
ਹਰਚਰਨ ਭੁੱਲਰ ਨੂੰ DIG ਪਟਿਆਲਾ ਰੇਂਜ ਲਾਇਆ
Punjab News - ਸੀਨੀਅਰ ਆਈ. ਪੀ. ਐੱਸ. ਅਫ਼ਸਰ ਹਰਚਰਨ ਭੁੱਲਰ ਨੂੰ ਮੁਖਵਿੰਦਰ ਛੀਨਾ ਦੀ ਥਾਂ 'ਤੇ ਪਟਿਆਲਾ ਰੇਂਜ ਦੇ ਡੀ. ਆਈ. ਜੀ. ਵਜੋਂ ਨਿਯੁਕਤ ਕੀਤਾ ਗਿਆ ਹੈ। ਦਰਅਸਲ ਛੀਨਾ ਅੱਜ ਸੇਵਾ ਮੁਕਤ ਹੋਏ ਹਨ। ਉਨ੍ਹਾਂ ਦੇ ਸੇਵਾ ਮੁਕਤ ਹੋਣ ਮਗਰੋਂ ਹੁਣ ਆਈ. ਪੀ. ਐੱਸ. ਹਰਚਰਨ ਸਿੰਘ ਭੁੱਲਰ ਨੂੰ ਆਈ. ਪੀ. ਐੱਸ. ਮੁਖਵਿੰਦਰ ਸਿੰਘ ਛੀਨਾ ਦੀ ਜਗਾ ਡੀ. ਆਈ. ਜੀ. ਪਟਿਆਲਾ ਰੇਂਜ ਲਗਾਇਆ ਗਿਆ ਹੈ।
ਮੁਖਵਿੰਦਰ ਛੀਨਾ ਹੀ ਬਿਕਰਮ ਸਿੰਘ ਮਜੀਠੀਆ ਦੇ ਕੇਸ ਦੀ ਜਾਂਚ ਕਰ ਰਹੇ ਸਨ ਅਤੇ ਇਸ ਐੱਸ. ਆਈ. ਟੀ. ਦੇ ਮੁਖੀ ਸਨ। ਹੁਣ ਛੀਨਾ ਮਗਰੋਂ ਐੱਸ. ਆਈ. ਟੀ. ਦੇ ਮੁਖੀ ਹਰਚਰਨ ਸਿੰਘ ਭੁੱਲਰ ਨੂੰ ਲਾਇਆ ਗਿਆ ਹੈ, ਜੋ ਕਿ ਮਜੀਠੀਆ ਦੇ ਕੇਸ ਦੀ ਜਾਂਚ ਕਰਨਗੇ।
(For more news apart from Punjab News, stay tuned to Rozana Spokesman)