Panipat News: ਪਾਣੀਪਤ ਵਿਚ ਵਾਪਰੇ ਸੜਕ ਹਾਦਸੇ ਵਿਚ ਭਤੀਜੇ ਦੀਆਂ ਅੱਖਾਂ ਸਾਹਮਣੇ ਚਾਚੇ ਨੇ ਤੋੜਿਆ ਦਮ

By : GAGANDEEP

Published : Dec 31, 2023, 9:31 am IST
Updated : Dec 31, 2023, 3:56 pm IST
SHARE ARTICLE
The Uncle died in front of his nephew In the road accident in Panipat news in punjabi
The Uncle died in front of his nephew In the road accident in Panipat news in punjabi

Panipat News: ਦੋਸ਼ੀ ਟਰਾਲਾ ਚਾਲਕ ਮੌਕੇ ਤੋਂ ਹੋਇਆ ਫਰਾਰ

The Uncle died in front of his nephew In the road accident in Panipat news in punjabi: ਪਾਣੀਪਤ ਸ਼ਹਿਰ 'ਚ ਨੈਸ਼ਨਲ ਹਾਈਵੇਅ 44 'ਤੇ ਸਥਿਤ ਐਲੀਵੇਟਿਡ ਹਾਈਵੇਅ 'ਤੇ ਹਾਦਸਾ ਵਾਪਰਿਆ। ਜਿੱਥੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਅਕਤੀ ਕੰਮ ਖਤਮ ਕਰਕੇ ਘਰ ਪਰਤ ਰਿਹਾ ਸੀ। ਹਾਦਸੇ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਉਸ ਦੇ ਭਤੀਜੇ ਦੇ ਸਾਹਮਣੇ ਹੋਇਆ। ਦੋਸ਼ੀ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Singer Gurman Mann: ਪੰਜਾਬੀ ਗਾਇਕ ਗੁਰਮਨ ਮਾਨ ਖਿਲਾਫ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਪਹੁੰਚਾਈ ਠੇਸ 

ਚਾਂਦਨੀਬਾਗ ਥਾਣੇ ਨੂੰ ਦਿਤੀ ਸ਼ਿਕਾਇਤ ਵਿੱਚ ਦਿਲਬਾਗ ਨੇ ਦੱਸਿਆ ਕਿ ਉਹ ਪਿੰਡ ਸਿਵਾਹ ਦਾ ਰਹਿਣ ਵਾਲਾ ਹੈ। 30 ਦਸੰਬਰ ਨੂੰ ਉਹ ਫੈਕਟਰੀ 'ਚ ਕੰਮ ਕਰਨ ਤੋਂ ਬਾਅਦ ਘਰ ਲਈ ਰਵਾਨਾ ਹੋਇਆ ਸੀ। ਰਾਤ ਕਰੀਬ 8 ਵਜੇ ਉਹ ਨੈਸ਼ਨਲ ਹਾਈਵੇਅ 44 'ਤੇ ਸਥਿਤ ਐਲੀਵੇਟਿਡ ਹਾਈਵੇਅ 'ਤੇ ਆਪਣੀ ਬਾਈਕ 'ਤੇ ਜਾ ਰਿਹਾ ਸੀ। ਉਸ ਤੋਂ ਅੱਗੇ ਉਸ ਦਾ ਚਾਚਾ ਆਜ਼ਾਦ ਵਾਸੀ ਪਿੰਡ ਸਿਵਾਹ ਵੀ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ।

ਇਹ ਵੀ ਪੜ੍ਹੋ: Moga Accident News: ਪੈਦਲ ਜਾ ਰਹੇ ਨੌਜਵਾਨ ਨੂੰ ਵਾਹਨ ਨੇ ਕੁਚਲਿਆ, ਮੌਕੇ 'ਤੇ ਹੋਈ ਮੌਤ 

ਚਾਚਾ-ਭਤੀਜਾ ਮੋਟਰਸਾਈਕਲ 'ਤੇ ਅੱਗੇ-ਪਿੱਛੇ ਜਾ ਰਹੇ ਸਨ। ਜਦੋਂ ਉਹ ਅਨਾਜ ਮੰਡੀ ਫਲਾਈਓਵਰ ਸਥਿਤ ਆਈ.ਟੀ.ਆਈ ਦੇ ਦੂਜੇ ਪਾਸੇ ਪਹੁੰਚੇ ਤਾਂ ਇੱਕ ਟਰਾਲਾ ਨੰਬਰ ਐਚ.ਆਰ.73ਬੀ1779 ਨੇ ਉਸ ਦੇ ਚਾਚੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿਤੀ। ਉਹ ਉਸ ਨੂੰ ਕਈ ਮੀਟਰ ਦੂਰ ਖਿੱਚ ਕੇ ਲੈ ਗਿਆ। ਉਨ੍ਹਾਂ ਨੂੰ ਸ਼ਨੀ ਮੰਦਰ ਨੇੜੇ ਲੈ ਕੇ ਦਿਲਬਾਗ ਉਨ੍ਹਾਂ ਕੋਲ ਪਹੁੰਚ ਗਿਆ।

ਜਦੋਂ ਉਹ ਉਥੇ ਪਹੁੰਚਿਆ ਤਾਂ ਦੋਸ਼ੀ ਟਰਾਲਾ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਿਆ ਸੀ। ਹਾਦਸੇ ਵਿਚ ਚਾਚਾ ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਉਹ ਬੇਹੋਸ਼ ਹੋ ਗਿਆ। ਦਿਲਬਾਗ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਮੌਕੇ 'ਤੇ ਬੁਲਾਇਆ। ਇਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਵਿਚ ਪਾ ਕੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from The Uncle died in front of his nephew In the road accident in Panipat news  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement