
2 ਵੱਖ-ਵੱਖ ਸੂਚੀਆਂ ਤਹਿਤ ਜ਼ਿਲ੍ਹਾ ਪੱਧਰ ਦੇ 22 ਅਤੇ ਬਲਾਕ ਪੱਧਰ ਦੇ 24 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ
ਮੁਹਾਲੀ : ਪੰਜਾਬ ਵਿਚ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵਿੱਚ ਵੱਡੀ ਪੱਧਰ ਉੱਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਦੇ ਵਿੱਤੀ ਕਮਿਸ਼ਨਰ ਕੇ ਸ਼ਿਵਾ ਪ੍ਰਸਾਦ ਵੱਲੋਂ ਜਾਰੀ ਕੀਤੀਆਂ 2 ਵੱਖ-ਵੱਖ ਸੂਚੀਆਂ ਤਹਿਤ ਜ਼ਿਲ੍ਹਾ ਪੱਧਰ ਦੇ 22 ਅਤੇ ਬਲਾਕ ਪੱਧਰ ਦੇ 24 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪਟਿਆਲਾ ਦੇ ਡੀਡੀਪੀਓ ਸੁਖਚੈਨ ਸਿੰਘ ਨੂੰ ਪਠਾਨਕੋਟ ਲਗਾਇਆ ਗਿਆ ਹੈ ਤੇ ਰਾਜਪੁਰਾ ਦੀ ਬੀਡੀਪੀਓ ਅਮਨਦੀਪ ਕੌਰ ਨੂੰ ਪਦਉਨਤ ਕਰ ਕੇ ਪਟਿਆਲਾ ਦਾ ਡੀਡੀਪੀਓ ਲਾਇਆ ਗਿਆ ਹੈ।
ਇਸੇ ਤਰ੍ਹਾਂ ਪਠਾਨਕੋਟ ਦੇ ਡੀਡੀਪੀਓ ਯੁੱਧਵੀਰ ਸਿੰਘ ਨੂੰ ਫਾਜ਼ਿਲਕਾ ਦੇ ਜ਼ਿਲ੍ਹਾ ਪਰਿਸ਼ਦ ਦਾ ਉੱਪ ਮੁੱਖ ਕਾਰਜਕਾਰੀ ਅਫ਼ਸਰ, ਮੁਕਤਸਰ ਦੇ ਡੀਡੀਪੀਓ ਸੁਰਿੰਦਰ ਸਿੰਘ ਧਾਲੀਵਾਲ ਨੂੰ ਫਰੀਦਕੋਟ ਦਾ ਵਾਧੂ ਚਾਰਜ, ਧਰਮਪਾਲ ਨੂੰ ਉੱਪ ਮੁੱਖ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪਰਿਸ਼ਦ ਮਾਲੇਰਕੋਟਲਾ, ਭੁਪਿੰਦਰ ਸਿੰਘ ਨੂੰ ਡੀਡੀਪੀਓ ਹੁਸ਼ਿਆਰਪੁਰ, ਨੀਰਜ ਕੁਮਾਰ ਨੂੰ ਈਓ ਜ਼ਿਲ੍ਹਾ ਪਰਿਸ਼ਦ ਫ਼ਿਰੋਜ਼ਪੁਰ, ਜਸਵੰਤ ਸਿੰਘ ਵੜੈਚ ਡੀਡੀਪੀਓ ਫਿਰੋਜ਼ਪੁਰ, ਹਿਤੇਨ ਕਪਿਲਾ ਨੂੰ ਡੀਡੀਪੀਓ ਫ਼ਤਹਿਗੜ੍ਹ ਸਾਹਿਬ, ਨਵਦੀਪ ਕੌਰ ਨੂੰ ਡੀਡੀਪੀਓ ਅੰਮ੍ਰਿਤਸਰ ਸਾਹਿਬ, ਸਤੀਸ਼ ਕੁਮਾਰ ਨੂੰ ਡੀਡੀਪੀਓ ਗੁਰਦਾਸਪੁਰ, ਸੰਦੀਪ ਮਲਹੋਤਰਾ ਨੂੰ ਪ੍ਰਿੰਸੀਪਲ ਜੀਟੀਸੀ ਬਟਾਲਾ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀਡੀਪੀਓ ਤਰਨ ਤਾਰਨ, ਸੁਖਪਾਲ ਸਿੰਘ ਨੂੰ ਡੀਡੀਪੀਓ ਮਾਨਸਾ ਲਾਇਆ ਗਿਆ ਹੈ।
ਪਰਮਪਾਲ ਸਿੰਘ ਨੂੰ ਈਓ ਜ਼ਿਲ੍ਹਾ ਪਰਿਸ਼ਦ ਮੋਗਾ, ਜਗਜੀਤ ਸਿੰਘ ਬੱਲ ਨੂੰ ਈਓ ਜ਼ਿਲ੍ਹਾ ਪਰਿਸ਼ਦ ਹੁਸ਼ਿਆਰਪੁਰ, ਸੰਜੀਵ ਕੁਮਾਰ ਵਰਮਾ ਨੂੰ ਡੀਡੀਪੀਓ ਫਾਜ਼ਿਲਕਾ, ਜਸਪ੍ਰੀਤ ਕੌਰ ਨੂੰ ਈਓ ਜ਼ਿਲ੍ਹਾ ਪਰਿਸ਼ਦ ਰੂਪਨਗਰ, ਨਿਧੀ ਸਿਨਹਾ ਨੂੰ ਈਓ ਜ਼ਿਲ੍ਹਾ ਪਰਿਸ਼ਦ ਫਤਿਹਗੜ੍ਹ ਸਾਹਿਬ, ਜੀਨਤ ਖਹਿਰਾ ਨੂੰ ਈਓ ਜ਼ਿਲ੍ਹਾ ਪਰਿਸ਼ਦ ਜਲੰਧਰ, ਸੁਖਬੀਰ ਕੌਰ ਨੂੰ ਈਓ ਜ਼ਿਲ੍ਹਾ ਪਰਿਸ਼ਦ ਤਰਨ ਤਾਰਨ ਅਤੇ ਜਿੰਦਰਪਾਲ ਸਿੰਘ ਨੂੰ ਈਓ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਲਗਾਇਆ ਗਿਆ ਹੈ।