
ਚੰਡੀਗੜ੍ਹ, 17 ਸਤੰਬਰ
(ਸਸਸ): ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 67 ਜਨਮ ਦਿਨ ਉੱਤੇ ਵਧਾਈ ਅਤੇ ਸ਼ੁੱਭ
ਇੱਛਾਵਾਂ ਭੇਜੀਆਂ ਹਨ। ਅਪਣੇ ਵਧਾਈ ਸੰਦੇਸ਼ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਪ੍ਰਧਾਨ
ਮੰਤਰੀ ਨੇ ਦੇਸ਼ ਦੀ ਸੇਵਾ ਲਈ ਅਪਣੀ ਵਚਨਬੱਧਤਾ ਦਾ ਇਜ਼ਹਾਰ ਕਰ ਕੇ ਪਹਿਲਾਂ ਹੀ ਇਸ ਦਿਨ
ਨੂੰ ਸਾਰੇ ਦੇਸ਼ ਵਾਸੀਆਂ ਲਈ ਇਕ ਇਤਿਹਾਸਕ ਦਿਨ ਬਣਾ ਦਿਤਾ ਹੈ। ਸਰਦਾਰ ਬਾਦਲ ਨੇ ਪ੍ਰਧਾਨ
ਮੰਤਰੀ ਲਈ ਇਕ ਲੰਬੀ, ਸਿਹਤਮੰਦ ਅਤੇ ਸਫ਼ਲ ਜ਼ਿੰਦਗੀ ਦੀ ਕਾਮਨਾ ਕਰਦਿਆਂ ਕਿਹਾ ਕਿ ਰੱਬ
ਕਰੇ! ਤੁਸੀਂ ਇਸ ਮੁਲਕ ਅਤੇ ਇਥੋਂ ਦੇ ਲੋਕਾਂ ਨੂੰ ਹੋਰ ਵੀ ਬੁਲੰਦੀਆਂ ਉੱਤੇ ਲੈ ਕੇ
ਜਾਵੋ।