ਆਖ਼ਰ ਗਮਾਡਾ ਨੂੰ ਏਅਰਪੋਰਟ ਰੋਡ ਦੀ ਯਾਦ ਆਈ
Published : Feb 24, 2018, 3:13 am IST
Updated : Feb 23, 2018, 9:43 pm IST
SHARE ARTICLE

ਐਸ.ਏ.ਐਸ. ਨਗਰ, 23 ਫ਼ਰਵਰੀ (ਪ੍ਰਭਸਿਮਰਨ ਸਿੰਘ ਘੱਗਾ): ਵਿਵਾਦਤ ਏਅਰਪੋਰਟ ਰੋਡ ਦੀ ਆਖ਼ਰ ਗਮਾਡਾ ਨੇ ਸੁੱਧ ਲੈ ਹੀ ਲਈ। ਗਮਾਡਾ ਦੁਆਰਾ ਖ਼ਸਤਾ ਹਾਲ ਚੱਲ ਰਹੇ ਰੋਡ ਦੀ ਰੀ- ਕਾਰਪੈਟਿੰਗ ਕਰਵਾਈ ਜਾ ਰਹੀ ਹੈ ਤਾਕਿ ਆਉਣ-ਜਾਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਇਸ ਦੇ ਨਾਲ ਹੀ ਗਮਾਡਾ ਦੁਆਰਾ ਲੋਕਾਂ ਦੀ ਸੁਰੱਖਿਆ ਲਈ ਰੋਡ ਸੇਫ਼ਟੀ ਇਨਫ਼ਰਾਸਟਰੱਕਚਰ ਵੀ ਵਿਕਸਿਤ ਕੀਤਾ ਜਾ ਰਿਹਾ ਹੈ। ਰੋਡ 'ਤੇ ਤੈਅ ਸਪੀਡ ਲਿਮਟ 'ਤੇ ਹੀ ਲੋਕ ਗੱਡੀ ਚਲਾਉਣ ਇਸ ਦੇ ਲਈ ਬਕਾਇਦਾ ਏਅਰਪੋਰਟ ਰੋਡ 'ਤੇ ਪੁਲਿਸ ਵਲੋਂ ਨਾਕੇ ਵੀ ਲਗਾਏ ਜਾ ਰਹੇ ਹਨ। ਉਮੀਦ ਹੈ ਕਿ ਜਲਦੀ ਹੀ ਇਹ ਕੰਮ ਪੂਰਾ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਕਾਫ਼ੀ ਹੱਦ ਤਕ ਉੱਥੇ ਲੋਕਾਂ ਦਾ ਸਫ਼ਰ ਆਸਾਨ ਹੋ ਜਾਵੇਗਾ। ਜਾਣਕਾਰੀ ਅਨੁਸਾਰ ਗਰੇਟਰ ਮੁਹਾਲੀ ਏਰੀਆ ਡਿਵੈਲਮੈਂਟ ਅਥਾਰਟੀ ਨੇ ਕੁੱਝ ਸਮਾਂ ਪਹਿਲਾਂ ਹੀ ਏਅਰਪੋਰਟ ਰੋਡ ਬਣਾਇਆ ਸੀ। ਇਸ ਰੋਡ ਦੀ ਚੌੜਾਈ 200 ਫ਼ੁਟ ਹੈ। ਨਾਲ ਹੀ ਇਹ ਰੋਡ ਖਰੜ ਤੋਂ ਜ਼ੀਰਕਪੁਰ ਸਥਿਤ ਅੰਬਾਲਾ-ਚੰਡੀਗੜ੍ਹ ਹਾਈਵੇ 'ਤੇ ਮਿਲਦਾ ਹੈ ਪਰ ਰੋਡ ਬਣਨ ਦੇ ਕੁੱਝ ਸਮਾਂ ਬਾਅਦ ਹੀ ਦਬਣਾ ਸ਼ੁਰੂ ਹੋ ਗਿਆ ਸੀ। ਇਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵਿਚ ਆਉਂਦੇ ਹੀ ਇਸ ਰੋਡ ਦੀ ਵਿਜੀਲੈਂਸ ਜਾਂਚ ਹੋਈ।


 ਨਾਲ ਹੀ ਇਸ ਵਿਚ ਵੱਡੀ ਪੱਧਰ 'ਤੇ ਕੰਮੀਆਂ ਸਾਹਮਣੇ ਆਈਆਂ ਸਨ ਜਿਸ 'ਤੇ ਜਿਥੇ ਮੁਲਜ਼ਮ ਅਧਿਕਾਰੀਆਂ ਵਿਰੁਧ ਕੇਸ ਦਰਜ ਕੀਤਾ ਗਿਆ ਸੀ। ਦੂਜੇ ਪਾਸੇ ਇਕ ਕਮੇਟੀ ਬਣਾਈ ਗਈ ਸੀ ਜਿਸ ਦੀ ਦੇ ਦਿਸ਼ਾ ਨਿਰਦੇਸ਼ 'ਤੇ ਗਮਾਡਾ ਦੁਆਰਾ ਰੋਡ ਦੀ ਮਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਪਰ ਮੌਸਮ ਠੰਢਾ ਹੋਣ ਕਾਰਨ ਗਮਾਡਾ ਨੂੰ ਕੰਮ ਰੋਕਣਾ ਪਿਆ ਸੀ। ਉਥੇ ਹੀ, ਮੌਸਮ ਸਾਫ਼ ਹੋਣ ਤੋਂ ਬਾਅਦ ਗਮਾਡਾ ਨੇ ਉਕਤ ਰੋਡ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿਤਾ ਹੈ।  ਸਲਿਪ ਰੋਡ ਦਾ ਕੰਮ ਜ਼ੋਰਾਂ 'ਤੇ : ਦੂਜੇ ਪਾਸੇ ਗਮਾਡਾ ਦੁਆਰਾ ਐਰੋਸਿਟੀ ਦੇ ਰਿਹਾਇਸ਼ੀ ਸੈਕਟਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਸਲਿਪ ਰੋਡ ਬਣਾਉਣ ਦੇ ਪ੍ਰਾਜੈਕਟ 'ਤੇ ਕੰਮ ਸ਼ੁਰੂ ਕਰ ਦਿਤਾ ਹੈ। ਇਹ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਸਲਿਪ ਰੋਡ ਬਣਨ ਤੋਂ ਬਾਅਦ ਲੋਕਾਂ ਨੂੰ ਅਪਣੇ ਘਰ ਤਕ ਜਾਣ ਲਈ ਜ਼ਿਆਦਾ ਮੁਸ਼ਕਲ ਨਹੀਂ ਚੁਕਣੀ ਪਵੇਗੀ। ਉਥੇ ਹੀ, ਇਹ ਸੜਕਾਂ ਲੋਕਾਂ ਲਈ ਵਰਦਾਨ ਸਾਬਤ ਹੋਵੇਗੀ।

SHARE ARTICLE
Advertisement

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM
Advertisement