
ਸਰਦੂਲਗੜ੍ਹ, 26 ਸਤੰਬਰ (ਵਿਨੋਦ ਜੈਨ) :
ਸਥਾਨਕ ਸ਼ਹਿਰ ਦੇ ਵਾਰਡ ਨੰਬਰ 2 ਵਿਖੇ ਹਥਿਆਰ ਬੰਦ ਵਿਅਕਤੀਆਂ ਵਲੋਂ ਘਰ ਵਿਚ ਦਾਖ਼ਲ ਹੋ ਕੇ
ਲੁੱਟ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਘਰ ਦੇ ਮਾਲਕ ਨੰਦ ਕਿਸ਼ੋਰ ਸਿੰਗਲਾ ਨੇ
ਜਾਣਕਾਰੀ ਦਿੰਦਿਆ ਦਸਿਆ ਕਿ ਰਾਤ ਨੂੰ ਤਕਰੀਬਨ ਦੋ ਕੁ ਵਜੇ ਤਕਰੀਬਨ 6-7 ਵਿਅਕਤੀ ਨਾਲ ਦੇ
ਘਰ ਵਿਚੋਂ ਦੀ ਹੋਕੇ ਮੇਰੇ ਘਰ ਵਿਚ ਦਾਖ਼ਲ ਹੋਏ ਜਿਨ੍ਹਾਂ ਕੋਲ ਦੋ ਪਿਸਟਲ ਅਤੇ ਕੁੱਝ ਹੋਰ
ਹਥਿਆਰ ਸੀ। ਉਸ ਸਮੇਂ ਘਰ ਵਿਚ ਮੇਰੇ ਬੱਚੇ ਅਤੇ ਮੇਰੇ ਭਰਾ ਦੇ ਬੱਚੇ ਹੀ ਸੀ। ਉਨ੍ਹਾਂ
ਨੇ ਬੱਚਿਆਂ ਨੂੰ ਅੱਖਾਂ ਬੰਦ ਕਰਨ ਲਈ ਆਖਿਆ ਅਤੇ ਕਿਹਾ ਕਿ ਜੇ ਕੋਈ ਅੱਖਾਂ ਖੋਲ੍ਹੇਗਾ
ਤਾਂ ਉਸ ਨੂੰ ਮਾਰ ਦਿਤਾ ਜਾਵੇਗਾ। ਉਨਾਂ ਦਸਿਆ ਕਿ ਚੋਰ 25 ਤੋਲੇ ਸੋਨਾ,ਪੋਣੇ ਚਾਰ ਲੱਖ
ਦੇ ਕਰੀਬ ਨਗਦੀ,ਡੇਢ ਕਿਲੋ ਚਾਂਦੀ,1 ਲੈਪਟਾਪ, 3 ਮੋਬਾਈਲ, 7 ਏ ਟੀ ਐਮ ਅਤੇ 1 ਹੈਡੀਕੇਮ
ਕੈਮਰਾ ਅਪਣੇ ਨਾਲ ਲੈ ਗਏ ਹਨ।
ਸਰਦੂਲਗੜ੍ਹ ਸਬ ਡਵੀਜਨ ਦੇ ਡੀ.ਐਸ.ਪੀ ਸੰਜੀਵ ਗੋਇਲ
ਅਤੇ ਪੁਲਿਸ ਥਾਣੇ ਦੇ ਇੰਸਪੈਕਟਰ ਗੁਰਦੀਪ ਸਿੰਘ ਨੇ ਸਵੇਰ ਹੁੰਦਿਆਂ ਹੀ ਘਟਨਾ ਵਾਲੀ
ਜਗ੍ਹਾ ਤੇ ਪਹੁੰਚ ਕੇ ਜਾਇਜ਼ਾ ਲੈਕੇ ਤਫਤੀਸ਼ ਆਰੰਭ ਕਰ ਦਿਤੀ। ਡੀ.ਐਸ.ਪੀ ਸਰਦੂਲਗੜ੍ਹ
ਸੰਜੀਵ ਗੋਇਲ ਨੇ ਕਿਹਾ ਕਿ ਪੁਲਿਸ ਵਲੋ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਕੇ
ਭਾਲ ਕੀਤੀ ਜਾ ਰਹੀ ਹੈ।