
ਬੀਬੀ ਜਗੀਰ ਕੌਰ ਦੁਆਰਾ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿੱਚ ਦਾਖਿਲ ਹੋਣ ਤੋਂ ਰੋਕਣ ਦੇ ਦਾਅਵੇ ਵਿੱਚ ਅੱਜ ਦਿਲਚਸਪ ਮੋੜ ਆਇਆ ਜਦੋਂ ਸੁਖਪਾਲ ਸਿੰਘ ਖਹਿਰਾ ਸੈਸ਼ਨ ਸ਼ੁਰੂ ਹੋਣ ਤੋਂ ਇਕ ਘੰਟਾ ਪਹਿਲਾਂ ਵਿਧਾਨ ਸਭਾ ਦਾਖਲ ਹੋ ਗਏ। ਆਪ ਵਿਧਾਇਕ ਵੀ ਵਿਧਾਨ ਸਭਾ ਪਹੁੰਚ ਗਏ ਸਨ ਅਤੇ ਖਹਿਰਾ ਦੁਆਰਾ ਇਸ ਦਾ ਕਾਰਨ ਆਪ ਵਿਧਾਇਕ ਦਲ ਦੀ ਸੈਸ਼ਨ ਤੋਂ ਪਹਿਲਾਂ ਮੀਟਿਂਗ ਦੱਸਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਜਗੀਰ ਕੌਰ ਨੇ ਨਸ਼ਿਆਂ ਦੇ ਮੁੱਦੇ 'ਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਨ ਸਭਾ ਵਿੱਚ ਨਾ ਵੜਨ ਦਾ ਐਲਾਨ ਸੀ। ਖਹਿਰਾ ਦੇ ਜਲਦੀ ਵਿਧਾਨ ਸਭਾ ਵਿੱਚ ਦਾਖਿਲ ਹੋਣ ਦੇ ਸਿਆਸੀ ਗਲਿਆਰਿਆਂ ਵਿੱਚ ਚਰਚੇ ਹੋ ਰਹੇ ਹਨ। ਕੁਝ ਲੋਕ ਇਸਨੂੰ ਖਹਿਰੇ ਦੁਆਰਾ ਜਗੀਰ ਕੌਰ ਦਾ ਡਰ ਕਹਿ ਰਹੇ ਹਨ ਅਤੇ ਕੁਝ ਖਹਿਰਾ ਦੀ ਚਲਾਕੀ।
