
ਪਿਛਲੀ ਵਾਰ ਉਹ 18 ਦਸੰਬਰ ਨੂੰ ਐੱਸਆਈਟੀ ਅੱਗੇ ਪੇਸ਼ ਹੋਏ ਸਨ ਅਤੇ SIT ਵੱਲੋਂ ਉਨ੍ਹਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ।
Bikram Majithia: - NDPS ਮਾਮਲੇ 'ਚ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਸ਼ਨਿੱਚਰਵਾਰ ਨੂੰ ਐਸਆਈਟੀ ਵਲੋਂ ਕਰੀਬ ਪੰਜ ਘੰਟੇ ਪੁੱਛਗਿਛ ਕੀਤੀ ਗਈ। ਸ਼ਨਿਚਰਵਾਰ ਸਵੇਰੇ 11 ਵਜੇ ਤੋਂ ਬਾਅਦ ਮਜੀਠੀਆ ਐਸਆਈਈ ਚੇਅਰਮੈਨ ਕਮ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਦਫ਼ਤਰ ਪਹੁੰਚੇ। ਜਿਥੇ ਕਰੀਬ ਚਾਰ ਵਜੇ ਤਕ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਪਿਛਲੀ ਵਾਰ ਉਹ 18 ਦਸੰਬਰ ਨੂੰ ਐੱਸਆਈਟੀ ਅੱਗੇ ਪੇਸ਼ ਹੋਏ ਸਨ ਅਤੇ SIT ਵੱਲੋਂ ਉਨ੍ਹਾਂ ਕੋਲੋਂ 7 ਘੰਟੇ ਪੁੱਛਗਿੱਛ ਕੀਤੀ ਗਈ ਸੀ।
ਇਸ ਦੌਰਾਨ ਜੋ ਪੁੱਛਗਿੱਛ ਮਜੀਠੀਆ ਤੋਂ ਕੱਲ੍ਹ ਕੀਤੀ ਗਈ ਸੀ ਉਸ ਦੇ ਸਵਾਲ-ਜਵਾਬਾਂ ਦੀ ਕਾਪੀ ਸਾਹਮਣੇ ਆਈ ਹੈ। ਇਸ ਦੌਰਾਨ ਮਜੀਠੀਆ ਤੋਂ 15 ਦੇ ਕਰੀਬ ਸਵਾਲ ਕੀਤੇ ਗਏ ਜਿਹਨਾਂ ਦੇ ਜਵਾਬ ਮਜੀਠੀਆ ਨੇ ਗੋਲ-ਮੋਲ ਹੀ ਦਿੱਤੇ।
SIT ਦਾ ਸਵਾਲ
1- ਜਾਂਚ ਏਜੰਸੀਆਂ ਨੇ 2004 ਤੋਂ 2014 ਦਰਮਿਆਨ ਮਜੀਠੀਆ ਤੇ ਪਰਿਵਾਰ ਤੋਂ ਵੇਚੇ/ਖਰੀਦੇ ਗਏ ਵਾਹਨਾਂ ਦੇ ਵੇਰਵੇ ਮੰਗੇ
ਮਜੀਠੀਆ ਦਾ ਜਵਾਬ
ਇੱਕ ਮੋਟਰਸਾਈਕਲ Harley Davidson ਤੇ ਇੱਕ ਕਾਰ skoda Octavia ਦੀ ਜਾਣਕਾਰੀ ਤੋਂ ਇਲਾਵਾ ਹੋਰ ਕੁੱਝ ਨਹੀਂ ਦੱਸਿਆ
2. SIT ਦਾ ਸਵਾਲ
ਤਸਦੀਕ ਕੀਤੇ ਪੈਨ ਕਾਰਡ ਬਾਰੇ ਜਾਣਕਾਰੀ ਮੰਗੀ
ਮਜੀਠੀਆ ਦਾ ਜਵਾਬ
ਮਜੀਠੀਆ ਨੇ ਸਿਰਫ਼ ਪੈਨ ਕਾਰਡ ਨੰਬਰ ਦਿੱਤਾ
3. SIT ਦਾ ਸਵਾਲ
ਮਜੀਠੀਆ ਤੋਂ 2004 ਤੋਂ 2014 ਤੱਕ ਦੇ ਇਨਕਮ ਟੈਕਸ ਰਿਟਰਨਾਂ ਦੀ ਕਾਪੀ ਮੰਗੀ ਗਈ
ਮਜੀਠੀਆ ਦਾ ਜਵਾਬ
ਮਜੀਠੀਆ ਨੇ ਜਾਂਚ ਏਜੰਸੀ ਨੂੰ 2007-08 ਤੋਂ 2014-15 ਤੱਕ ਦੇ ਇਨਕਮ ਟੈਕਸ ਰਿਟਰਨਾਂ ਦੀ ਕਾਪੀ ਦਿੱਤੀ
4. SIT ਦਾ ਸਵਾਲ
ਮਜੀਠੀਆ ਦੇ ਵਿਆਹ ਦੌਰਾਨ ਹੋਏ ਖ਼ਰਚਿਆਂ ਦੀ ਜਾਣਕਾਰੀ ਸਣੇ ਹੋਟਲਾਂ ਤੇ ਰਿਜ਼ੋਰਟਾਂ ਦੇ ਨਾਂ ਮੰਗੇ ਗਏ ਸਨ ਜਿੱਥੇ ਵਿਆਹ ਜਾਂ ਹੋਰ ਸਮਾਗਮ ਹੋਏ
ਮਜੀਠੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ
5. SIT ਦਾ ਸਵਾਲ
2004 ਤੋਂ 2014 ਤੱਕ ਦੀਆਂ ਸਾਰੀਆਂ ਵਿਦੇਸ਼ੀ ਹਵਾਈ ਯਾਤਰਾਵਾਂ ਬਾਰੇ ਜਾਣਕਾਰੀ ਮੰਗੀ ਗਈ ਸੀ, ਟਿਕਟ ਬੁਕਿੰਗ ਏਜੰਟ, ਟਿਕਟ ਦੀ ਕੀਮਤ ਅਤੇ ਭੁਗਤਾਨ ਬਾਰੇ ਵੀ ਜਾਣਕਾਰੀ ਮੰਗੀ ਗਈ ਸੀ
ਮਜੀਠੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ
6. SIT ਦਾ ਸਵਾਲ
ਮਜੀਠੀਆ ਤੋਂ ਵਿਦੇਸ਼ ਯਾਤਰਾਵਾਂ 'ਚ ਕਿਹੜੇ ਸ਼ਹਿਰ ਵਿੱਚ ਰਿਹਾ, ਕਿੰਨਾ ਸਮਾਂ ਰਿਹਾ, ਕਿਸ ਨਾਲ ਰਿਹਾ ਅਤੇ ਕਿਸ ਹੋਟਲ, ਬੰਗਲੇ 'ਚ ਰਿਹਾ ਉਸ ਦੇ ਨਾਮ ਮੰਗੇ ਗਏ
ਮਜੀਠੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
7. SIT ਦਾ ਸਵਾਲ
ਮਜੀਠੀਆ ਤੋਂ ਸ਼ਿਵਦਰਸ਼ਨ ਸਿੰਘ ਵੱਲੋਂ ਗਨੀਵ ਕੌਰ ਧੀ, ਅਵਿਨਾਸ਼ ਸਿੰਘ ਨੂੰ ਟਰਾਂਸਫਰ ਕੀਤੀ ਗਈ ਜਾਂ 2004 ਤੋਂ 2014 ਦਰਮਿਆਨ ਉਸ ਦੇ ਨਾਂ 'ਤੇ ਖਰੀਦੀ ਗਈ ਜਾਇਦਾਦ ਦੇ ਵੇਰਵੇ ਮੰਗੇ
ਮਜੀਠੀਆ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ
8. SIT ਦਾ ਸਵਾਲ
ਮਜੀਠੀਆ ਤੋਂ ਉਨ੍ਹਾਂ ਸਾਰੇ ਚਾਰਟਰਡ ਅਕਾਊਂਟੈਂਟਾਂ ਦੇ ਨਾਂ, ਪਤੇ ਅਤੇ ਫ਼ੋਨ ਨੰਬਰ ਪੁੱਛੇ, ਜਿਨ੍ਹਾਂ ਨੇ 2004 ਤੋਂ 2014 ਦਰਮਿਆਨ ਉਨ੍ਹਾਂ ਦੀ ਆਮਦਨ ਕਰ ਰਿਟਰਨ ਭਰੀ ਸੀ
ਮਜੀਠੀਆ ਦਾ ਜਵਾਬ
2004 ਤੋਂ 2009 ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਸਿਰਫ਼ 2009 ਤੋਂ ਹੁਣ ਤੱਕ ਦੀ ਜਾਣਕਾਰੀ ਦਿੱਤੀ
9. SIT ਦਾ ਸਵਾਲ
ਮਜੀਠੀਆ ਨੂੰ 2004 ਤੋਂ 2014 ਤੱਕ ਦੇ ਦੇਸ਼-ਵਿਦੇਸ਼ 'ਚ ਸਾਰੇ ਬੈਂਕ ਖਾਤਿਆਂ ਦੀ ਜਾਣਕਾਰੀ ਦੇਣ ਲਈ ਕਿਹਾ, ਜਿਸ ਵਿੱਚ ਬੈਂਕ ਦਾ ਨਾਮ, ਸ਼ਾਖਾ ਅਤੇ ਦੇਸ਼ ਦੀ ਜਾਣਕਾਰੀ ਮੰਗੀ ਗਈ , ਉਸ ਦੇ ਪਰਿਵਾਰ ਦੇ ਭਾਰਤ ਅਤੇ ਵਿਦੇਸ਼ਾਂ ਵਿਚਲੇ ਖਾਤਿਆਂ ਬਾਰੇ ਵੀ ਜਾਣਕਾਰੀ ਮੰਗੀ
ਮਜੀਠੀਆ ਦਾ ਜਵਾਬ
ਮਜੀਠੀਆ ਨੇ ਆਪਣੇ ਦੇਸ਼ ਦੇ ਬੈਂਕਾਂ ਬਾਰੇ ਜਾਣਕਾਰੀ ਦਿੱਤੀ ਤੇ ਵਿਦੇਸ਼ 'ਚ ਆਪਣੇ ਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਬੈਂਕ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ
10. SIT ਦਾ ਸਵਾਲ
ਮਜੀਠੀਆ ਤੋਂ ਉਸਦੀ ਮਾਂ ਅਤੇ ਪਿਤਾ ਦੇ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਜਾਣਕਾਰੀ ਮੰਗੀ
ਮਜੀਠੀਆ ਨੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ
11. SIT ਦਾ ਸਵਾਲ
ਮਜੀਠੀਆ ਨੂੰ ਭਾਰਤ ਅਤੇ ਵਿਦੇਸ਼ਾਂ 'ਚ ਉਸਦੇ ਮਾਤਾ-ਪਿਤਾ ਦੀਆਂ ਸਾਰੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵੇ ਦੇਣ ਲਈ ਕਿਹਾ ਗਿਆ
ਮਜੀਠੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ
12. SIT ਦਾ ਸਵਾਲ
ਮਜੀਠੀਆ ਨੂੰ 2004 ਤੋਂ 2014 ਦਰਮਿਆਨ ਉਸ ਦੀ ਅਤੇ ਉਸ ਦੀ ਪਤਨੀ ਵੱਲੋਂ ਵੇਚੀਆਂ ਜਾਇਦਾਦਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ
ਮਜੀਠੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ
13. SIT ਦਾ ਸਵਾਲ
ਮਜੀਠੀਆ ਤੋਂ 2004 ਤੋਂ 2014 ਦਰਮਿਆਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਵਿਦੇਸ਼ੀ ਦੌਰਿਆਂ ਬਾਰੇ ਜਾਣਕਾਰੀ ਮੰਗੀ
