ਪਟਿਆਲਾ ਜ਼ਿਲ੍ਹੇ 'ਚ ਉਸਾਰੇ 176 ਫ਼ਲੈਟਾਂ 'ਚੋਂ ਬੇਘਰਿਆਂ ਨੂੰ 124 ਫ਼ਲੈਟ ਅਲਾਟ 
Published : Dec 31, 2020, 12:16 am IST
Updated : Dec 31, 2020, 12:16 am IST
SHARE ARTICLE
image
image

ਪਟਿਆਲਾ ਜ਼ਿਲ੍ਹੇ 'ਚ ਉਸਾਰੇ 176 ਫ਼ਲੈਟਾਂ 'ਚੋਂ ਬੇਘਰਿਆਂ ਨੂੰ 124 ਫ਼ਲੈਟ ਅਲਾਟ 

ਚੰਡੀਗੜ੍ਹ, 30 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ 'ਸਾਰਿਆਂ ਲਈ ਛੱਤ' ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਕਦਮ ਉਠਾਉਾਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਬੇਘਰੇ ਐਸ.ਸੀ. / ਬੀ.ਸੀ.  ਲਾਭਪਾਤਰੀਆਂ, ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋੋਂ ਘੱਟ ਹੈ, ਨੂੰ 124 ਫ਼ਲੈਟ ਅਲਾਟ ਕੀਤੇ ਗਏ ਹਨ | ਇਹ ਫ਼ਲੈਟ ਪੰਜਾਬ ਸ਼ਹਿਰੀ ਆਵਾਸ ਯੋਜਨਾ (ਪੀ.ਐਸ.ਏ.ਵਾਈ.) ਅਧੀਨ ਪਟਿਆਲਾ ਜ਼ਿਲ੍ਹੇ ਵਿਚ ਅਲਾਟ ਕੀਤੇ ਗਏ ਹਨ |
   ਵਿਭਾਗ ਦੇ ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਪਟਿਆਲਾ ਦੇ ਹਾਜੀਮਾਜਰਾ ਪਿੰਡ ਵਿਚ 176 (ਜੀ+3) ਫ਼ਲੈਟਾਂ ਦੀ ਉਸਾਰੀ ਕੀਤੀ ਗਈ ਸੀ ਜਿਨ੍ਹਾਂ ਵਿਚੋੋਂ 124 ਫ਼ਲੈਟਾਂ ਲਈ ਡਰਾਅ ਕਢਿਆ ਗਿਆ ਅਤੇ ਇਹ ਫ਼ਲੈਟ ਪੰਜਾਬ ਸ਼ਹਿਰੀ ਆਵਾਸ ਯੋੋਜਨਾ ਅਧੀਨ ਯੋਗ ਲਾਭਪਾਤਰੀਆਂ ਨੂੰ ਅਲਾਟ ਕਰ ਦਿਤੇ ਗਏ ਹਨ | ਉਨ੍ਹਾਂ ਦਸਿਆ ਕਿ ਬਾਕੀ ਰਹਿੰਦੇ 52 ਫ਼ਲੈਟ ਵੀ ਬਿਨਾਂ ਕਿਸੇ ਮੁਨਾਫ਼ੇ ਅਤੇ ਘਾਟੇ ਦੇ ਆਧਾਰ 'ਤੇ ਅਲਾਟ ਕੀਤੇ ਜਾਣਗੇ | ਬੁਲਾਰੇ ਨੇ ਅੱਗੇ ਦਸਿਆ ਕਿ ਇਹ ਪ੍ਰਾਜੈਕਟ ਸੰਗਰੂਰ-ਪਟਿਆਲਾ ਹਾਈਵੇਅ ਅਤੇ ਸਮਾਣਾ ਸੜਕ ਦੇ ਮੁੱਖ ਜੰਕਸ਼ਨ 'ਤੇ ਸਥਿਤ ਹੈ | ਉਨ੍ਹਾਂ ਦਸਿਆ ਕਿ ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.) ਵਲੋੋਂ 1.69 ਏਕੜ ਰਕਬੇ ਵਿਚ 176 (ਜੀ+3) ਰਿਹਾਇਸ਼ੀ ਫ਼ਲੈਟਾਂ ਦੀ ਉਸਾਰੀ ਕਰਵਾਈ ਗਈ, ਜਿਨ੍ਹਾਂ ਵਿਚੋਂ ਹਰੇਕ ਫ਼ੈਲਟ ਦਾ ਆਕਾਰ 25.25 ਵਰਗ ਮੀਟਰ ਹੈ | ਉਨ੍ਹਾਂ ਦਸਿਆ ਕਿ ਇਕ ਰਿਹਾਇਸ਼ੀ ਫ਼ਲੈਟ ਦੀ ਉਸਾਰੀ ਦੀ ਲਾਗਤ 4.10 ਲੱਖ ਰੁਪਏ ਹੈ ਅਤੇ ਇਨ੍ਹਾਂ ਫ਼ਲੈਟਾਂ ਦੀ ਉਸਾਰੀ 'ਤੇ ਤਕਰੀਬਨ 7 ਕਰੋੜ ਰੁਪਏ ਦਾ ਖ਼ਰਚ ਆਇਆ ਹੈ | ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋੋਕਾਂ ਖ਼ਾਸ ਤੌੌਰ 'ਤੇ ਪੱਛੜੇ ਵਰਗਾਂ ਦੀਆਂ ਮੁਢਲੀਆਂ ਲੋੋੜਾਂ ਪੂਰੀਆਂ ਕਰਨ ਲਈ ਵਚਨਬੱਧ ਹੈ |    imageimage

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement