ਸਾਲ 2022 ਦਾ ਲੇਖਾ ਜੋਖਾ- ਜੋ ਅਮਿੱਟ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ
Published : Dec 31, 2022, 6:50 am IST
Updated : Dec 31, 2022, 6:50 am IST
SHARE ARTICLE
Captain Amarinder Singh, Navjot Sidhu, Bhagwant Mann
Captain Amarinder Singh, Navjot Sidhu, Bhagwant Mann

ਬੇਅਦਬੀ ਦੇ ਮਸਲੇ ਤੇ ਅੰਦੋਲਨ ਜਾਰੀ ਰਿਹਾ। 

 

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਾਲ 2022 ਅਮਿੱਟ ਖੱਟੀਆਂ ਮਿੱਠੀਆਂ ਯਾਦਾਂ ਛੱਡ ਗਿਆ। ਪੰਜਾਬ ਦੇ ਚੋਣ ਇਤਿਹਾਸ ਚ ਰਵਾਇਤੀ ਪਾਰਟੀਆਂ ਦੀ ਥਾਂ ਨਵੀਂ ਬਣੀ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਨੇ ਸਤਾ ਦਾ ਮੌਕਾ ਬਦਲਾਅ ਲਈ ਦਿਤਾ ਪਰ ਅਜੇ ਤਕ ਲੋਕ ਮੱਸਲੇ ,ਬੇਰੁਜਗਾਰੀ, ਭਰਿਸ਼ਟਾਚਾਰ ਤੋਂ ਰਾਹਤ ਨਹੀਂ ਮਿਲੀ। ਇਹ ਵਰ੍ਹਾ ਬਾਦਲ ਦਲ ਲਈ ਅਸ਼ੁੱਭ ਰਿਹਾ। ਕਾਂਗਰਸ ਪਾਰਟੀ ਵੀ ਅੰਦਰੂਨੀ ਵਿਵਾਦਾਂ ਚ ਘਿਰੀ ਰਹੀ। ਇਸ ਸਾਲ ਨਵਜੋਤ ਸਿੰਘ ਸਿੱਧੂ ਨੂੰ ਕੈਦ ਤੇ ਨਵੇਂ ਸਾਲ ਮਿਲਣ ਵਾਲੀ ਰਿਹਾਈ ਦੇ ਮਸਲੇ ਨੇ ਦੂਸਰੇ ਸਿਆਸਤਦਾਨਾਂ ਦੇ ਕੱਦ ਛੋਟੇ ਕੀਤੇ। ਬੇਅਦਬੀ ਦੇ ਮਸਲੇ ਤੇ ਅੰਦੋਲਨ ਜਾਰੀ ਰਿਹਾ। 

ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੂੰ ਨਾਮੋਸ਼ੀ ਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਕੈਪਟਨ ਸਮੇਤ ਕਾਂਗਰਸ,ਅਕਾਲੀ ਦਲ,ਫ਼ੈਡਰੇਸ਼ਨ ਆਗੂ ਭਾਜਪਾ ਚ ਸ਼ਾਮਲ ਹੋ ਗਏ। ਹਰਿਆਣਾ ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਨਿਰਾਸ਼ਤਾ ਫੈਲੀ।

ਕਿਸਾਨ ਸੰਗਠਨਾਂ ਦਾ ਘੋਲ ਜਾਰੀ ਰਿਹਾ। ਭਾਜਪਾ ਪੰਜਾਬ ’ਚ ਪਾਰਟੀ ਮਜਬੂਤ ਕਰਨ ਅਤੇ ਸਤਾ ਚ ਆਉਣ ਲਈ ਯਤਨਸ਼ੀਲ।ਸ਼੍ਰੋਮਣੀ ਕਮੇਟੀ ਚੋਣਾਂ ਨਾ ਕਰਵਾਉਣ ਤੇ ਪੰਥਕ ਹਲਕੇ ਨਿਰਾਜ਼। ਸਿੱਖ ਨੌਜੁਆਨ ਅੰਮ੍ਰਿਤਪਾਲ ਸਿੰਘ ਦੇ ਪੰਜਾਬ ਚ ਉਭਰਨ ਨਾਲ ਈਰਖਾਲੂ ਨੇਤਾ ਖਫਾ। ਸਿੱਧੂ ਮੂਸੇਵਾਲੇ ਦਾ ਕਤਲ ਤੇ ਦੀਪ ਸਿੱਧੂ ਦੀ ਸੜਕ ਹਾਦਸੇ ਨੇ ਪੰਜਾਬ ਨੂੰ ਝੰਜੋੜ ਦਿਤਾ,ਖਾਸ ਕਰ ਕੇ ਨੌਜੁਆਨਾਂ ਨੂੰ। ਅਕਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ ਸਰੀਰ ਛੱਡ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਦਾ ਦੇਹਾਂਤ ਹੋ ਗਿਆ।

ਸ਼੍ਰੋਮਣੀ ਕਮੇਟੀ ਚੋਂ ਲਿਫਾਫਾ ਕਲਚਰ ਖਤਮ ਕਰਨ ਲਈ ਬੀਬੀ ਜਗੀਰ ਕੌਰ ਨੇ ਬਾਦਲ ਦਲ ਦੇ ਵਕਾਰ ਨੂੰ ਸੱਟ ਮਾਰੀ।ਬਾਦਲਾਂ ਤੋਂ ਸਿੱਖ ਸੰਸਥਾਵਾਂ ਅਜ਼ਾਦ ਕਰਵਾਉਣ ਲਈ ਪੰਥਕ ਹਲਕੇ ਸਰਗਰਮ ।  ਅਕਾਲ ਤਖਤ ਸਾਹਿਬ,ਤਖਤ ਸ਼੍ਰੀ ਪਟਨਾ ਸਾਹਿਬ ਵਿਵਾਦਾਂ ਚ ਘਿਰਿਆ ਰਿਹਾ। ਪੰਜਾਬ ਚ ਨਸ਼ਿਆ ਦਾ ਮੁੱਦਾ ਅਤੇ ਬਰੇਨ-ਡਰੇਨ ਪਹਿਲਾਂ ਵਾਂਗ ਜਾਰੀ ਰਹੀ ।

ਗੁਆਂਢੀ ਮੁਲਕ ਪਾਕਿ ਫੌਜ ਦਾ ਨਵਾਂ ਮੁੱਖੀ ਬਣਿਆ। ਸਿੱਖ ਪੰਥ ਵਲੋਂ ਵੀਰ ਬਾਲ ਦਿਵਸ ਦੇ ਐਲਾਨ ਦੀ ਵਿਰੋਧਤਾ। ਗਵਰਨਰ ਪੰਜਾਬ ਤੇ ਮੁੱਖ ਮੰਤਰੀ ਦੀ ਅਣਬਣ ਚਰਚਾ ਚ ਰਹੀ। ਸਭ ਤੋਂ ਜਿਆਦਾ ਚਰਚਾ ਵਿਜੀਲੈਂਸ ਵਿਭਾਗ ਦੀ ਰਹੀ,ਜਿਸ ਨੇ ਭਰਿਸ਼ਟਾਚਾਰੀਆਂ ਖਿਲਾਫ ਮੁਹਿੰਮ ਵਿੱਢਦਿਆਂ ਲੋਟੂ ਸਿਆਸਤਦਾਨ ਜੇਲ ਭੇਜੇ ।ਨਫਰਤ,ਕੱਟੜਵਾਦਤਾ ਖਿਲਾਫ ਬਿਆਨਬਾਜੀ ਭਾਰੂ ਰਹੀ।

ਸੁਪਰੀਮ ਕੋਰਟ ਦੇ ਨਵੇਂ ਚੀਫ ਜਸਟਿਸ ਚੰਦਰਚੂੜ ਬਣੇ । ਸਰਵ ਉੱਚ ਅਦਾਲਤ ਨੇ ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ਤੇ ਸਵਾਲ ਚੁੱਕੇ। ਮੀਡੀਆ ਦੀ ਅਜਾਦੀ ਦਾ ਮੁੱਦਾ ਛਾਇਆ ਰਿਹਾ।ਸਿਖਰਲੀ ਅਦਾਲਤ ਨੇ ਪੰਜਾਬ ਵਿੱਚ ਨਜਾਇਜ ਸ਼ਰਾਬ ਦੇ ਕਾਰੋਬਾਰ ਤੇ ਤਿੱਖੀਆਂ ਟਿਪਣੀਆਂ ਕੀਤੀਆਂ । ਰੇਤਾ ਨੇ ਹਰ ਵਰਗ ਨੂੰ ਨਿਰਾਸ਼ ਕੀਤਾ।ਜ਼ੀਰਾ ਸ਼ਰਾਬ ਫੈਕਟਰੀ ਦਾ ਗੰਭੀਰ ਪ੍ਰਦੂਸ਼ਨ ਸਰਕਾਰ ਲਈ ਸੰਕਟ ਬਣ ਗਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement