
ਜਲੰਧਰ,
20 ਸਤੰਬਰ (ਸਤਨਾਮ ਸਿੰਘ ਸਿੱਧੂ) : ਅਮਰੀਕਾ ਦੀ ਅਰਕਾਂਸਸ ਸਟੇਟ ਯੂਨੀਵਰਸਟੀ (ਏ-ਸਟੇਟ)
ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਨੇ ਹਾਲ ਹੀ 'ਚ ਐਲ.ਪੀ.ਯੂ. ਕੈਂਪਸ 'ਚ ਸਟੂਡੈਂਟ
ਐਕਸਚੇਂਜ ਪ੍ਰੋਗਰਾਮ ਲਈ ਇਕ ਐਮ.ਓ.ਯੂ. 'ਤੇ ਹਸਤਾਖਰ ਕੀਤੇ ਹਨ। ਇਸ ਕਰਾਰ ਦੇ ਹੇਠ ਦੋਵੇਂ
ਯੂਨੀਵਰਸਟੀਆਂ ਦੇ ਵਿਦਿਆਰਥੀ ਹੋਟਲ ਮੈਨੇਜਮੈਂਟ, ਇੰਜੀਨਿਅਰਿੰਗ ਅਤੇ ਬਿਜਨੈਸ
ਮੈਨੇਜਮੈਂਟ ਦੇ ਸਟਡੀ ਪ੍ਰੋਗਰਾਮਾਂ 'ਚ ਸਿਖਿਆ ਪ੍ਰਾਪਤ ਕਰਨ ਲਈ ਬਿਹਤਰੀਨ ਸੁਵਿਧਾਵਾਂ
ਪ੍ਰਾਪਤ ਕਰ ਸਕਣਗੇ।
ਇਸ ਕਰਾਰ ਦੇ ਤਹਿਤ ਐਲ.ਪੀ.ਯੂ. ਦੇ ਵਿਦਿਆਰਥੀ ਏ-ਸਟੇਟ ਯੂਨੀਵਰਸਟੀ 'ਚ ਨਿਰਧਾਰਤ ਸਿਮੈਸਟਰਜ਼ ਲਈ ਬਿਨਾਂ ਕਿਸੇ ਫੀਸ ਦੇ ਸਿਖਿਆ ਪ੍ਰਾਪਤ ਕਰ ਸਕਣਗੇ ਅਤੇ ਇਸੇ ਤਰ੍ਹਾਂ ਏ-ਸਟੇਟ ਯੂਨੀਵਰਸਟੀ ਦੇ ਵਿਦਿਆਰਥੀ ਵੀ ਐਲ.ਪੀ.ਯੂ. 'ਚ ਬਿਨਾਂ ਕਿਸੇ ਫੀਸ ਦੇ ਸਿਖਿਆ ਪ੍ਰਾਪਤ ਕਰ ਸਕਣਗੇ। ਇਸ ਸਬੰਧ 'ਚ ਏ-ਸਟੇਟ ਯੂਨੀਵਰਸਟੀ ਦੇ ਐਗਜੀਕਿਉਟਿਵ ਡਾਇਰੈਕਟਰ ਡਾ. ਥਿੱਲਾ ਸ਼ਿਵਾਕੁਮਾਰਨ ਦੀ ਲੀਡਰਸ਼ਿਪ 'ਚ ਐਲ.ਪੀ.ਯੂ. ਕੈਂਪਸ 'ਚ ਪਹੁੰਚੇ ਤਿੰਨ ਮੈਂਬਰੀ ਪ੍ਰਤੀਨਿਧੀ ਮੰਡਲ ਦਾ ਸਵਾਗਤ ਐਲ.ਪੀ.ਯੂ. ਦੇ ਚਾਂਸਲਰ ਅਸ਼ੋਕ ਮਿੱਤਲ, ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਅਤੇ ਡਿਵੀਜ਼ਨ ਆਫ਼ ਇੰਟਰਨੈਸ਼ਨਲ ਅਫੇਅਰਜ਼ ਦੇ ਡਾਇਰੈਕਟਰ ਅਮਨ ਮਿੱਤਲ ਨੇ ਕੀਤਾ।
ਐਲ.ਪੀ.ਯੂ. ਕੈਂਪਸ ਦੇ ਪ੍ਰਭਾਵਸ਼ਾਲੀ ਸੁਵਿਧਾਵਾਂ ਅਤੇ
ਅਕਾਦਮਿਕ ਗਤੀਵਿਧੀਆਂ ਨੂੰ ਵੇਖ ਏ-ਸਟੇਟ ਦੇ ਪ੍ਰਤਿਨਿਧੀ ਬਹੁਤ ਪ੍ਰਭਾਵਤ ਹੋਏ ਅਤੇ
ਉਨ੍ਹਾਂ ਕਿਹਾ ਕਿ ਇਹ ਗਠਜੋੜ ਦੋਵੇਂ ਦੇਸ਼ਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਾਭ ਲਈ
ਲੰਮੇ ਸਮੇਂ ਤਕ ਚਲੇਗਾ। ਇਸ ਸੰਦਰਭ 'ਚ ਐਲ.ਪੀ.ਯੂ. ਦੇ ਚਾਂਸਲਰ ਅਸ਼ੋਕ ਮਿੱਤਲ ਨੇ ਕਿਹਾ,
''ਮੈਂ ਐਲ.ਪੀ.ਯੂ. ਦਾ ਅਮਰੀਕਾ ਦੀ ਇਕ ਹੋਰ ਟਾਪ ਯੂਨੀਵਰਸਟੀ ਨਾਲ ਗਠਜੋੜ ਵੇਖ ਬਹੁਤ
ਖ਼ੁਸ਼ ਹਾਂ। ਮੈਂ ਸਾਂਝਾ ਕਰਨਾ ਚਾਹੁੰਦਾ ਹਾਂ ਕਿ ਇਸ ਮਹੱਤਵਪੂਰਨ ਗਠਜੋੜ ਤੋਂ ਪਹਿਲਾਂ ਵੀ
ਸਾਡੀ ਯੂਨੀਵਰਸਟੀ ਦੇ ਸੰਸਾਰ ਦੇ ਕਈ ਹੋਰ ਦੇਸ਼ਾਂ ਦੀਆਂ ਯੂਨੀਵਰਸਟੀਆਂ ਅਤੇ ਇਕਾਈਆਂ ਨਾਲ
ਜਾਂ ਤਾਂ ਮਹੱਤਵਪੂਰਨ ਗਠਜੋੜ ਹਨ ਜਾਂ ਫਿਰ ਉਨ੍ਹਾਂ ਾਂੋ ਮਾਣਤਾ ਜਾਂ ਮੈਂਬਰਸ਼ਿਪ ਪ੍ਰਾਪਤ
ਹੈ। ਇਨ੍ਹਾਂ ਦੇਸ਼ਾਂ 'ਚ ਅਮਰੀਕਾ, ਇੰਗਲੈਂਡ, ਕੈਨੇਡਾ, ਸਿਵਟਜ਼ਰਲੈਂਡ, ਫਰਾਂਸ ਆਦਿ ਸ਼ਾਮਲ
ਹਨ। ਮੈਂ ਇਹ ਮੰਨਦਾ ਹਾਂ ਕਿ ਇਹੋ ਜਿਹੇ ਗਠਬੰਧਨ ਅਤੇ ਮਾਣਤਾਵਾਂ ਸਾਡੇ ਵਿਦਿਆਰਥੀਆਂ ਅਤੇ
ਅਧਿਆਪਕਾਂ ਲਈ ਬੇਹੱਦ ਲਾਭਕਾਰੀਆਂ ਹੁੰਦੇ ਹਨ।''