ਬੇਅਦਬੀ ਅਤੇ ਗੋਲੀਕਾਂਡ ਦੇ ਪੀੜਤਾਂ ਨੂੰ ਸਾਲ-2020 ਵਿਚ ਵੀ ਨਾ ਮਿਲਿਆ ਇਨਸਾਫ਼
Published : Dec 31, 2020, 12:50 am IST
Updated : Dec 31, 2020, 12:50 am IST
SHARE ARTICLE
image
image

ਬੇਅਦਬੀ ਅਤੇ ਗੋਲੀਕਾਂਡ ਦੇ ਪੀੜਤਾਂ ਨੂੰ ਸਾਲ-2020 ਵਿਚ ਵੀ ਨਾ ਮਿਲਿਆ ਇਨਸਾਫ਼

ਪੀੜਤ ਪ੍ਰਵਾਰਾਂ ਵਲੋਂ ਸਰਕਾਰ ਅਤੇ ਅਦਾਲਤ ਤੋਂ ਜਲਦ ਇਨਸਾਫ਼ ਦੀ ਮੰਗ

ਕੋਟਕਪੂਰਾ, 30 ਦਸੰਬਰ (ਗੁਰਿੰਦਰ ਸਿੰਘ) : ਕੈਪਟਨ ਸਰਕਾਰ ਵਲੋਂ ਗਠਤ ਕੀਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਐਸ.ਆਈ.ਟੀ. ਦੀਆਂ ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਵਾਪਰੇ ਪੁਲਿਸੀਆ ਗੋਲੀਕਾਂਡ ਦੀਆਂ ਆਈਆਂ ਜਾਂਚ ਰੀਪੋਰਟਾਂ ਨਾਲ ਪੀੜਤ ਪ੍ਰਵਾਰਾਂ ਅਤੇ ਪੰਥਦਰਦੀਆਂ ਨੂੰ ਆਸ ਬੱਝੀ ਸੀ ਕਿ ਸਾਲ 2020 ਵਿਚ ਪੀੜਤ ਪ੍ਰਵਾਰਾਂ ਨੇ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ ਪਰ ਅੱਜ ਇਸ ਸਾਲ ਦਾ ਆਖ਼ਰੀ ਦਿਨ ਅਰਥਾਤ 31 ਦਸੰਬਰ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਬਿੱਟੂ ਦੇ ਮਾਪਿਆਂ ਨੇ ਦੁਖੀ ਮਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ ਬੇਅਦਬੀ ਅਤੇ ਗੋਲੀਕਾਂਡ ਨਾਲ ਸਬੰਧਤ ਦੋਸ਼ੀਆਂ ਦੀ ਸ਼ਨਾਖ਼ਤ ਹੋ ਗਈ ਹੋਵੇ, ਉਨ੍ਹਾਂ ਅਦਾਲਤਾਂ ਵਿਚ ਅਪਣੇ ਇਕਬਾਲੀਆ ਬਿਆਨ ਵੀ ਦਰਜ ਕਰਵਾ ਦਿਤੇ, ਪੰਜਾਬ ਵਿਧਾਨ ਸਭਾ ਦੇ ਲੰਮੇ ਸੈਸ਼ਨ ਵਿਚ ਬਹਿਸ ਅਤੇ ਵਿਚਾਰਾਂ ਵੀ ਦੁਨੀਆਂ ਭਰ ’ਚ ਬੈਠੇ ਪੰਜਾਬੀਆਂ ਨੇ ਟੀਵੀ ਚੈਨਲਾਂ ਰਾਹੀਂ ਲਾਈਵ ਦੇਖੀਆਂ ਹੋਣ ਤਾਂ ਫਿਰ ਵੀ ਇਨਸਾਫ਼ ਦੀ ਆਸ ਧੁੰਦਲੀ ਪੈਣਾ ਦੁਖਦਾਇਕ, ਅਫਸੋਸਨਾਕ ਅਤੇ ਚਿੰਤਾਜਨਕ ਹੈ। 
ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜਦੋਂ 1 ਜੂਨ 2018 ਨੂੰ ਬਰਗਾੜੀ ਵਿਖੇ ਇਨਸਾਫ਼ ਮੋਰਚਾ ਆਰੰਭ ਹੋਇਆ ਤਾਂ 9 ਦਸੰਬਰ 2018 ਨੂੰ ਕੈਪਟਨ ਸਰਕਾਰ ਦੇ ਦੋ ਮੰਤਰੀਆਂ ਨੇ 6 ਕਾਂਗਰਸੀ ਵਿਧਾਇਕਾਂ, ਹਜ਼ਾਰਾਂ ਸੰਗਤਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿਚ ਇਹ ਵਿਸ਼ਵਾਸ ਦਿਵਾਉਂਦਿਆਂ ਇਨਸਾਫ਼ ਮੋਰਚੇ ਦੀ ਸਮਾਪਤੀ ਕਰਵਾਈ ਸੀ ਕਿ ਹੁਣ ਬੇਅਦਬੀ ਕਾਂਡ ਨਾਲ ਸਬੰਧਤ ਦੋਸ਼ੀ ਪੁਲਿਸ ਦੇ ਕਬਜ਼ੇ ਵਿਚ ਹਨ, ਗੋਲੀਕਾਂਡ ਦੇ ਦੋਸ਼ੀਆਂ ਦੀ ਲਗਭਗ ਸ਼ਨਾਖ਼ਤ ਹੋ ਚੁੱਕੀ ਹੈ, ਦੋਸ਼ੀਆਂ ਨੂੰ ਜੇਲਾਂ ਤੋਂ ਬਾਹਰ ਨਹੀਂ ਆਉਣ ਦਿਤਾ ਜਾਵੇਗਾ ਪਰ ਕਿਸੇ ਵੀ ਵਾਅਦੇ ’ਤੇ ਅਮਲ ਨਹੀਂ ਹੋਇਆ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਸਮੇਤ ਐਡਵੋਕੇਟ ਜਨਰਲ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਆਖ਼ਰ ਐਸਆਈਟੀ ਵਲੋਂ ਪੇਸ਼ ਕੀਤੇ ਜਾ ਚੁੱਕੇ 6 ਚਲਾਨਾਂ ਦੇ ਬਾਵਜੂਦ ਵੀ ਗਵਾਹਾਂ ਦੇ ਟਰਾਇਲ ਕਿਉਂ ਸ਼ੁਰੂ ਨਹੀਂ ਹੋਏ? ਉਨ੍ਹਾਂ ਖ਼ਦਸ਼ਾ ਜ਼ਾਹਰ ਕੀਤਾ ਕਿ ਕੇਸ ਲਮਕਾਉਣ ਨਾਲ ਗਵਾਹਾਂ ਨੂੰ ਦਬਾਅ ਪਾ ਕੇ ਮੁਕਰਾਇਆ ਜਾ ਸਕਦਾ ਹੈ, ਗਵਾਹਾਂ ਦੀ ਮੌਤ ਵੀ ਹੋ ਸਕਦੀ ਹੈ ਪਰ ਜੇਕਰ ਕੈਪਟਨ ਸਰਕਾਰ ਸੱਚੇ ਦਿਲੋਂ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦਾ ਵਾਅਵਾ ਪੁਗਾਉਣਾ ਚਾਹੁੰਦੀ ਹੈ ਤਾਂ ਉਕਤ ਕੇਸ ਸਬੰਧੀ ਟਰਾਇਲ ਜਲਦ ਸ਼ੁਰੂ ਕੀਤੇ ਜਾਣ।

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement