ਵਾਇਰਲ ਵੀਡੀਉ ਨੇ ਮੁਲਤਾਨੀ ਦੀ ਗਿ੍ਫ਼ਤਾਰੀ 'ਤੇ ਲਾਇਆ ਸਵਾਲੀਆ ਨਿਸ਼ਾਨ, ਜਾਂਚ ਏਜੰਸੀਆਂ ਚੁੱਪ
Published : Dec 31, 2021, 12:06 am IST
Updated : Dec 31, 2021, 12:06 am IST
SHARE ARTICLE
IMAGE
IMAGE

ਵਾਇਰਲ ਵੀਡੀਉ ਨੇ ਮੁਲਤਾਨੀ ਦੀ ਗਿ੍ਫ਼ਤਾਰੀ 'ਤੇ ਲਾਇਆ ਸਵਾਲੀਆ ਨਿਸ਼ਾਨ, ਜਾਂਚ ਏਜੰਸੀਆਂ ਚੁੱਪ


ਖੰਨਾ, 30 ਦਸੰਬਰ (ਧਰਮਿੰਦਰ ਸਿੰਘ) : ਲੁਧਿਆਣਾ ਬੰਬ ਧਮਾਕੇ 'ਚ ਜਰਮਨੀ ਤੋਂ ਸਿੱਖਜ਼ ਫ਼ਾਰ ਜਸਟਿਸ ਦੇ ਸਰਗਰਮ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦੀ ਗਿ੍ਫ਼ਤਾਰੀ ਨੂੰ  ਲੈ ਕੇ ਨਵਾਂ ਵਿਵਾਦ ਖੜਾ ਹੋ ਗਿਆ ਹੈ | ਇਕ ਪਾਸੇ ਜਿਥੇ ਭਾਰਤ ਸਰਕਾਰ ਦੀ ਅਪੀਲ 'ਤੇ ਜਰਮਨੀ ਪੁਲਿਸ ਵਲੋਂ ਮੁਲਤਾਨੀ ਨੂੰ  ਗਿ੍ਫ਼ਤਾਰ ਕਰਨ ਮਗਰੋਂ ਉਸ ਨੂੰ  ਭਾਰਤ ਲੈ ਕੇ ਆਉਣ ਦੀਆਂ ਚਰਚਾਵਾਂ ਗਰਮ ਸਨ, ਉਥੇ ਹੀ ਗਿ੍ਫ਼ਤਾਰੀ ਦੇ 24 ਘੰਟੇ ਦੌਰਾਨ ਹੀ ਇਕ ਵਾਇਰਲ ਵੀਡੀਉ ਨੇ ਮੁਲਤਾਨੀ ਦੀ ਗਿ੍ਫ਼ਤਾਰੀ 'ਤੇ ਸਵਾਲੀਆ ਨਿਸ਼ਾਨ ਲਾਇਆ ਹੈ |
ਸਿੱਖਜ਼ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਲੋਂ 2 ਮਿੰਟ 51 ਸੈਕੰਡ ਦੀ ਇਕ ਵੀਡੀਉ ਵਾਇਰਲ ਕੀਤੀ ਗਈ ਜਿਸ ਵਿਚ ਪੰਨੂ ਮੁਲਤਾਨੀ ਨਾਲ ਵੀਡੀਉ ਕਾਲ ਰਾਹੀਂ ਗੱਲਬਾਤ ਕਰਦਾ ਵਿਖਾਈ ਦੇ ਰਿਹਾ ਹੈ | ਇਸ ਵੀਡੀਉ 'ਚ ਖ਼ੁਦ ਨੂੰ  ਜਸਵਿੰਦਰ ਸਿੰਘ ਮੁਲਤਾਨੀ ਦਸਣ ਵਾਲਾ ਵਿਅਕਤੀ ਇਹ ਦਾਅਵਾ ਕਰ ਰਿਹਾ ਹੈ ਕਿ ਉਸ ਨੂੰ  ਜਰਮਨੀ ਪੁਲਿਸ ਵਲੋਂ ਗਿ੍ਫ਼ਤਾਰ ਨਹੀਂ ਕੀਤਾ ਗਿਆ | ਉਹ ਅਪਣੇ ਘਰ ਆਮ ਦਿਨਾਂ ਦੀ ਤਰ੍ਹਾਂ ਹਾਜ਼ਰ ਹੈ |
