ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਨਵੇਂ ਸਾਲ ਦਾ ਤੋਹਫ਼ਾ, ਅੰਮ੍ਰਿਤਸਰ-ਨਵੀਂ ਦਿੱਲੀ ਵਿਚਾਲੇ ਵਧੇਗੀ ਉਡਾਣਾਂ ਦੀ ਗਿਣਤੀ

By : KOMALJEET

Published : Dec 31, 2022, 12:13 pm IST
Updated : Dec 31, 2022, 12:13 pm IST
SHARE ARTICLE
Vistara (Representational)
Vistara (Representational)

10 ਜਨਵਰੀ ਤੋਂ ਦਿਨ ਵਿਚ 3 ਵਾਰ ਉਡਾਨ ਭਰੇਗੀ ਵਿਸਤਾਰਾ ਦੀ ਫ਼ਲਾਈਟ

ਅੰਮ੍ਰਿਤਸਰ : ਨਵੀਂ ਦਿੱਲੀ ਅਤੇ ਅੰਮ੍ਰਿਤਸਰ ਵਿਚਾਲੇ ਉਡਾਣ ਭਰਨ ਵਾਲੇ ਯਾਤਰੀਆਂ ਲਈ ਵਿਸਤਾਰਾ ਏਅਰਲਾਈਨਜ਼ ਨੇ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਯਾਤਰੀਆਂ ਲਈ ਦੋਵਾਂ ਸ਼ਹਿਰਾਂ ਵਿਚਕਾਰ ਫ਼੍ਰੀਕੁਐਂਸੀ ਵਧਾ ਦਿੱਤੀ ਗਈ ਹੈ। 10 ਜਨਵਰੀ ਤੋਂ ਇਹ ਉਡਾਣ ਦੋਵਾਂ ਸ਼ਹਿਰਾਂ ਵਿਚਾਲੇ ਦੋ ਦੀ ਬਜਾਏ ਦਿਨ ਵਿੱਚ ਤਿੰਨ ਵਾਰ ਉਡਾਣ ਭਰੇਗੀ।

ਵਿਸਤਾਰਾ ਏਅਰਲਾਈਨਜ਼ ਵੱਲੋਂ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਅੰਮ੍ਰਿਤਸਰ-ਦਿੱਲੀ ਵਿਚਕਾਰ ਦਿਨ 'ਚ ਦੋ ਵਾਰ ਉਡਾਣ ਭਰੀ ਜਾਂਦੀ ਸੀ। ਅੰਮ੍ਰਿਤਸਰ ਤੋਂ ਸਵੇਰੇ 9.55 ਅਤੇ 3.25 ਵਜੇ ਅਤੇ ਦਿੱਲੀ ਤੋਂ ਸਵੇਰੇ 8 ਵਜੇ ਅਤੇ ਦੁਪਹਿਰ 1.40 ਵਜੇ ਉਡਾਣਾਂ ਸਨ ਪਰ ਹੁਣ ਵਿਸਤਾਰਾ ਦੀ ਫਲਾਈਟ ਅੰਮ੍ਰਿਤਸਰ ਤੋਂ ਸ਼ਾਮ 7.45 ਵਜੇ ਅਤੇ ਦਿੱਲੀ ਤੋਂ ਸ਼ਾਮ 6 ਵਜੇ ਉਡਾਣ ਭਰੇਗੀ।

ਇਸ ਫਲਾਈਟ ਦੇ ਸ਼ੁਰੂ ਹੋਣ ਦਾ ਸਿੱਧਾ ਅਸਰ ਯਾਤਰੀਆਂ ਦੀ ਜੇਬ 'ਤੇ ਪਵੇਗਾ। ਹੁਣ ਯਾਤਰੀ ਸਮੇਂ ਸਿਰ ਟਿਕਟਾਂ ਬੁੱਕ ਕਰਵਾ ਕੇ ਦਿੱਲੀ-ਅੰਮ੍ਰਿਤਸਰ ਵਿਚਾਲੇ 3500 ਰੁਪਏ ਦੀ ਫਲਾਈਟ ਆਸਾਨੀ ਨਾਲ ਬੁੱਕ ਕਰਵਾ ਸਕਦੇ ਹਨ। ਜਦੋਂ ਕਿ ਜ਼ਿਆਦਾਤਰ ਫਲਾਈਟਾਂ ਦੀਆਂ ਟਿਕਟਾਂ ਲਗਭਗ 5,000 ਰੁਪਏ ਵਿੱਚ ਮਿਲਦੀਆਂ ਸਨ।

ਦੋਵਾਂ ਸ਼ਹਿਰਾਂ ਵਿਚਾਲੇ ਫਲਾਈਟ ਫ੍ਰੀਕੁਐਂਸੀ ਵਧਣ ਨਾਲ ਯਾਤਰੀਆਂ ਦੀ ਜੇਬ ਦੇ ਨਾਲ-ਨਾਲ ਸੈਰ-ਸਪਾਟੇ 'ਤੇ ਵੀ ਅਸਰ ਪਵੇਗਾ। ਦਿੱਲੀ ਆਉਣ ਵਾਲੇ ਸੈਲਾਨੀ ਹੁਣ ਦਿੱਲੀ ਤੋਂ ਅੰਮ੍ਰਿਤਸਰ ਦਾ ਰਸਤਾ ਚੁਣ ਸਕਣਗੇ। ਇੰਨਾ ਹੀ ਨਹੀਂ ਮੱਧ ਭਾਰਤ ਵਿਚ ਵਸਦੇ ਸਿੱਖ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਆਸਾਨੀ ਨਾਲ ਵਾਪਸ ਪਰਤ ਸਕਣਗੇ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement