
ਕਿਸਾਨਾਂ ਤੇ ਮਜ਼ਦੂਰਾਂ ਦੇ ਸੰਘਰਸ਼ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
ਚੰਡੀਗੜ੍ਹ, 30 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਪੁਰੀਮ ਕੌਾਸਲ ਵਲੋਂ ਕੀਤੇ ਗਏ ਫ਼ੈਸਲੇ ਅਨੁਸਾਰ ਕੇਂਦਰੀ ਪੱਧਰ 'ਤੇ ਬੁਧਵਾਰ ਨੂੰ ਟਾ੍ਰਈਸਿਟੀ ਜ਼ੋਨ ਮੋਹਾਲੀ ਵਲੋਂ ਗੁਰਦੁਆਰਾ ਸੈਕਟਰ 34 ਚੰਡੀਗੜ੍ਹ ਵਿਖੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਦਿਵਸ ਮਨਾਇਆ ਗਿਆ | ਕੀਰਤਨ ਉਪਰੰਤ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਕੀਤੀ ਗਈ ਜਿਸ ਵਿਚ ਕਾਮਨਾ ਕੀਤੀ ਗਈ ਕਿ ਕਿਸਾਨਾਂ ਵਿਰੁਧ ਬਣਾਏ ਇਨ੍ਹਾਂ ਕਾਲੇ ਕਾਨੂੰਨਾਂ ਦਾ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਸਰਕਾਰ ਤੁਰਤ ਨਿਪਟਾਰਾ ਕਰੇ ਤਾਂ ਜੋ ਇੰਨੀ ਸਰਦੀ ਵਿਚ ਬੈਠੇ ਬੱਚੇ, ਬਜ਼ੁਰਗ, ਮਾਤਾਵਾਂ ਖ਼ੁਸ਼ੀ ਖ਼ੁਸ਼ੀ ਅਪਣੇ ਘਰਾਂ ਨੂੰ ਵਾਪਸ ਜਾ ਸਕਣ ਅਤੇ ਦੇਸ਼ ਦੀ ਅਰਥਵਿਵਸਥਾ ਠੀਕ ਹੋ ਸਕੇ | ਸਟੇਜ ਤੋਂ ਬੋਲਦਿਆਂ ਸ. ਗੁਰਮੀਤ ਸਿੰਘ ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਾਡ ਹਿਊਮਨ ਰਿਸੋਰਸ ਡਿਵੈਲਪਮੈਂਟ ਅਤੇ ਟ੍ਰਾਈਸਿਟੀ ਜ਼ੋਨ ਦੇ ਮੁਖੀ ਅਹੁਦੇਦਾਰਾ ਵਲੋਂ ਦਸਿਆ ਗਿਆ ਕਿ ਕਿਸਾਨਾਂ ਦੀ ਹਮਾਇਤ ਲਈ 'ਰਨ ਫ਼ਾਰ ਫ਼ਾਰਮਰ' ਆਯੋਜਤ ਕੀਤੀ ਜਾਵੇਗੀ |
image