ਵੀਡੀਉ ਰਾਹੀਂ ਮੁਲਤਾਨੀ ਵਲੋਂ ਇਹ ਦੋਸ਼ ਵੀ ਲਾਇਆ ਜਾ ਰਿਹਾ ਹੈ ਕਿ ਰੈਫ਼ਰੈਂਡਮ 2020 ਦੀਆਂ ਗਤੀਵਿਧੀਆਂ ਕਰ ਕੇ ਉਸ ਦਾ ਨਾਮ ਜਾਣਬੁੱਝ ਕੇ ਲੁਧਿਆਣਾ ਬੰਬ ਧਮਾਕੇ ਨਾਲ ਜੋੜਿਆ ਜਾ ਰਿਹਾ ਹੈ | ਇਹ ਉਸ ਨੂੰ  ਫਸਾਉਣ ਦੀ ਸਾਜ਼ਸ਼ ਹੈ | ਅਜਿਹਾ ਇਸ ਕਰ ਕੇ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਰੈਫ਼ਰੈਂਡਮ 2020 ਦੀਆਂ ਵੋਟਾਂ ਕਈ ਦੇਸ਼ਾਂ 'ਚ ਪੈ ਰਹੀਆਂ ਹਨ |
ਜਿਵੇਂ ਹੀ ਇਹ ਵੀਡੀਉ ਸਾਹਮਣੇ ਆਉਂਦੀ ਹੈ ਤਾਂ ਲੁਧਿਆਣਾ ਬੰਬ ਧਮਾਕੇ ਦੀ ਜਾਂਚ 'ਚ ਲੱਗੀਆਂ ਏਜੰਸੀਆਂ ਦੇ ਨਾਲ-ਨਾਲ ਪੰਜਾਬ ਪੁਲਿਸ ਲਈ ਵੀ ਵੱਡੀ ਚੁਣੌਤੀ ਖੜੀ ਹੋ ਜਾਂਦੀ ਹੈ | ਇਸ ਤੋਂ ਪਹਿਲਾਂ ਵੀ ਕਿਸੇ ਏਜੰਸੀ ਦੇ ਅਧਿਕਾਰੀ ਜਾਂ ਭਾਰਤ ਸਰਕਾਰ ਦੇ ਨੁਮਾਇੰਦੇ ਵਲੋਂ ਮੁਲਤਾਨੀ ਦੀ ਗਿ੍ਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ | ਇਸੇ ਕਰ ਕੇ ਮੁਲਤਾਨੀ ਦੀ ਗਿ੍ਫ਼ਤਾਰੀ 'ਤੇ ਚੁੱਕੇ ਜਾ ਰਹੇ ਸਵਾਲਾਂ ਨੂੰ  ਲੈ ਕੇ ਵੀ ਫਿਲਹਾਲ ਜਾਂਚ ਏਜੰਸੀਆਂ ਨੇ ਚੁੱਪ ਵੱਟੀ ਹੋਈ ਹੈ | ਕੋਈ ਵੀ ਅਧਿਕਾਰੀ ਇਸ ਬਾਰੇ ਬੋਲਣ ਨੂੰ  ਤਿਆਰ ਨਹੀਂ ਹੈ |
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਭਾਰਤ ਸਰਕਾਰ ਦੀ ਅਪੀਲ ਮਗਰੋਂ ਜਰਮਨੀ ਪੁਲਿਸ ਨੇ ਮੁਲਤਾਨੀ ਕੋਲੋਂ ਕੇਵਲ ਪੁਛਗਿੱਛ ਕੀਤੀ ਸੀ | ਇਸ ਦੇ ਨਾਲ ਹੀ ਭਾਰਤ ਸਰਕਾਰ ਨੂੰ  ਇਹ ਭਰੋਸਾ ਵੀ ਦਿਤਾ ਗਿਆ ਸੀ ਕਿ ਜਦੋਂ ਵੀ ਮੁਲਤਾਨੀ ਦੀ ਕਿਸੇ ਅਪਰਾਧ 'ਚ ਸ਼ਮੂਲੀਅਤ ਨੂੰ  ਲੈ ਕੇ ਸਬੂਤ ਸਾਹਮਣੇ ਆਉਣਗੇ ਤਾਂ ਉਹ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕਰਨਗੇ |
-ਫੋਟੋ ਕੈਪਸ਼ਨ – ਜਸਵਿੰਦਰ ਸਿੰਘ ਮੁਲਤਾਨੀ ਦੀ ਫਾਇਲ ਫੋਟੋ

 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement