
ਹੁਸ਼ਿਆਰਪੁਰ,
31 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਚ
ਚੇਅਰਮੈਨ ਡਾ. ਰਾਜ ਕੁਮਾਰ ਦੀ ਅਗਵਾਈ ਵਿਚ ਐਸ.ਸੀ. ਡਿਪਾਰਟਮੈਂਟ ਸਟੇਟ ਆਫ਼ਿਸ ਅਤੇ
ਜ਼ਿਲ੍ਹਾ ਚੇਅਰਮੈਨਾਂ ਦੀ ਇਕ ਵਿਸ਼ੇਸ਼ ਬੈਠਕ ਹੋਈ ਜਿਸ ਵਿਚ ਏ.ਆਈ.ਸੀ.ਸੀ. ਤੋਂ ਇੰਚਾਰਜ
ਪੰਜਾਬ ਐਸ.ਸੀ. ਡਿਪਾਰਟਮੈਂਟ ਡਾ. ਐਸ. ਪ੍ਰਸਾਦ ਸ਼ਾਮਲ ਹੋਏ।
ਉਨ੍ਹਾਂ ਤੋਂ ਇਲਾਵਾ
ਕੋ-ਚੇਅਰਮੈਨ ਜੰਗ ਬਹਾਦੁਰ, ਵਾਇਸ ਚੇਅਰਮੈਨ ਸੁਖਵਿੰਦਰ ਸਿੰਘ ਡੈਨੀ, ਰਵਿੰਦਰ ਕੇ ਰੋਜੀ,
ਸਤਪਾਲ ਮੁੱਲੇਵਾਲ ਤੋਂ ਇਲਾਵਾ ਜ਼ਿਲ੍ਹਾ ਚੇਅਰਮੈਨ, ਸਟੇਟ ਬਾਡੀ ਦੇ ਅਨੇਕਾਂ ਮੈਂਬਰ ਮੌਜੂਦ
ਸਨ।
ਇਸ ਮੌਕੇ ਐਸ.ਸੀ. ਡਿਪਾਰਟਮੈਂਟ ਪੰਜਾਬ ਦੇ ਅਤੇ ਪੰਜਾਬ ਕਾਂਗਰਸ ਦੇ ਹਿਤਾਂ
ਨੂੰ ਮੁੱਖ ਰਖਦੇ ਹੋਏ ਪੰਜਾਬ ਦੇ ਦਲਿਤਾਂ ਦੀ ਭਲਾਈ ਦੇ ਅਨੇਕਾਂ ਮੁੱਦਿਆਂ 'ਤੇ ਵਿਸ਼ੇਸ਼
ਚਰਚਾ ਕੀਤੀ ਗਈ। ਇਸ ਮੌਕੇ ਡਾ. ਰਾਜ ਕੁਮਾਰ ਨੇ ਐਸ.ਸੀ. ਡਿਪਾਰਟਮੈਂਟ ਦੇ ਸਾਰੇ ਨੇਤਾਵਾਂ
ਨੂੰ ਪੰਜਾਬ ਵਿਚ ਕਾਂਗਰਸ ਦੀ ਭਾਰੀ ਜਿੱਤ ਵਿਚ ਉਨ੍ਹਾਂ ਦੇ ਅਹਿਮ ਯੋਗਦਾਨ ਲਈ ਉਨ੍ਹਾਂ
ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿਤੀ ਅਤੇ ਹਮੇਸ਼ਾ ਦੀ ਤਰ੍ਹਾਂ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ
ਲਈ ਪ੍ਰੇਰਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਾ. ਐਸ. ਪ੍ਰਸਾਦ ਨੇ ਕਿਹਾ ਕਿ
ਪੰਜਾਬ ਐਸ.ਸੀ. ਡਿਪਾਰਟਮੈਂਟ ਸਟੇਟ ਬਾਡੀ ਅਤੇ ਚੇਅਰਮੈਨ ਦੀ ਨਿਯੁਕਤੀ ਏ.ਆਈ.ਸੀ.ਸੀ.
ਐਸ.ਸੀ. ਡਿਪਾਰਟਮੈਂਟ ਚੇਅਰਮੈਨ ਕੇ. ਰਾਜੂ ਦੀ ਸਿਫ਼ਾਰਸ਼ 'ਤੇ ਏ.ਆਈ.ਸੀ.ਸੀ. ਪ੍ਰਧਾਨ
ਸੋਨੀਆ ਗਾਂਧੀ ਵਲੋਂ ਕੀਤੀ ਜਾਂਦੀ ਹੈ ਇਸ ਲਈ ਡਾ. ਰਾਜ ਕੁਮਾਰ ਚੱਬੇਵਾਲ ਦੇ ਪੰਜਾਬ
ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਹੋਣ ਬਾਰੇ ਕੋਈ ਸ਼ੰਕਾ ਨਹੀਂ ਹੈ।