ਅਣਪਛਾਤੇ ਵਿਅਕਤੀਆਂ ਵਲੋਂ ਦੋ ਵਿਆਹੁਤਾ ਦਲਿਤ ਔਰਤਾਂ ਦੀ ਅੰਨ੍ਹੇਵਾਹ ਕੁੱਟਮਾਰ
Published : Feb 10, 2018, 12:12 am IST
Updated : Feb 9, 2018, 6:42 pm IST
SHARE ARTICLE

ਕੋਟਕਪੂਰਾ, 9 ਫ਼ਰਵਰੀ (ਗੁਰਿੰਦਰ ਸਿੰਘ) : ਅੱਜ ਸਵੇਰੇ ਤੜਕਸਾਰ ਕਰੀਬ 4:30 ਵਜੇ ਦੋ ਅਣਪਛਾਤੇ ਨੌਜਵਾਨਾਂ ਅਤੇ ਕਾਗ਼ਜ਼ ਚੁਗਣ ਵਾਲੀਆਂ ਔਰਤਾਂ ਦਰਮਿਆਨ ਹੋਏ ਤਤਰਾਰ ਨੇ ਹਿੰਸਕ ਰੂਪ ਧਾਰਨ ਕਰ ਲਿਆ। ਸਖ਼ਤ ਜ਼ਖ਼ਮੀ ਹਾਲਤ 'ਚ ਦੋ ਦਲਿਤ ਔਰਤਾਂ ਸਥਾਨਕ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਜਦਕਿ ਪੁਲਿਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਨੂੰ ਦਿਤੇ ਬਿਆਨਾਂ 'ਚ ਜ਼ੇਰੇ ਇਲਾਜ ਪੀੜਤ ਔਰਤਾਂ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਤੜਕਸਾਰ ਨਵੇਂ ਬੱਸ ਅੱਡੇ ਨੇੜੇ ਕਾਗ਼ਜ਼ ਚੁਗ ਰਹੀਆਂ ਸਨ ਕਿ ਕਾਰ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਉਨ੍ਹ: ਨਾਲ ਅਸ਼ਲੀਲ ਮਜ਼ਾਕ ਕੀਤਾ, ਜੋ ਬਰਦਾਸ਼ਤ ਤੋਂ ਬਾਹਰ ਸੀ। ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਜੈਤੋ ਚੁੰਗੀ ਦੇ ਨਜ਼ਦੀਕ ਰਹਿਣ ਵਾਲੀਆਂ ਸ਼ਾਦੀ-ਸ਼ੁਦਾ ਦੋਵੇਂ ਪੀੜਤ ਔਰਤਾਂ ਅਨੁਸਾਰ ਜਦ ਉਕਤ ਨੌਜਵਾਨਾਂ ਨੇ ਜੱਫ਼ਾ ਮਾਰ ਕੇ ਅਗ਼ਵਾ ਕਰਨ ਦੀ ਨੀਅਤ ਨਾਲ ਕਾਰ 'ਚ ਸੁੱਟਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵਲੋਂ ਵਿਰੋਧ ਕਰਨ 'ਤੇ ਨੌਜਵਾਨਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿਤੀ।  

ਅਪਣੇ ਸਰੀਰ 'ਤੇ ਲੱਗੀਆਂ ਸੱਟਾਂ ਦੇ ਗੰਭੀਰ ਨਿਸ਼ਾਨ ਵਿਖਾਉਂਦਿਆਂ ਪੀੜਤ ਔਰਤਾਂ ਨੇ ਦਸਿਆ ਕਿ ਸਵੇਰ ਸਮੇਂ ਬੱਸ ਅੱਡੇ ਨੇੜੇ ਕੋਈ ਨਾ ਹੋਣ ਕਾਰਨ ਕਾਰ ਸਵਾਰ ਉਨ੍ਹਾਂ ਨੂੰ ਬੁਰੀ ਤਰਾਂ ਕੁੱਟਮਾਰ ਕਰਨ ਉਪਰੰਤ ਫ਼ਰਾਰ ਹੋ ਗਏ। ਸਿਟੀਜ਼ਨ ਸੇਵਾ ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਨੰਗਲ ਨੇ ਚਿਤਾਵਨੀ ਦਿਤੀ ਕਿ ਜੇਕਰ ਪੀੜਤ ਔਰਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਨ੍ਹਾਂ ਦੀ ਸੰਸਥਾ ਸੰਘਰਸ਼ ਦਾ ਰਸਤਾ ਅਪਣਾਉਣ ਤੋਂ ਗੁਰੇਜ ਨਹੀਂ ਕਰੇਗੀ।ਸੰਪਰਕ ਕਰਨ 'ਤੇ ਸਥਾਨਕ ਸਿਟੀ ਥਾਣੇ ਦੇ ਮੁਖੀ ਕੇ.ਸੀ. ਪਰਾਸ਼ਰ ਨੇ ਦਸਿਆ ਕਿ ਹਸਪਤਾਲ ਵਲੋਂ ਮਿਲੀ ਐਮਐਲਆਰ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement