇੰਟਲ ਨਰਮਾ ਸੀਸੀਆਈ ਵਲੋਂ ਖ਼ਰੀਦਿਆਂ ਗਿਆ ਹੈ ਜਦੋਂਕਿ ਬਾਕੀ ਨਰਮਾ ਪ੍ਰਾਈਵੇਟ ਵਪਾਰੀਆਂ ਵਲੋਂ ਖ਼ਰੀਦ ਕੀਤਾ ਜਾ ਰਿਹਾ | ਸੂਚਨਾ ਮੁਤਾਬਕ ਸਰਕਾਰੀ ਕੀਮਤ ਦੇ ਮੁਕਾਬਲੇ ਪ੍ਰਾਈਵੇਟ ਵਪਾਰੀਆਂ ਵਲੋਂ ਖ਼ਰੀਦ ਕੀਤੇ ਜਾ ਰਹੇ ਨਰਮੇ ਦੇ ਭਾਅ ਵਿਚ ਪ੍ਰਤੀ ਕੁਇੰਟਲ 100 ਤੋਂ 200 ਦਾ ਅੰਤਰ ਦਸਿਆ ਜਾ ਰਿਹਾ | ਹਾਲਾਂਕਿ ਮੌਜੂਦਾ ਸਮੇਂ ਅੰਤਰਰਾਸਟਰੀ ਬਾਜ਼ਾਰ ਵਿਚ ਰੂੰਈ ਅਤੇ ਬੜੇਵੇ ਦੀ ਕੀਮਤ ਵਿਚ ਵੀ ਸੁਧਾਰ ਹੋਇਆ ਹੈ | 
ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਲਾਗੂ ਕੀਤੇ ਇਸ ਫ਼ੈਸਲੇ ਤਹਿਤ ਪੰਜਾਬ ਦੀਆਂ ਵੱਡੀਆਂ ਨਰਮਾ ਮੰਡੀਆਂ ਬਠਿੰਡਾ, ਅਬੋਹਰ, ਮਾਨਸਾ ਅਤੇ ਮੌੜ ਵਿਖੇ ਪ੍ਰਮੁੱਖ ਖ਼ਰੀਦ ਕੇਂਦਰਾਂ ਦੀ ਹੁਣ ਵੱਧ ਤੋਂ ਵੱਧ 1,100 ਕੁਇੰਟਲ ਦੀ ਹੱਦ ਹੋਵੇਗੀ | ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਬਾਕੀ ਮੰਡੀਆਂ ਗੋਨਿਆਣਾ, ਤਲਵੰਡੀ ਅਤੇ ਭੀਖੀ ਖ਼ਰੀਦ ਕੇਂਦਰਾਂ ਵਿਚ ਸਿਰਫ਼ 150 ਕੁਇੰਟਲ ਦੀ ਖ਼ਰੀਦ ਨਿਸ਼ਚਤ ਕੀਤੀ ਹੈ | ਮਾਨਸਾ ਜ਼ਿਲ੍ਹੇ ਵਿਚ ਨਰਮੇ ਦੀ ਖ਼ਰੀਦ ਲਈ ਸੀਸੀਆਈ ਨੇ ਨੰਬਰ ਲਗਾਉਣਾ ਸ਼ੁਰੂ ਕਰ ਦਿਤਾ ਹੈ | ਜਦੋਂਕਿ ਬੁਲਢਾਡਾ ਵਿਚ ਵੀ ਨਰਮੇ ਦੀ ਖ਼ਰੀਦ ਲਈ ਨਵੀਂ ਯੋਜਨਾ ਬਣਾਈ ਗਈ ਹੈ | 
ਪੰਜਾਬ 'ਚ 55 ਲੱਖ ਕੁਇੰਟਲ ਨਰਮੇ ਦੀ ਬੰਪਰ ਫ਼ਸਲ ਹੋਣ ਦੀ ਉਮੀਦ
ਬਠਿੰਡਾ: ਸੂਬੇ ਦੇ ਮੰੰਡੀਕਰਨ ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਚਾਲੂ ਸੀਜ਼ਨ ਦੌਰਾਨ ਪੰਜਾਬ 'ਚ 55 ਲੱਖ ਕੁਇੰਟਲ ਨਰਮੇ ਦੀ ਬੰਪਰ ਫ਼ਸਲ ਹੋਣ ਦੀ ਉਮੀਦ ਹੈ | ਹੁਣ ਤਕ ਸਾਢੇ 27 ਲੱਖ ਕੁਇੰਟਲ ਦੇ ਕਰੀਬ ਫ਼ਸਲ ਖਰੀਦੀ ਜਾ ਚੁੱਕੀ ਹੈ, ਜਿਸ ਵਿਚੋਂ ਸਾਢੇ 21 ਲੱਖ ਇਕੱਲੀ ਸੀਸੀਆਈ ਵਲੋਂ ਖ਼ਰੀਦੀ ਗਈ ਹੈ | ਸੀਸੀਆਈ ਦੇ ਨਵੇਂ ਫ਼ੈਸਲੇ ਮੁਤਾਬਕ ਜੇਕਰ ਪ੍ਰਤੀ ਦਿਨ ਸਾਢੇ 12 ਹਜ਼ਾਰ ਕੁਇੰਟਲ ਦੇ ਕਰੀਬ ਹੀ ਰੋਜ਼ਾਨਾ ਦੀ ਖ਼ਰੀਦ ਜਾਰੀ ਰਹੀ ਤਾਂ ਇਸ ਵਾਰ ਮੰਡੀਆਂ 'ਚ ਨਰਮੇ ਦੀ ਆਮਦ ਸਤੰਬਰ 2021 ਤੱਕ ਜਾਰੀ ਰਹਿ ਸਕਦੀ ਹੈ | 
ਬਾਕਸ 2

ਸੀਸੀਆਈ ਕਿਸਾਨਾਂ ਦੀ ਪੂਰੀ ਫ਼ਸਲ ਖ਼ਰੀਦੇਗੀ: ਏਜੀਐਮ ਨੀਰਜ਼ ਕੁਮਾਰ 
ਬਠਿੰਡਾ: ਉਧਰ ਸੰਪਰਕ ਕਰਨ ਉਤੇ ਸੀ.ਸੀ.ਆਈ ਦੇ ਸਹਾਇਕ ਜਨਰਲ ਮੈਨੇਜਰ ਨੀਰਜ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਜਰੂਰਤ ਨਹੀਂ, ਸੀਸੀਆਈ ਉਨ੍ਹਾਂ ਦੀ ਪੂਰੀ ਫ਼ਸਲ ਖ਼ਰੀਦਣ ਲਈ ਵਚਨਬੱਧ ਹੈ | ਏਜੀਐਮ ਨੇ ਕਿਹਾ ਕਿ ਇਹ ਫ਼ਸਲ ਦੀ ਸੰਭਾਲ ਲਈ ਲਿਆ ਗਿਆ ਹੈ, ਕਿਉਂਕਿ ਪ੍ਰਤੀ ਦਿਨ ਜ਼ਿਆਦਾ ਖ਼ਰੀਦ ਕਾਰਨ ਨਾ ਸਿਰਫ਼ ਫ਼ਸਲ ਦੀ ਸੰਭਾਲ ਦੀ ਸਮੱਸਿਆ ਆ ਰਹੀ ਸੀ, ਬਲਕਿ ਕਿਸਾਨਾਂ ਨੂੰ ਅਦਾਇਗੀ ਕਰਨ ਵਿਚ ਵੀ ਦੇਰੀ ਹੋ ਰਹੀ ਸੀ | 

ਬਾਕਸ 3
ਸੀ.ਸੀ.ਆਈ. ਅਪਣੇ ਫ਼ੈਸਲੇ ਨੂੰ ਵਾਪਸ ਲਵੇ: ਸਰੂਪ ਸਿੱਧੂ
ਬਠਿੰਡਾ: ਉਧਰ ਸੀਸੀਆਈ ਦੇ ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਸਰੂਪ ਸਿੱਧੂ ਨੇ ਮੰਗ ਕੀਤੀ ਕਿ ਕੇਂਦਰ ਇਸ ਨੂੰ ਤੁਰਤ ਵਾਪਸ ਲਵੇ | ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਸੀਸੀਆਈ ਨਰਮੇ ਦੀ ਖ਼ਰੀਦ ਤੋਂ ਭੱਜਣਾ ਚਾਹੁੰਦੀ ਹੈ ਜਿਸ ਦੇ ਨਾਲ ਕਿਸਾਨਾਂ ਨੂੰ ਅਪਣਾ ਚਿੱਟਾ ਸੋਨਾ ਪ੍ਰਾਈਵੇਟ ਵਪਾਰੀਆਂ ਕੋਲ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ | 

ਇਸ ਖ਼ਬਰ ਨਾਲ ਸਬੰਧਤ ਫੋਟੋ 30 ਬੀਟੀਆਈ 06 ਨੰਬਰ ਵਿਚ ਭੇਜੀ ਜਾ ਰਹੀ ਹੈ | ਫ਼ੋਟੋ: ਇਕਬਾਲ ਸਿੰਘ | 
imageimage

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement