Nawanshahr Accident News: ਨਵਾਂਸ਼ਹਿਰ 'ਚ ਕਾਰ ਨੇ ਬਾਈਕ ਨੂੰ ਟੱਕਰ ਮਾਰੀ, 2 ਪਰਵਾਸੀ ਮਜ਼ਦੂਰਾਂ ਦੀ ਹੋਈ ਮੌਤ

By : GAGANDEEP

Published : Dec 31, 2023, 1:50 pm IST
Updated : Dec 31, 2023, 3:51 pm IST
SHARE ARTICLE
A car hit a bike in Nawanshahr
A car hit a bike in Nawanshahr

Nawanshahr Accident News: ਦੋਵੇਂ ਕੰਮ ਤੋਂ ਆ ਰਹੇ ਸਨ ਵਾਪਸ

A car hit a bike in Nawanshahr, 2 migrant workers died Nawanshahr Accident News in punjabi : ਨਵਾਂਸ਼ਹਿਰ-ਰੋਪੜ ਨੈਸ਼ਨਲ ਹਾਈਵੇ 'ਤੇ ਪਿੰਡ ਕਮਾਲਪੁਰ ਥਾਣਾ ਕਾਠਗੜ੍ਹ ਮੋੜ ਨੇੜੇ ਮੋਟਰਸਾਈਕਲ ਅਤੇ ਕਾਰ ਵਿਚਕਾਰ ਟੱਕਰ ਹੋ ਗਈ। ਕਾਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੂੰ ਘੜੀਸ ਕੇ ਨੇੜਲੇ ਪੈਟਰੋਲ ਪੰਪ ਕੋਲ ਲੈ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਲੋਕ ਮੌਕੇ ਤੋਂ ਫਰਾਰ ਹੋ ਗਏ।

ਇਹ ਵੀ ਪੜ੍ਹੋ: Punjab Tableau: ''ਵਿਆਪਕ ਥੀਮ ਨਾਲ ਨਹੀਂ ਖਾਂਦੀ ਸੀ ਮੇਲ'', ਪੰਜਾਬ ਦੀ ਕੋਈ ਝਾਂਕੀ ਨਾ ਹੋਣ 'ਤੇ ਕੇਂਦਰ ਦਾ ਜਵਾਬ

ਹਾਦਸੇ ਵਿਚ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਰਾਤ ਕਰੀਬ ਸਾਢੇ ਅੱਠ ਵਜੇ ਵਾਪਰਿਆ।  ਕਾਠਗੜ੍ਹ ਥਾਣੇ ਦੇ ਐਸਐਚਓ ਇੰਸਪੈਕਟਰ ਪੰਕਜ ਕੁਮਾਰ ਅਤੇ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਵੀ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਪੁਲਿਸ ਅਨੁਸਾਰ ਇਹ ਦੋਵੇਂ ਪ੍ਰਵਾਸੀ ਮਜ਼ਦੂਰ ਲੱਕੜਾਂ ਕੱਟਣ ਦਾ ਕੰਮ ਕਰਦੇ ਸਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਮਨੀਸ਼ ਕੁਮਾਰ ਵਾਸੀ ਗਯਾ ਘਾਟ ਮੁਜ਼ੱਫਰਨਗਰ ਯੂਪੀ ਅਤੇ ਦੂਜੇ ਵਿਅਕਤੀ ਦੀ ਪਛਾਣ ਸਰੋਜ ਕੁਮਾਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ: Moga news: ਮੋਗਾ 'ਚ 18 ਸਾਲਾ ਨੌਜਵਾਨ ਦੀ ਮੌਤ, ਮਾਂ ਨੇ ਲਗਾਏ ਇਹ ਆਰੋਪ  

ਪੁਲਿਸ ਅਨੁਸਾਰ ਦੋਵੇਂ ਆਪਣੇ ਮੋਟਰਸਾਈਕਲ 'ਤੇ ਕੰਮ ਤੋਂ ਵਾਪਸ ਆ ਰਹੇ ਸਨ, ਜਦੋਂ ਉਹ ਸੜਕ ਪਾਰ ਕਰਕੇ ਪਿੰਡ ਕਮਾਲਪੁਰ ਸਰਵਿਸ ਰੋਡ ਦੇ ਕੱਟ ਕੋਲ ਪਹੁੰਚੇ ਤਾਂ ਬਲਾਚੌਰ ਵੱਲੋਂ ਇੱਕ ਚਿੱਟੇ ਰੰਗ ਦੀ ਮਹਿੰਦਰਾ ਐਕਸਯੂਵੀ ਕਾਰ ਨੰਬਰ ਪੀਬੀ-ਈਡੀ-4473 ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਜਿਸ ਨੇ ਕਾਰਨ ਬਾਈਕ ਨੂੰ ਜ਼ੋਰਦਾਰ ਟੱਕਰ ਮਾਰ ਦਿਤੀ। ਹਾਦਸੇ 'ਚ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਲੋਕ ਮੌਕੇ ਤੋਂ ਫਰਾਰ ਹੋ ਗਏ।

ਪੁਲਿਸ ਨੇ ਇਨ੍ਹਾਂ ਦੋਵਾਂ ਪਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਲਾਚੌਰ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ। ਪੁਲਿਸ ਨੇ ਹਾਦਸਾਗ੍ਰਸਤ ਮੋਟਰਸਾਈਕਲ ਅਤੇ ਕਾਰ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from A car hit a bike in Nawanshahr, 2 migrant workers died Nawanshahr Accident News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement