ਐਸ.ਜੀ.ਪੀ.ਸੀ. ਪ੍ਰਧਾਨ ਦੀ ਚੋਣ, ਪੰਥ ਲਈ ਵਿਚਾਰਨ ਦਾ ਵੇਲਾ
Published : Nov 25, 2017, 3:54 pm IST
Updated : Nov 25, 2017, 10:24 am IST
SHARE ARTICLE

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਦਾ ਮਸਲਾ ਪੰਥਕ ਸੁਰਖੀਆਂ ਵਿੱਚ ਮੁੱਖ ਤੌਰ 'ਤੇ ਚਰਚਾ ਵਿੱਚ ਹੈ। ਪਿਛਲੇ ਕਾਫੀ ਸਮੇਂ ਤੋਂ ਇਸ ਮਾਮਲੇ ਦੇ ਅਲੱਗ-ਅਲੱਗ ਪਹਿਲੂ ਸਾਹਮਣੇ ਆ ਰਹੇ ਹਨ। ਕਦੀ ਪ੍ਰਧਾਨ ਦੀ ਦੌੜ 'ਚ ਲੱਗੇ ਨਵੇਂ ਸੰਭਾਵੀ ਉਮੀਦਵਾਰਾਂ ਵੱਲੋਂ ਬਾਦਲਾਂ ਕੋਲ ਪਹੁੰਚ ਦੀਆਂ ਗੱਲਾਂ ਅਤੇ ਕਦੀ ਬੀਬੀ ਜਗੀਰ ਕੌਰ ਦੁਆਰਾ ਇੱਕ ਵੱਡੀ ਗਿਣਤੀ ਵਿੱਚ ਸਮਰਥਕਾਂ ਨੂੰ ਨਾਲ ਲੈ ਕੇ ਜਾਣ ਕਾਰਨ ਹੋਈ ਆਲੋਚਨਾ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਐਸ.ਜੀ.ਪੀ.ਸੀ. ਦੇ ਪ੍ਰਧਾਨ ਦੀ ਚੋਣ ਹਮੇਸ਼ਾ ਬਾਦਲਾਂ ਦੇ ਲਿਫਾਫਿਆਂ 'ਚੋਂ ਨਿੱਕਲਣ ਦੇ ਚਰਚੇ ਹੁੰਦੇ ਰਹੇ ਹਨ ਅਤੇ ਇਸ ਨਾਲ ਗੁਰਦਵਾਰਿਆਂ ਦੀ ਗੋਲਕ ਦੇ ਪੈਸੇ ਦੇ ਦੁਰਉਪਯੋਗ ਦਾ ਮਾਮਲਾ ਵੀ ਹਮੇਸ਼ਾ ਜੁੜਿਆ ਰਿਹਾ ਹੈ।  


ਐਸ.ਜੀ.ਪੀ.ਸੀ. ਪ੍ਰਧਾਨਗੀ ਦੀ ਦੌੜ ਵਿੱਚ ਇਸ ਵੇਲੇ ਤਿੰਨ ਨਾਂਅ ਪ੍ਰਮੁੱਖ ਕਹੇ ਜਾ ਰਹੇ ਹਨ। ਬੀਬੀ ਜਗੀਰ ਕੌਰ, ਤੋਤਾ ਸਿੰਘ ਅਤੇ ਬਲਵੀਰ ਸਿੰਘ ਘੁੰਨਸ। ਹਾਲਾਂਕਿ ਜਗੀਰ ਕੌਰ ਅਤੇ ਤੋਤਾ ਸਿੰਘ ਦੇ ਮੁਕਾਬਲੇ ਘੁੰਨਸ ਕਮਜ਼ੋਰ ਉਮੀਦਵਾਰ ਦੱਸਿਆ ਜਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਕੁਝ ਉਮੀਦ ਤੋਂ ਵੱਖਰਾ ਹੋ ਜਾਵੇ ਤਾਂ ਬਹੁਤੀ ਹੈਰਾਨੀ ਦੀ ਗੱਲ ਨਹੀਂ ਹਾਲਾਂਕਿ ਤਿੰਨਾਂ ਦਾ ਪਿਛੋਕੜ ਅਤੇ ਵਰਤਮਾਨ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਜ਼ਰਾ ਝਾਤ ਮਾਰਦੇ ਹਾਂ ਇਹਨਾਂ ਤਿੰਨੋ ਜਣਿਆਂ ਦੇ ਹੁਣ ਤੱਕ ਦੇ ਸਿਆਸੀ ਸਫ਼ਰ 'ਤੇ।  

ਬੀਬੀ ਜਗੀਰ ਕੌਰ


ਜਗੀਰ ਕੌਰ 'ਤੇ ਆਪਣੀ ਹੀ ਧੀ ਦੇ ਕਤਲ ਦਾ ਇਲਜ਼ਾਮ ਹੈ ਅਤੇ ਉਹ ਇਸ ਮਾਮਲੇ 'ਤੇ ਜੇਲ੍ਹ ਵੀ ਜਾ ਚੁੱਕੀ ਹੈ। ਆਪਣੀ ਹੀ ਧੀ ਨੂੰ ਮਾਰਨ ਦਾ ਇਲਜ਼ਾਮ ਜਗੀਰ ਕੌਰ ਲਈ ਕਲੰਕ ਸਮਾਨ ਹੈ। ਇੱਕ ਪਾਸੇ ਬਾਣੀ ਅਤੇ ਬਾਣੇ ਦਾ ਦਿਖਾਵਾ ਅਤੇ ਦੂਜੇ ਪਾਸੇ ਧੀ ਮਾਰਨ ਦਾ ਪਾਪ, ਜਗੀਰ ਕੌਰ ਨੂੰ ਨੈਤਿਕ ਪੱਧਰ 'ਤੇ ਹੀ ਰਾਜਨੀਤੀ ਦੇ ਯੋਗ ਨਹੀਂ ਛੱਡਦਾ। ਸੋਸ਼ਲ ਮੀਡੀਆ
'ਤੇ ਬੀਬੀ ਜਗੀਰ ਕੌਰ 'ਤੇ ਰੋਮਾਂ ਦੀ ਬੇਅਦਬੀ ਕਰਨ ਦਾ ਇਲਜ਼ਾਮ ਵੀ ਵੱਡੇ ਪੱਧਰ 'ਤੇ ਲਗਾਇਆ ਜਾਂਦਾ ਹੈ।  
ਸਭ ਤੋਂ ਪਹਿਲਾਂ ਧੀਆਂ ਅਤੇ ਔਰਤਾਂ ਦੇ ਹੱਕ ਦੀ ਗੱਲ ਬਾਬਾ ਨਾਨਕ ਨੇ ਹੀ ਕੀਤੀ ਸੀ ਅਤੇ ਉਸਦੇ ਸਿਧਾਂਤਾਂ ਦਾ ਘਾਣ ਕਰਨ ਵਾਲੇ ਲੋਕ ਗੁਰਦਵਾਰਿਆਂ ਦੇ ਪ੍ਰਬੰਧ ਲਈ ਯੋਗਤਾ ਤੋਂ ਹੀ ਬਾਹਰ ਸਮਝੇ ਜਾਣੇ ਚਾਹੀਦੇ ਹਨ।


ਤੋਤਾ ਸਿੰਘ ਦਾ ਅਕਸ ਵੀ ਜਗੀਰ ਕੌਰ ਵਾਂਗ ਹੀ ਦਾਗਦਾਰ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਵੇਲੇ ਖੇਤੀਬਾੜੀ ਮੰਤਰੀ ਬਣ ਕੇ ਤੋਤਾ ਸਿੰਘ ਨੇ ਕਰੋੜਾਂ ਰੁਪਿਆਂ ਦਾ ਘਪਲਾ ਕੀਤਾ ਅਤੇ ਖੇਤੀਬਾੜੀ ਦੀਆਂ ਨਕਲੀ ਦਵਾਈਆਂ ਵੇਚਣ ਕਾਰਨ ਕਾਨੂੰਨੀ ਸ਼ਿਕੰਜੇ ਵਿੱਚ ਫਸਿਆ। ਖੇਤੀਬਾੜੀ ਵਿਭਾਗ ਦੇ ਅਫਸਰਾਂ ਨਾਲ ਮਿਲ ਕੇ ਤੋਤਾ ਸਿੰਘ ਨੇ ਨਕਲੀ ਦਵਾਈਆਂ ਦਾ ਐਸਾ ਚੱਕਰ ਚਲਾਇਆ ਜਿਸਨੇ ਹਜ਼ਾਰਾਂ ਹੀ ਕਿਸਾਨਾਂ ਨੂੰ ਬਰਬਾਦ ਕਰ ਦਿੱਤਾ ਅਤੇ ਬਰਬਾਦ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਮਸਲੇ ਦੀ ਅੱਜ ਕੀ ਹਾਲਤ ਹੈ ਇਸ ਬਾਰੇ ਅਸੀਂ ਸਾਰੇ ਭਲੀ ਭਾਂਤ ਜਾਣੂ ਹਾਂ। ਇਸ ਤੋਂ ਇਲਾਵਾ ਇਸਦੇ ਪੁੱਤਰ ਮੱਖਣ ਸਿੰਘ ਦਾ ਨਾਂਅ ਵੀ ਸੈਕਸ ਰੈਕੇਟ ਵਿੱਚ ਆਇਆ ਸੀ।  


ਬਲਵੀਰ ਸਿੰਘ ਘੁੰਨਸ ਅਜਿਹਾ ਨਾਂਅ ਹੈ ਜਿਸ ਬਾਰੇ ਇਲਾਕੇ ਦੇ ਲੋਕਾਂ ਦੀ ਆਵਾਜ਼ ਹੀ ਹੱਕ ਵਿੱਚ ਨਹੀਂ। ਆਮ ਤੌਰ 'ਤੇ 'ਸੰਤ' ਬਲਵੀਰ ਸਿੰਘ ਘੁੰਨਸ ਲਿਖਣ ਵਾਲੇ ਇਸ ਸ਼ਖ਼ਸ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਸੰਤ ਸ਼ਬਦ ਇਸ ਨੇ ਖੁਦ ਹੀ ਆਪਣੇ ਨਾਂਅ ਨਾਲ ਲਗਾਇਆ ਹੈ ਹਾਲਾਂਕਿ ਅਜਿਹਾ ਕੋਈ ਨਾ ਤਾਂ ਇਸ ਨਾਲ ਅਤੀਤ ਜੁੜਿਆ ਹੈ ਅਤੇ ਨਾ ਹੀ ਇਸਨੇ ਕੋਈ ਕੰਮ ਅਜਿਹੇ ਕੀਤੇ ਹਨ ਇਸਨੂੰ ਜੋ ਸੰਤ ਵਜੋਂ ਮਾਨਤਾ ਦੇਣ। ਬਾਦਲ ਦੀ ਵਜ਼ਾਰਤ ਸਮੇਂ ਵੀ ਇਹ ਇਲਾਕੇ ਦੇ ਲੋਕਾਂ ਕੋਲੋਂ 4 ਸਾਲ ਤੱਕ ਗ਼ਾਇਬ ਰਿਹਾ। ਘੁੰਨਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਲਾਕੇ ਵਿੱਚ ਨਸ਼ੇ ਦੇ ਕੰਟਰੋਲ 'ਤੇ ਘੁੰਨਸ ਨੇ ਅੱਖਾਂ ਮੀਟੀ ਰੱਖੀਆਂ।  


ਇੱਕ ਚੌਥਾ ਨਾਂਅ ਜੋ ਜ਼ਹਿਨ ਵਿੱਚ ਆਉਂਦਾ ਹੈ ਉਹ ਹੈ ਸੁੱਚਾ ਸਿੰਘ ਲੰਗਾਹ। ਸੁੱਚਾ ਸਿੰਘ ਲੰਗਾਹ ਐਸ.ਜੀ.ਪੀ.ਸੀ. ਦਾ ਪੁਰਾਣਾ ਅਹੁਦੇਦਾਰ ਹੈ ਅਤੇ ਉਸਦੀ ਉਮੀਦਵਾਰੀ ਵੀ ਕੁਝ ਪ੍ਰਤੀਸ਼ਤ ਚਰਚਾ ਵਿੱਚ ਆ ਸਕਦੀ ਸੀ ਪਰ ਕਰਤੂਤਾਂ ਤੋਂ ਪਰਦਾ ਉੱਠ ਜਾਣ ਕਾਰਨ ਉਹ ਹੁਣ ਪੰਜਾਬ ਦੇ ਸਿਆਸੀ 'ਮਲਬੇ' ਦੇ ਹਿੱਸੇ ਤੋਂ ਵੱਧ ਕੁਝ ਨਹੀਂ ਹੈ।


ਸਾਡੇ ਸਾਹਮਣੇ ਇਹ ਕੁਝ ਗੱਲਾਂ ਅਹਿਮ ਹਨ। ਪਹਿਲੀ ਤਾਂ ਇਹ ਕਿ ਮੁੱਖ ਤੌਰ 'ਤੇ ਸਾਹਮਣੇ ਆ ਰਹੇ ਉਮੀਦਵਾਰ ਅਕਾਲੀ ਦਲ ਦੇ ਹਨ ਜਿਸ ਦਾ ਸਿੱਧਾ ਮਤਲਬ ਹੈ ਕਿ ਇਹਨਾਂ ਦੀ ਕਮਾਂਡ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਹੱਥ ਹੈ ਅਤੇ ਬਾਦਲਾਂ ਦੇ ਲਿਫਾਫੇ ਵਾਲੀ ਗੱਲ ਬਰਕਰਾਰ ਹੈ।

ਦੂਜੀ ਗੱਲ ਬਾਦਲ ਧੜੇ ਦੇ ਹਾਲ ਦੀ ਘੜੀ ਦਿਖਾਈ ਦੇ ਰਹੇ ਤਿੰਨੋ ਹੀ ਜਣੇ ਆਪਣੀਆਂ ਕਾਲੀਆਂ ਕਰਤੂਤਾਂ ਕਾਰਨ ਗੁਰਦਵਾਰਾ ਪ੍ਰਬੰਧਾਂ ਅਤੇ ਧਾਰਮਿਕ ਮਾਮਲਿਆਂ ਦੇ ਮੁਖੀ ਵਜੋਂ ਅਹੁਦੇਦਾਰੀ ਦੇ ਹੀ ਯੋਗ ਹੀ ਨਹੀਂ।  


ਤੀਜੀ ਗੱਲ ਇਹ ਕਿ ਪਿਛਲੇ ਸਮੇਂ ਬਾਦਲ ਅਤੇ ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਪੰਥ ਲਈ ਕਿੰਨੇ ਕੁ ਕਾਰਗਰ ਸਾਬਿਤ ਹੋਏ ਹਨ ਇਸ ਤੋਂ ਕੋਈ ਵੀ ਸਿੱਖ ਅਣਜਾਣ ਨਹੀਂ। ਚਾਹੇ ਅਵਤਾਰ ਸਿੰਘ ਮੱਕੜ ਅਤੇ ਚਾਹੇ ਕਿਰਪਾਲ ਸਿੰਘ ਬਡੂੰਗਰ। ਕਿਸੇ ਵੀ ਐਸ.ਜੀ.ਪੀ.ਸੀ. ਪ੍ਰਧਾਨ ਨੇ ਬਾਦਲਾਂ ਦੀ ਉਂਗਲੀ ਫੜੇ ਬਿਨਾ ਇੱਕ ਕਦਮ ਨਹੀਂ ਚੁੱਕਿਆ।


ਇਸ ਵੇਲੇ ਸਿੱਖ ਪੰਥ ਕੋਲ ਮੌਕਾ ਹੈ ਕਿ ਕਿਸੇ ਅਜਿਹੇ ਧਿਰ ਨੂੰ ਮੌਕਾ ਦਿੱਤਾ ਜਾਵੇ ਜੋ ਗੁਰੂ ਘਰ ਦੀ ਗੋਲਕ ਤੋਂ ਜ਼ਿਆਦਾ ਗੁਰੂ ਪੰਥ ਨੂੰ ਪਿਆਰ ਕਰਦਾ ਹੋਵੇ। ਜੇਕਰ ਅਸੀਂ ਉਹੀ ਸਿੱਕਾ ਮੁੜ ਮੁੜ ਉਛਾਲਦੇ ਰਹੇ ਤਾਂ ਪੰਥ ਨੂੰ ਲੱਗ ਰਿਹਾ ਖੋਰਾ ਕਦੀ ਰੁਕ ਨਹੀਂ ਸਕੇਗਾ ਕਿਉਂ ਕਿ ਇਹਨਾਂ ਦੀਆਂ ਸ਼ਕਲਾਂ ਬਦਲਣਗੀਆਂ ਪਰ ਕਰਤੂਤਾਂ ਨਹੀਂ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement