ਦੇਸ਼ ਸੇਵਾ ਲਈ ਰਾਜਕੁਮਾਰੀ ਅੰਮ੍ਰਿਤ ਕੌਰ ਨੇ ਸ਼ਾਹੀ ਠਾਠ-ਬਾਠ ਦਾ ਕਰ ਦਿੱਤਾ ਸੀ ਤਿਆਗ਼
Published : Jan 25, 2018, 3:06 pm IST
Updated : Jan 25, 2018, 10:20 am IST
SHARE ARTICLE

ਵੀਹਵੀਂ ਸਦੀ ਦੇ ਦੂਜੇ ਦਹਾਕੇ ਦੌਰਾਨ ਭਾਰਤ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਮਾਰਸ਼ਲ ਲਾਅ ਲਗਾਉਣ ਅਤੇ ਜਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਦੇ ਕਾਰਨ ਲੋਕਾਂ ਵਿਚ ਭਾਰੀ ਬੇਚੈਨੀ ਦਾ ਮਾਹੌਲ ਫੈਲਿਆ ਹੋਇਆ ਸੀ। ਇਸ ਸਮੇਂ ਦੌਰਾਨ ਇੰਗਲੈਂਡ ਤੋਂ ਆਪਣੀ ਸਿੱਖਿਆ ਪੂਰੀ ਕਰਨ ਪਿੱਛੋਂ ਅੰਮ੍ਰਿਤ ਕੌਰ ਇੰਗਲੈਂਡ ਤੋਂ ਵਾਪਸ ਆ ਗਈ ਸੀ। ਮਹਾਤਮਾ ਗਾਂਧੀ ਨੇ ਇੱਕ ਪੱਤਰ ਰਾਹੀਂ 1 ਅਕਤੂਬਰ 1936 ਵਿਚ ਅੰਮ੍ਰਿਤ ਕੌਰ ਨੂੰ ਲਿਖਿਆ ਸੀ, "ਹੁਣ ਮੈਂ ਉਸ ਔਰਤ ਦੀ ਤਲਾਸ਼ ਕਰ ਰਿਹਾ ਹਾਂ ਜੋ ਉਨ੍ਹਾਂ ਦੇ ਮਿਸ਼ਨ ਨੂੰ ਸਮਝ ਲਵੇਗੀ। ਕੀ ਤੁਸੀਂ ਉਹ ਔਰਤ ਹੋ, ਕੀ ਤੁਸੀਂ ਉਸ ਵਿਚੋਂ ਇੱਕ ਹੋ? " ਉਨ੍ਹਾਂ ਨੂੰ ਉਮੀਦ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਰਾਸ਼ਟਰਵਾਦੀ ਅੰਦੋਲਨ ਦਾ ਹਿੱਸਾ ਬਣਨਗੀਆਂ।

ਰਾਜਕੁਮਾਰੀ ਅੰਮ੍ਰਿਤ ਕੌਰ ਦਾ ਜਨਮ 2 ਫਰਵਰੀ, 1889 ਵਿਚ ਨਵਾਬਾਂ ਦੇ ਸ਼ਹਿਰ ਲਖਨਊ ਵਿਚ ਹੋਇਆ ਸੀ। ਉਨ੍ਹਾਂ ਦਾ ਸਬੰਧ ਪੰਜਾਬ ਦੇ ਕਪੂਰਥਲਾ ਵਿਚਲੇ ਰਾਜਘਰਾਣੇ ਨਾਲ ਸੀ। ਦੇਸ਼ ਦੀ ਵੰਡ ਤੋਂ ਬਾਅਦ ਅੰਮ੍ਰਿਤ ਕੌਰ ਮੱਧਵਰਤੀ ਸਰਕਾਰ ਵਿਚ ਕੇਂਦਰੀ ਮੰਤਰੀ ਰਹੇ ਸਨ। ਉਹ ਮਹਾਨ ਸਮਾਜ ਸੁਧਾਰਕ ਅਤੇ ਗਾਂਧੀਵਾਦੀ ਵੀ ਸਨ। ਦੇਸ਼ ਦੀ ਆਜ਼ਾਦੀ ਅਤੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। 



ਅੰਮ੍ਰਿਤ ਕੌਰ ਕਪੂਰਥਲਾ ਦੇ ਰਾਜ ਘਰਾਣੇ ਨਾਲ ਸਬੰਧ ਰੱਖਦੀ ਸੀ ਪਰ ਉਨ੍ਹਾਂ ਨੇ ਦੇਸ਼ ਦੀ ਸੇਵਾ ਲਈ ਰਾਜਸੀ ਜੀਵਨ ਦਾ ਤਿਆਗ਼ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਰਾਜਾ ਹਰਨਾਮ ਸਿੰਘ ਦੇ ਅੱਠ ਬੱਚੇ ਸਨ। ਅੰਮ੍ਰਿਤ ਕੌਰ ਉਨ੍ਹਾਂ ਦੀ ਇਕਲੌਤੀ ਧੀ ਸੀ ਜੋ ਆਪਣੇ ਸੱਤ ਭਰਾਵਾਂ ਦੀ ਇੱਕੋ ਇੱਕ ਭੈਣ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਇੰਗਲੈਂਡ ਦੇ ਸਕੂਲ ਸ਼ੇਰਬਾਨ ਤੋਂ ਪੂਰੀ ਕੀਤੀ ਸੀ। ਅੰਮ੍ਰਿਤ ਕੌਰ ਨੇ ਉੱਚ ਪੱਧਰੀ ਸਿੱਖਿਆ ਦੀ ਡਿਗਰੀ ਇੰਗਲੈਂਡ ਦੀ ਆਕਸਫ਼ੋਰਡ ਯੂਨੀਵਸਿਰਟੀ ਤੋਂ ਪ੍ਰਾਪਤ ਕੀਤੀ ਸੀ। ਉਹ ਟੈਨਿਸ ਦੀ ਵਧੀਆ ਖਿਡਾਰਨ ਸੀ ਅਤੇ ਇਸ ਖੇਡ ਲਈ ਉਨ੍ਹਾਂ ਨੂੰ ਬਹੁਤ ਸਾਰੇ ਇਨਾਮ ਵੀ ਮਿਲੇ ਸਨ। 


ਅੰਮ੍ਰਿਤ ਕੌਰ ਇੱਕ ਅਮੀਰ ਘਰਾਣੇ ਨਾਲ ਸਬੰਧ ਰੱਖਦੀ ਸੀ ਅਤੇ ਚਾਹੁੰਦੀ ਤਾਂ ਉਹ ਸ਼ਾਹੀ ਠਾਠ-ਬਾਠ ਨਾਲ ਰਾਜਸੀ ਜੀਵਨ ਬਤੀਤ ਕਰ ਸਕਦੀ ਸੀ ਪਰ ਉਨ੍ਹਾਂ ਨੇ ਸਾਰੇ ਰਾਜਸੀ ਸੁੱਖ ਛੱਡ ਕੇ ਦੇਸ਼ ਲਈ ਕੰਮ ਕਰਨਾ ਸ਼ੁਰੂ ਕੀਤਾ। ਭਾਰਤੀ ਆਜ਼ਾਦੀ ਅੰਦੋਲਨ ਦੇ ਦੌਰਾਨ ਉਨ੍ਹਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਸੀ। ਉਨ੍ਹਾਂ ਨੇ ਇਕ ਸਮਾਜ ਸੁਧਾਰਕ ਦੇ ਤੌਰ 'ਤੇ ਵੀ ਮਹੱਤਵਪੂਰਨ ਕਾਰਜ ਕੀਤਾ। ਰਾਜਾ ਹਰਨਾਮ ਸਿੰਘ ਕਾਫ਼ੀ ਧਾਰਮਿਕ ਅਤੇ ਨੇਕ ਦਿਲ ਇਨਸਾਨ ਸਨ। ਉਹ ਅਕਸਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਮਹੱਤਵਪੂਰਨ ਨੇਤਾਵਾਂ ਜਿਵੇਂ ਗੋਪਾਲ ਕ੍ਰਿਸ਼ਨ ਗੋਖਲੇ ਆਦਿ ਨਾਲ ਮਿਲਦੇ ਜੁਲਦੇ ਰਹਿੰਦੇ ਸਨ। ਸਿੱਖਿਆ ਪੂਰੀ ਕਰਨ ਦੇ ਬਾਅਦ ਅੰਮ੍ਰਿਤ ਕੌਰ ਨੇ ਵੀ ਆਜ਼ਾਦੀ ਲੜਾਈ ਦੇ ਪ੍ਰਤੀ ਰੁਚੀ ਲੈਣੀ ਸ਼ੁਰੂ ਕੀਤੀ ਅਤੇ ਅਜ਼ਾਦੀ ਸੈਨਾਨੀਆਂ ਦੀ ਕਾਰਜਸ਼ੈਲੀ ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਸੀ। 