ਮਜੀਠੀਆ ਨੇ ਕੋਈ ਜਾਣਕਾਰੀ ਨਹੀਂ ਦਿੱਤੀ
14. SIT ਦਾ ਸਵਾਲ
ਮਜੀਠੀਆ ਤੋਂ ਜ਼ਮੀਨ, ਜਾਇਦਾਦ, ਰਿਹਾਇਸ਼ੀ ਮਕਾਨ/ਫਲੈਟ/ਕੰਪਨੀ ਜਾਂ ਕਾਰੋਬਾਰ ਤੇ ਮਾਤਾ, ਪਿਤਾ, ਪਤਨੀ ਅਤੇ ਬੱਚਿਆਂ ਦੀ ਭਾਈਵਾਲੀ ਨਾਲ ਸਬੰਧਤ ਦਸਤਾਵੇਜ਼ਾਂ ਦੇ ਵੇਰਵੇ ਅਤੇ ਤਸਦੀਕਸ਼ੁਦਾ ਕਾਪੀਆਂ ਮੰਗੀਆਂ
ਮਜੀਠੀਆ ਦਾ ਜਵਾਬ
ਮਜੀਠੀਆ ਨੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਸਬੰਧਤ ਜਾਣਕਾਰੀ ਦਿੱਤੀ ਪਰ ਆਪਣੇ ਮਾਪਿਆਂ ਨਾਲ ਸਬੰਧਤ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
15. SIT ਦਾ ਸਵਾਲ
ਜਾਂਚ ਏਜੰਸੀ ਨੇ ਮਜੀਠੀਆ ਤੋਂ ਉਸ ਦੇ ਵਿਆਹ ਦੀਆਂ ਸਾਰੀਆਂ ਫੋਟੋਆਂ ਅਤੇ ਵੀਡੀਓ ਮੰਗੀਆਂ
ਮਜੀਠੀਆ ਨੇ ਏਜੰਸੀ ਨੂੰ ਕੋਈ ਫੋਟੋ ਜਾਂ ਵੀਡੀਓ ਨਹੀਂ ਦਿੱਤੀ
ਮਜੀਠੀਆ ਨੇ ਜਾਂਚ ਏਜੰਸੀ ਨੂੰ 20 ਵਿਚੋਂ 15 ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂ ਅਧੂਰੇ ਜਵਾਬ ਦਿੱਤੇ..ਤੇ ਸ਼ਾਇਦ ਇਹੀ ਕਾਰਨ ਹੈ ਕਿ ਬਿਕਰਮ ਮਜੀਠੀਆ ਨੂੰ ਵਾਰ-ਵਾਰ SIT ਸਾਹਮਣੇ ਪੇਸ਼ ਹੋਣਾ ਪਵੇਗਾ...ਦਰਅਸਲ 2 ਸਾਲ ਪਹਿਲਾਂ ਬਿਕਰਮ ਮਜੀਠੀਆ 'ਤੇ ਡਰੱਗ ਕੇਸ ਦਰਜ ਕੀਤਾ ਗਿਆ। 20 ਦਸੰਬਰ 2021 ਨੂੰ ਡਰੱਗ ਕੇਸ 'ਚ FIR ਦਰਜ ਹੋਈ ਜਿਸ ਲਈ ਬਕਾਇਦਾ ਮਜੀਠੀਆ ਨੂੰ 5 ਮਹੀਨੇ ਜੇਲ੍ਹ ਵੀ ਕੱਟਣੀ ਪਈ ਸੀ।
10 ਅਗਸਤ 2022 ਨੂੰ ਪਟਿਆਲਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ, 18 ਦਸੰਬਰ ਨੂੰ ਆਖਰੀ ਪੇਸ਼ੀ ਦੌਰਾਨ ਮਜੀਠੀਆ ਤੋਂ ਐਸਆਈਟੀ ਨੇ ਕਰੀਬ ਸੱਤ ਘੰਟੇ ਪੁੱਛਗਿੱਛ ਕੀਤੀ ਸੀ, ਜਦਕਿ 27 ਦਸਬੰਰ ਨੂੰ ਮਜੀਠੀਆ ਪੇਸ਼ ਹੀ ਨਹੀਂ ਹੋਏ ਤੇ 30 ਦਸੰਬਰ ਦੀ ਪੇਸ਼ੀ 'ਚ ਵੀ SIT ਸਾਹਮਣੇ ਅਧੂਰੀਆਂ ਜਾਣਕਾਰੀਆਂ ਰੱਖੀਆਂ।