
Amritsar News : ਕਿਹਾ - ਅੰਮ੍ਰਿਤਸਰ ’ਚ ਡਾ. ਮਨਮੋਹਨ ਸਿੰਘ ਜੀ ਦੀ ਯਾਦਗਾਰ ਉਸਾਰੀ ਜਾਵੇਗੀ
Amritsar News in Punjabi : ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਕਾਨਫਰੰਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਦਾਰ ਮਨਮੋਹਨ ਸਿੰਘ ਦਾ ਸੰਸਕਾਰ ਰਾਜਘਾਟ ’ਤੇ ਕਰਕੇ ਬੀਜੇਪੀ ਨੇ ਪੱਖਪਾਤ ਦਾ ਰਵਈਆ ਵਿਖਾਇਆ ਹੈ।
ਔਜਲਾ ਨੇ ਕਿਹਾ ਕਿ ਜੇਕਰ ਅਟੱਲ ਬਿਹਾਰੀ ਵਾਜਪਾਈ ਦਾ ਸੰਸਕਾਰ ਰਾਜਘਾਟ ’ਤੇ ਹੋ ਸਕਦਾ ਸੀ ਤਾਂ ਫਿਰ ਡਾਕਟਰ ਮਨਮੋਹਨ ਸਿੰਘ ਜੀ ਦਾ ਕਿਉਂ ਨਹੀਂ ਹੋ ਸਕਦਾ ਸੀ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਡਾ. ਮਨਮੋਹਨ ਸਿੰਘ ਜੀ ਦੀ ਯਾਦਗਾਰ ਉਸਾਰੀ ਜਾਵੇਗੀ। ਉਹਨਾਂ ਸਕੂਲਾਂ ਅਤੇ ਕਾਲਜਾਂ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਡਾਕਟਰ ਮਨਮੋਹਨ ਸਿੰਘ ਜੀ ਨੂੰ ਸ਼ਰਧਾਂਜਲੀ ਜਰੂਰ ਦੇਣ।
(For more news apart from Big statement Congress MP Gurjit Aujla, Dr. Manmohan Singh Ji memorial will be built in Amritsar News in Punjabi, stay tuned to Rozana Spokesman)