ਅੰਮ੍ਰਿਤ ਕੌਰ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸੀ। ਜਲ੍ਹਿਆਂਵਾਲਾ ਬਾਗ ਕਾਂਡ ਨੇ ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ ਸੀ ਅਤੇ ਉਥੋਂ ਹੀ ਉਨ੍ਹਾਂ ਨੇ ਅਜ਼ਾਦੀ ਲੜਾਈ ਲਈ ਕੰਮ ਕਰਨ ਦਾ ਫ਼ੈਸਲਾ ਲਿਆ ਸੀ। ਭੌਤਿਕ ਸੁੱਖ ਸਹੂਲਤਾਂ ਤੋਂ ਦੂਰ ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਨਾਲ ਦੇਸ਼ ਹਿੱਤ ਲਈ ਕੰਮ ਕੀਤਾ। ਸਾਲ 1934 ਵਿਚ ਅੰਮ੍ਰਿਤ ਕੌਰ ਹਮੇਸ਼ਾ ਲਈ ਮਹਾਤਮਾ ਗਾਂਧੀ ਦੇ ਆਸ਼ਰਮ ਵਿਚ ਰਹਿਣ ਚਲੀ ਗਈ। ਉਨ੍ਹਾਂ ਨੇ ਦਲਿਤਾਂ ਦੇ ਨਾਲ ਹੋਣ ਵਾਲੇ ਦੁਰਵਿਵਹਾਰ ਦੇ ਖਿ਼ਲਾਫ਼ ਵੀ ਆਵਾਜ਼ ਬੁਲੰਦ ਕੀਤੀ ਸੀ। 

 

ਵਿਦੇਸ਼ ਤੋਂ ਪੜ੍ਹਾਈ ਕਰ ਕੇ ਜਦੋਂ ਅੰਮ੍ਰਿਤ ਕੌਰ ਵਾਪਸ ਭਾਰਤ ਪਰਤੀ, ਉਦੋਂ ਉਨ੍ਹਾਂ ਦੀ ਮੁਲਾਕਾਤ ਮੁੰਬਈ ਵਿਚ ਮਹਾਤਮਾ ਗਾਂਧੀ ਨਾਲ ਹੋਈ। ਉਹ ਉਨ੍ਹਾਂ ਦੇ ਵਿਚਾਰ ਤੋਂ ਬਹੁਤ ਪ੍ਰਭਾਵਿਤ ਹੋਈ ਸੀ। ਉਸੇ ਦੌਰਾਨ ਉਹ ‘ਭਾਰਤ ਛੱਡੋ ਅੰਦੋਲਨ’ ਦਾ ਹਿੱਸਾ ਬਣ ਗਈ। ਉਸਦੇ ਬਾਅਦ ਗਾਂਧੀ ਦੁਆਰਾ ਜੋ ਵੀ ਅੰਦੋਲਨ ਕੀਤੇ ਗਏ, ਅੰਮ੍ਰਿਤ ਕੌਰ ਉਸਦਾ ਮਹੱਤਵਪੂਰਨ ਹਿੱਸਾ ਸੀ। ਉਹ ਮਹਾਤਮਾ ਗਾਂਧੀ ਦੇ ਆਰਦਸ਼ਾਂ ਦੀ ਕਾਇਲ ਸੀ। ਲੂਣ ਸੱਤਿਆਗ੍ਰਹਿ ਦੇ ਦੌਰਾਨ ਡਾਂਡੀ ਮਾਰਚ ਵਿਚ ਅੰਮ੍ਰਿਤ ਕੌਰ ਨੇ ਮਹਾਤਮਾ ਗਾਂਧੀ ਦੇ ਨਾਲ ਮਾਰਚ ਕੀਤਾ ਸੀ। 



ਅੰਮ੍ਰਿਤ ਕੌਰ ਭਾਰਤ ਦੀ ਆਜ਼ਾਦੀ ਦੇ ਬਾਅਦ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਬਣੀ ਕੇਂਦਰ ਸਰਕਾਰ ਵਿਚ ਸ਼ਾਮਿਲ ਹੋਈ। ਅੰਮ੍ਰਿਤ ਕੌਰ ਪਹਿਲੀ ਅਜਿਹੀ ਮਹਿਲਾ ਸੀ ਜੋ ਕੇਂਦਰ ਵਿਚ ਕੋਈ ਅਹੁਦਾ ਸੰਭਾਲ ਰਹੀ ਸੀ। ਅੰਮ੍ਰਿਤ ਕੌਰ ਨੇ ਸਿਹਤ ਵਿਭਾਗ ਦਾ ਕਾਰਜਭਾਰ ਸੰਭਾਲਿਆ। ਕੇਂਦਰ ਸਰਕਾਰ ਵਿਚ ਅੰਮ੍ਰਿਤ ਕੌਰ ਇਕਮਾਤਰ ਈਸਾਈ ਔਰਤ ਸੀ। ਸਾਲ 1950 ਵਿਚ ਉਨ੍ਹਾਂ ਨੇ ਵਿਸ਼ਵ ਸਿਹਤ ਸੰਮੇਲਨ ਦੇ ਪ੍ਰਧਾਨ ਅਹੁਦੇ ਦੇ ਲਈ ਚੋਣ ਲੜੀ ਸੀ। ‘ਸੰਪੂਰਨ ਭਾਰਤੀ ਆਯੁਰਵਿਗਿਆਨ ਸੰਸਥਾਨ ਦਿੱਲੀ' ਦੀ ਸਥਾਪਨਾ ਵਿਚ ਵੀ ਉਨ੍ਹਾਂ ਦੀ ਪ੍ਰਮੁੱਖ ਭੂਮਿਕਾ ਰਹੀ। 



ਇਸਦੇ ਲਈ ਅੰਮ੍ਰਿਤ ਕੌਰ ਨੇ ਜਰਮਨੀ ਅਤੇ ਨਿਊਜ਼ੀਲੈਂਡ ਤੋਂ ਆਰਥਿਕ ਮਦਦ ਵੀ ਲਈ ਸੀ। ਉਨ੍ਹਾਂ ਨੇ ਪੁਨਰਸੁਧਾਰ ਵਿਚ ਵੀ ਸਹਿਯੋਗ ਦਿੱਤਾ ਸੀ। ਅੰਮ੍ਰਿਤ ਕੌਰ ਅਤੇ ਉਨ੍ਹਾਂ ਦੇ ਭਰਾ ਨੇ ਸੰਸਥਾ ਦੇ ਕਰਮਚਾਰੀਆਂ ਦੇ 'ਹਾਲਿਡੇ ਹੋਮ' ਲਈ ਆਪਣੀ ਜਾਇਦਾਦ ਦਾਨ ਕਰ ਦਿੱਤੀ ਸੀ। ਕਰੀਬ 14 ਸਾਲ ਲਈ ਉਹ ‘ਭਾਰਤੀ ਰੈੱਡ ਕਰਾਸ ਸੋਸਾਇਟੀ' ਦੀ ਪ੍ਰਧਾਨ ਵੀ ਰਹੇ। ਭਾਰਤ ਦੇ ਵਿਕਾਸ ਵਿਚ ਉਨ੍ਹਾਂ ਦਾ ਯੋਗਦਾਨ ਚੰਗਾ ਸੀ। ਸਾਲ 1957 ਤੱਕ ਅੰਮ੍ਰਿਤ ਕੌਰ ਭਾਰਤ ਦੀ 'ਸਿਹਤ ਮੰਤਰੀ' ਸੀ। ਉਸਦੇ ਬਾਅਦ ਉਹ ਮੰਤਰੀ ਅਹੁਦਾ ਤਿਆਗ ਕੇ ਸੇਵਾਮੁਕਤ ਹੋ ਗਈ ਪਰ ਅੰਮ੍ਰਿਤ ਕੌਰ ਜਦੋਂ ਤੱਕ ਜਿੰਦਾ ਰਹੀ, ਉਹ ਰਾਜ ਸਭਾ ਦੀ ਮੈਂਬਰ ਸੀ। ਉਹ ਏਮਸ ਦੀ ‘ਤਪਦਿਕ ਕਮੇਟੀ’ ਅਤੇ 'ਸੇਂਟ ਜਾਂਸ ਐਂਬੁਲੈਂਸ ਕਾਰਪ’ ਦੀ ਪ੍ਰਧਾਨ ਵੀ ਸੀ। ਉਨ੍ਹਾਂ ਦੀ ਮੌਤ 2 ਅਕਤੂਬਰ 1954 ਨੂੰ ਦਿੱਲੀ ਵਿਚ ਹੋਈ। ਉਨ੍ਹਾਂ ਦੀ ਇੱਛਾ ਦੇ ਅਨੁਸਾਰ ਉਨ੍ਹਾਂ ਨੂੰ ਦਫਨਾਇਆ ਨਹੀਂ ਗਿਆ, ਸਗੋਂ ਜਲਾਇਆ ਗਿਆ ਸੀ।

SHARE ARTICLE
Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement