
ਜਲੰਧਰ: ਸਥਾਨਕ ਮਕਸੂਦਾਂ ਇਲਾਕੇ 'ਚ ਇਕ ਬਜ਼ੁਰਗ ਵਿਅਕਤੀ ਨੂੰ ਇਕ ਨੌਜਵਾਨ ਵਲੋਂ ਡੰਡਿਆਂ ਨਾਲ ਕੁੱਟਣ ਦਾ ਵੀਡੀਓ ਵਾਇਰਲ ਹੋ ਗਿਆ। ਉਥੇ ਭਾਜਪਾ ਨੇਤਾ ਅਮਿਤ ਤਨੇਜਾ ਨੇ ਉਕਤ ਵੀਡੀਓ ਪੁਲਿਸ ਕਮਿਸ਼ਨਰ ਨੂੰ ਭੇਜ ਕੇ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
19 ਸੈਕਿੰਡ ਦੀ ਇਸ ਵੀਡੀਓ 'ਚ ਇਕ ਬਜ਼ੁਰਗ ਦੀ ਇਕ ਨੌਜਵਾਨ ਡੰਡਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ, ਜਦਕਿ ਉਸਦਾ ਸਾਥੀ ਸਾਈਡ 'ਤੇ ਡੰਡਾ ਚੁੱਕ ਕੇ ਘੁੰਮ ਰਿਹਾ ਹੈ, ਜਦਕਿ ਕੋਲ ਖੜ੍ਹੇ ਲੋਕ ਉਕਤ ਵਿਅਕਤੀ ਨੂੰ ਰੋਕ ਰਹੇ ਹਨ ਪਰ ਉਸ ਦੇ ਬਾਵਜੂਦ ਨੌਜਵਾਨ ਨਹੀਂ ਰੁਕ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਉਕਤ ਵੀਡੀਓ ਮਕਸੂਦਾਂ ਦੇ ਈਸਾ ਨਗਰ ਦੀ ਹੈ ਤੇ ਉਕਤ ਬਜ਼ੁਰਗ ਵਿਅਕਤੀ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਉਕਤ ਲੋਕਾਂ ਨੂੰ ਇਲਾਕੇ 'ਚ ਸਪੀਕਰ ਲਾਉਣ ਤੋਂ ਰੋਕਿਆ ਸੀ, ਜਿਸ ਦੇ ਬਾਅਦ ਮੁਲਜ਼ਮ ਨੇ ਬਜ਼ੁਰਗ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਬਾਅਦ ਬਜ਼ੁਰਗ ਨੇ ਭੱਜ ਕੇ ਆਪਣੀ ਜਾਨ ਬਚਾਈ। ਭਾਜਪਾ ਨੇਤਾ ਅਮਿਤ ਤਨੇਜਾ ਨੇ ਪੁਲਿਸ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।