ਦਮਦਮੀ ਟਕਸਾਲ ਦੇ ਵਿਦਿਆਰਥੀਆਂ ਨੇ ਕੀਤੀ ਕਾਰਵਾਈ ਦੀ ਮੰਗ
ਅੰਮ੍ਰਿਤਸਰ: ਦੇਸ਼ਾਂ-ਵਿਦੇਸ਼ਾਂ ਵਿੱਚ ਵੱਸਦੇ ਦਮਦਮੀ ਟਕਸਾਲ ਦੇ ਅਨੇਕਾਂ ਪੁਰਾਣੇ ਵਿਦਿਆਰਥੀਆਂ ਨੇ ਨਾਗਪੁਰ ਵਿਖੇ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਂਚ ਉੱਤੇ ਲੱਤਾਂ ਲਮਕਾ ਕੇ ਬੈਠਣ ਵਾਲੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਤੌਹੀਨ ਕਰਨ ਵਾਲੇ ਬਾਬਾ ਹਰਨਾਮ ਸਿੰਘ ਧੁੰਮਾ ਖ਼ਿਲਾਫ਼ ਇੱਕ ਪੱਤਰ ਲਿਖਿਆ ਹੈ, ਜੋ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ, ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਰਣਜੀਤ ਸਿੰਘ (ਪ੍ਰਧਾਨ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਹਰਮਨਦੀਪ ਸਿੰਘ ਅਤੇ ਭਾਈ ਗੁਰਦੀਪ ਸਿੰਘ ਲੋਹਾਰਾ ਵੱਲੋਂ ਵਿਚਾਰਾਂ ਕਰਨ ਉਪਰੰਤ ਸੌਂਪਿਆ ਗਿਆ ਤੇ ਮੰਗ ਕੀਤੀ ਕਿ ਬਾਬਾ ਧੁੰਮਾਂ ਉੱਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇ।
ਇਸ ਮੰਗ ਪੱਤਰ ਵਿੱਚ ਲਿਖਿਆ ਹੈ ਕਿ ਪਿਛਲੇ ਦਿਨੀਂ ਮਹਾਂਰਾਸ਼ਟਰ ਦੇ ਸ਼ਹਿਰ ਨਾਗਪੁਰ ਵਿੱਚ ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ ਇੱਕ ਸਮਾਗਮ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਨਾਮੇ ਦੀ ਉਲੰਘਣਾ ਕੀਤੀ ਗਈ ਤੇ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ ਜਿਸ ਕਾਰਨ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਭਾਰੀ ਠੇਸ ਪੁੱਜੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਕੁਝ ਹੋਰ ਧਾਰਮਿਕ ਤੇ ਸਿਆਸੀ ਆਗੂ ਜੋ ਗੁਰ-ਮਰਯਾਦਾ ਅਨੁਸਾਰ ਚੌਂਕੜਾ ਮਾਰ ਕੇ ਬੈਠਣ ਦੀ ਬਜਾਏ ਬੜੀ ਹੀ ਬੇਸ਼ਰਮੀ ਨਾਲ ਬੈਂਚਾਂ ਉੱਤੇ ਲੱਤਾਂ ਲਮਕਾ ਕੇ ਇੱਕ ਰੈਲੀ ਵਾਂਗ ਬੈਠੇ ਹੋਏ ਸਨ ਜੋ ਕਿ ਗੁਰੂ ਸਾਹਿਬ ਜੀ ਦੀ ਘੋਰ ਬੇਅਦਬੀ ਅਤੇ ਗੁਰੂ ਦਰਬਾਰ ਦੀ ਮਰਯਾਦਾ ਦਾ ਉਲੰਘਣ ਹੈ। ਆਪਣੇ ਆਪ ਨੂੰ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਇੱਕ ਡੂੰਘੀ ਸਾਜਿਸ਼ ਤਹਿਤ ਪੰਥ ਵਿਰੋਧੀ ਸ਼ਕਤੀਆਂ ਨਾਲ ਰਲ ਕੇ ਗ਼ਲਤ ਪਿਰਤ ਪਾਉਣ ਦਾ ਕੋਝਾ ਯਤਨ ਕੀਤਾ ਗਿਆ ਹੈ ਜਿਸ ਨੂੰ ਸਿੱਖੀ ਸਿਧਾਂਤਾਂ ਅਨੁਸਾਰ ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਜਦੋਂ ਦੇਸ਼-ਵਿਦੇਸ਼ ਵਿੱਚ ਪਹਿਲਾਂ ਵੀ ਇਹ ਮਾਮਲੇ ਅਤੇ ਵਿਵਾਦ ਉੱਠੇ ਸਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਸਖ਼ਤੀ ਨਾਲ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਕਰਦਿਆ ਸਮੇਂ-ਸਮੇਂ ਉੱਤੇ ਹੁਕਮਨਾਮਾ ਸਾਹਿਬ ਜਾਰੀ ਕੀਤੇ ਗਏ ਸਨ ਕਿ "ਗੁਰੂ ਦਰਬਾਰ ਅਤੇ ਲੰਗਰ ਹਾਲ ਵਿੱਚ ਕੁਰਸੀਆਂ ਅਤੇ ਬੈਂਚ ਨਾ ਲਗਾਏ ਜਾਣ ਕਿਉਂਕਿ ਇਹ ਸਤਿਗੁਰੂ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਵੱਡੀ ਕੁਤਾਹੀ, ਅਵੱਗਿਆ ਅਤੇ ਸਿੱਖ ਪ੍ਰੰਪਰਾਵਾਂ ਦਾ ਘਾਣ ਹੈ।"
ਇਸ ਹੁਕਮਨਾਮੇ ਦੀ ਬਾਬਾ ਹਰਨਾਮ ਸਿੰਘ ਧੁੰਮਾ ਤੇ ਹੋਰਾਂ ਵੱਲੋਂ ਉਲੰਘਣਾ ਕਰਕੇ ਵੱਡੀ ਅਵੱਗਿਆ ਕੀਤੀ ਗਈ ਹੈ। ਉਹਨਾਂ ਆਰ.ਐਸ.ਐਸ. ਅਤੇ ਭਾਜਪਾ ਦੇ ਸਮਾਗਮ ਵਿੱਚ ਸ਼ਾਮਲ ਵਿਅਕਤੀਆਂ ਵੱਲੋਂ ਇਹ ਕਾਰਾ ਕਰਕੇ ਪੰਥ ਵਿਰੋਧੀ ਤਾਕਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ। ਜਦ ਕਿ ਬਾਬਾ ਹਰਨਾਮ ਸਿੰਘ ਧੁੰਮਾ ਦਾ ਇਹ ਮੁੱਢਲਾ ਫਰਜ ਬਣਦਾ ਸੀ ਕਿ ਉਹ ਗੁਰੂ ਸਾਹਿਬ ਦੇ ਅਦਬ ਵਿੱਚ ਢਿੱਲ ਨਾ ਕਰਦਾ ਤੇ ਮਹਾਂਰਾਸ਼ਟਰ ਦੇ ਭਾਜਪਾਈ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨੂੰ ਅਜਿਹੀ ਗ਼ਲਤੀ ਨਾ ਕਰਨ ਦੀ ਤਾੜਨਾ ਕਰਦਿਆਂ ਸਿੱਖੀ ਸਿਧਾਂਤ ਤੋਂ ਜਾਣੂੰ ਕਰਵਾਉਣ ਦੀ ਜੁਰਅੱਤ ਕਰਦਾ। ਪਰ ਬਾਬਾ ਧੁੰਮਾ ਵੱਲੋਂ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਾ ਰੱਖਦੇ ਹੋਏ ਪੰਥ ਵਿਰੋਧੀ ਹਰਕਤ ਵਿੱਚ ਮਿੱਥ ਕੇ ਸ਼ਮੂਲੀਅਤ ਕੀਤੀ ਗਈ ਹੈ। ਸਾਨੂੰ ਆਸ ਹੈ ਕਿ ਆਪ ਜੀ ਤੁਰੰਤ ਇਸ ਮੁੱਦੇ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਪੰਥ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰਨ ਵਾਲੇ ਹਰਨਾਮ ਸਿੰਘ ਧੁੰਮਾ ਅਤੇ ਹੋਰ ਦੋਸ਼ੀਆਂ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥਕ ਪ੍ਰੰਪਰਾਵਾਂ ਅਨੁਸਾਰ ਸਖ਼ਤ ਕਾਰਵਾਈ ਕਰੋਗੇ ਤਾਂ ਜੋ ਅੱਗੇ ਤੋਂ ਕੋਈ ਵਿਅਕਤੀ ਵਿਸ਼ੇਸ਼ ਅਜਿਹੀ ਪੰਥ ਵਿਰੋਧੀ ਸਾਜਿਸ਼ ਕਰਨ ਦੀ ਹਿੰਮਤ ਨਾ ਕਰ ਸਕੇ ਅਤੇ ਸੰਗਤ ਨੂੰ ਸਹੀ ਸੇਧ ਮਿਲ ਸਕੇ।
ਇਸ ਚਿੱਠੀ ਵਿੱਚ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਦੇ ਹੇਠ ਲਿਖੇ ਨਾਮ ਦਰਜ ਸਨ :- ਗ੍ਰੰਥੀ ਗੁਰਦੀਪ ਸਿੰਘ ਯੂਕੇ, ਭਾਈ ਹਰਜਿੰਦਰ ਸਿੰਘ ਖੇਲਾ ਯੂਕੇ, ਭਾਈ ਸੋਹਣ ਸਿੰਘ ਯੂਕੇ, ਗਿਆਨੀ ਜਸਵਿੰਦਰ ਸਿੰਘ ਨਿਹੰਗ, ਗਿਆਨੀ ਦਲਜੀਤ ਸਿੰਘ ਕੈਨੇਡਾ, ਭਾਈ ਲਹਿਣਾ ਸਿੰਘ ਤਲਵੰਡੀ ਬਖਤਾ, ਗਿਆਨੀ ਜਸਪਾਲ ਸਿੰਘ ਅਮਰੀਕਾ, ਗਿਆਨੀ ਯਾਦਵਿੰਦਰ ਸਿੰਘ ਆਸਟ੍ਰੇਲੀਆ, ਭਾਈ ਬਲਜੀਤ ਸਿੰਘ ਘੋਲੀਆ ਕੈਨੇਡਾ, ਭਾਈ ਗੁਰਮੀਤ ਸਿੰਘ ਬੁੱਟਰ, ਭਾਈ ਲਖਵੰਤ ਸਿੰਘ ਕੈਨੇਡਾ ਸਰੀ, ਭਾਈ ਗੁਰਪ੍ਰੀਤ ਸਿੰਘ ਘੋਲੀਆ, ਭਾਈ ਜਸਦੇਵ ਸਿੰਘ ਕੈਨੇਡਾ, ਭਾਈ ਦਵਿੰਦਰ ਸਿੰਘ ਲਾਡੀ, ਭਾਈ ਗੁਰਕੀਰਤ ਸਿੰਘ ਕੋਠਾ ਗੁਰੂ, ਭਾਈ ਗੁਰਪ੍ਰੀਤ ਸਿੰਘ ਨਿਊਯਾਰਕ, ਭਾਈ ਭਰਵਿੰਦਰ ਸਿੰਘ ਬਵੀ ਯੂਕੇ, ਭਾਈ ਗੁਰਰਾਜ ਸਿੰਘ ਯੂਕੇ, ਰਾਗੀ ਬਲਜੀਤ ਸਿੰਘ ਕੈਨੇਡਾ, ਭਾਈ ਜਸਵੰਤ ਸਿੰਘ ਢੱਕੀ ਅਮਰੀਕਾ, ਭਾਈ ਰਣਜੀਤ ਸਿੰਘ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ), ਭਾਈ ਬਲਵੰਤ ਸਿੰਘ ਗੋਪਾਲਾ (ਸਾਬਕਾ ਪ੍ਰਧਾਨ), ਭਾਈ ਭੁਪਿੰਦਰ ਸਿੰਘ ਛੇ ਜੂਨ (ਮੀਤ ਪ੍ਰਧਾਨ), ਗਿਆਨੀ ਬਲਵਿੰਦਰ ਸਿੰਘ ਕੈਨੇਡਾ, ਗਿਆਨੀ ਸਿਮਰਨਜੀਤ ਸਿੰਘ ਅੰਮ੍ਰਿਤਸਰ, ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ, ਭਾਈ ਹਰਪ੍ਰੀਤ ਸਿੰਘ ਪੰਮਾ (ਆਸਟਰੀਆ), ਰਾਗੀ ਬਾਵਾ ਸਿੰਘ ਕੈਨੇਡਾ, ਗਿਆਨੀ ਸੁਖਜੀਤ ਸਿੰਘ ਕੈਨੇਡਾ, ਭਾਈ ਜਰਨੈਲ ਸਿੰਘ ਯੂਕੇ, ਭਾਈ ਜਬਰਜੰਗ ਸਿੰਘ ਯੂਕੇ, ਭਾਈ ਤਰਨਦੀਪ ਸਿੰਘ ਟਾਟਾ, ਭਾਈ ਸਤਨਾਮ ਸਿੰਘ ਝਾਮਕੇ, ਭਾਈ ਗੁਰਨਾਮ ਸਿੰਘ ਝਾਮਕੇ, ਭਾਈ ਹਰੀ ਸਿੰਘ ਝਾਮਕੇ, ਭਾਈ ਸਰਬਜੀਤ ਸਿੰਘ ਝਬਾਲ, ਭਾਈ ਲਖਵਿੰਦਰ ਸਿੰਘ ਆਦੀਆਂ, ਭਾਈ ਰਣਜੀਤ ਸਿੰਘ ਕੈਨੇਡਾ ਸਰੀ, ਭਾਈ ਸਰਬਜੀਤ ਸਿੰਘ ਯੂਕੇ, ਭਾਈ ਦਿਲਬਾਗ ਸਿੰਘ ਕਾਹਲੋਂ, ਭਾਈ ਗੇਜਾ ਸਿੰਘ, ਭਾਈ ਕੇਵਲ ਸਿੰਘ ਸ਼ਾਹਬਾਦ, ਭਾਈ ਗੁਰਜੀਤ ਸਿੰਘ ਵਡਾਲਾ ਗ੍ਰੰਥੀਆਂ, ਭਾਈ ਮਨਿੰਦਰ ਸਿੰਘ ਵਡਾਲਾ ਗ੍ਰੰਥੀਆਂ, ਭਾਈ ਅਰਵਿੰਦਰ ਸਿੰਘ ਵਡਾਲਾ ਗ੍ਰੰਥੀਆਂ, ਭਾਈ ਗੁਰਮੁੱਖ ਸਿੰਘ ਤਲਵੰਡੀ ਨਾਹਰ, ਭਾਈ ਮਲਕੀਤ ਸਿੰਘ ਤਲਵੰਡੀ ਨਾਹਰ, ਗਿਆਨੀ ਮਲਕੀਤ ਸਿੰਘ ਗ੍ਰੰਥੀ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ, ਭਾਈ ਮਹਿਕਦੀਪ ਸਿੰਘ ਸ਼ਾਹਬਾਦ, ਭਾਈ ਸਾਹਿਬ ਸਿੰਘ ਸ਼ਾਹਬਾਦ, ਭਾਈ ਸੁਰਿੰਦਰ ਸਿੰਘ ਫ਼ੌਜੀ ਸੁਲਤਾਨਪੁਰ ਲੋਧੀ, ਭਾਈ ਸਰੂਪ ਸਿੰਘ ਵਡਾਲਾ ਗ੍ਰੰਥੀਆਂ, ਭਾਈ ਬਸੰਤ ਸਿੰਘ ਵਡਾਲਾ ਗ੍ਰੰਥੀਆਂ, ਭਾਈ ਮਲਕੀਤ ਸਿੰਘ ਸਰਪੰਚ ਪਿੰਡ ਬੁੱਢਾ ਕੋਟ, ਭਾਈ ਜਸਵਿੰਦਰ ਸਿੰਘ ਆਦੀਆਂ, ਭਾਈ ਗਗਨਦੀਪ ਸਿੰਘ ਖੰਨਾ, ਭਾਈ ਪ੍ਰਗਟ ਸਿੰਘ, ਭਾਈ ਮਲਕੀਤ ਸਿੰਘ, ਭਾਈ ਰਾਮ ਸਿੰਘ, ਭਾਈ ਗੁਰਜੀਤ ਸਿੰਘ, ਭਾਈ ਜਗਵਿੰਦਰ ਸਿੰਘ, ਭਾਈ ਹਰੀ ਸਿੰਘ, ਭਾਈ ਗੁਰਮੁੱਖ ਸਿੰਘ, ਭਾਈ ਕੇਵਲ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਅਰਵਿੰਦਰ ਸਿੰਘ, ਭਾਈ ਮਨਿੰਦਰ ਸਿੰਘ, ਭਾਈ ਗਗਨਦੀਪ ਸਿੰਘ।
